ਕਦੇ ਨਾ ਖਤਮ ਹੋਣ ਵਾਲੀ ਦੁਨੀਆ ਹੈ No Man''s Sky
Thursday, Aug 11, 2016 - 10:29 AM (IST)

ਜਲੰਧਰ : ਕਾਫੀ ਸਮੇਂ ਤੋਂ ਵੀਡੀਓ ਗੇਮਜ਼ ਦੀ ਦੁਨੀਆ ''ਚ ਕੁਝ ਨਵਾਂ ਨਹੀਂ ਆਇਆ ਸੀ ਪਰ ਇਕ ਅਜਿਹੀ ਗੇਮ ਲਾਂਚ ਹੋ ਚੁੱਕੀ ਹੈ ਜੋ ਕਿਸੇ ਨੂੰ ਵੀ ਗੇਮਿੰਗ ਐਡਿਕਟ ਬਣਾ ਸਕਦੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ''No Man''s Sky'' ਦੀ ਜੋ ਕਿ ਇਕ ਓਪਨ ਯੂਨੀਵਰਸ ਗੇਮ ਹੈ। 9 ਅਗਸਤ ਨੂੰ ਇਹ ਗੇਮ ਲਾਂਚ ਹੋ ਚੁੱਕੀ ਹੈ ਤੇ ਗੇਮਰਜ਼ ਇਸ ਗੇਮ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਦੇ ਰਹੇ ਹਨ। ਹੈਲੋ ਗੇਮਜ਼ ਵੱਲੋਂ ਡਿਵੈੱਲਪ ਕੀਤੀ ਇਸ ਗੇਮ ''ਚ ਤੁਹੀਨੂੰ ਪੂਰਾ ਯੂਨੀਵਰਸ ਐਕਸਪਲੋਰ ਕਰਨ ਨੂੰ ਮਿਲੇਗਾ। ਆਓ ਜਾਣਦੇ ਹਾਂ No Man''s Sky ਬਾਰੇ :
ਸਟੋਰੀ ਲਾਈਨ : ਇਹ ਇਕ ਸਾਇੰਸ ਫਿਕਸ਼ਨ ਐਂਡਲੈੱਸ ਗੇਮ ਹੈ, ਜਿਸ ''ਚ ਤੁਸੀਂ ਓਪਨ ਵਰਡ ਨਹੀਂ ਸਗੋਂ ਓਪਨ ਯੂਨੀਵਰਸ ਨੂੰ ਐਕਸਪਲੋਰ ਕਰੋਗੇ। ਇਸ ਗੇਮ ''ਚ ਤੁਹਾਨੂੰ 18 ਕਇੰਟਿਲੀਅਨ ਪਲੈਨੇਟਸ ਐਰਸਪਲੋਰ ਕਰਨ ਨੂੰ ਮਿਲਣਗੇ। ਇਨ੍ਹਾਂ ਸਾਰੇ ਪਲੈਨੇਟਸ ''ਤੇ ਜਾਂਦੇ ਹੋਏ ਤੁਸੀਂ ਅਲੱਗ ਅਲੱਗ ਤਰ੍ਹਾਂ ਦੀਆਂ ਏਲੀਅਨ ਸਪੀਸ਼ੀਜ਼ ਨੂੰ ਵੀ ਦੇਖੋਗੇ। 18 ਕਇੰਟਿਲੀਅਨ ਪਲੈਨੇਟਸ ਹੋਣ ਕਰਕੇ ਤੁਹਾਨੂੰ ਇਹ ਨਹੀਂ ਪਤਾ ਹੋਵੇਗਾ ਕਿ ਕਿਹੜੀ ਏਲੀਅਨ ਸਪੀਸ਼ੀਜ਼ ਤੁਹਾਡੀ ਦੋਸਤ ਹੈ ਤੇ ਕਿਹੜੀ ਪ੍ਰੇਡੀਏਟਰ। ਇਸ ਗੇਮ ''ਚ ਯੂਨੀਵਰਸ ਦੇ ਸੈਂਟਰ ਨੂੰ ਲੱਭਣਾ ਹੀ ਤੁਹਾਡਾ ਮਕਸਦ ਹੋਵੇਗਾ। ਇਸ ਨੂੰ ਐਂਡਲੈੱਸ ਗੇਮ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਗੇਮਸਪਾਟ ਦਾ ਕਹਿਣਾ ਹੈ ਕਿ No Man''s Sky ''ਚ ਹਰ ਪਲੈਨੇਟ ਨੂੰ ਐਕਸਪਲੋਰ ਕਰਨਾ ਘੰਟਿਆਂ ਦਾ ਕੰਮ ਹੋ ਸਕਦਾ ਹੈ ਜਿਸ ਕਰਕੇ 18 ਕਇੰਟਿਲੀਅਨ ਪਲੈਨੇਟਸ ਕਰਨਾ ਇਕ ਵੱਡੀ ਤੇ ਜਲਦੀ ਖਤਮ ਨਾ ਹੋਣ ਵਾਲੀ ਜਰਨੀ ਹੋ ਸਕਦੀ ਹੈ।
ਗੇਮ ਪਲੇਅ : ਗੇਮ ਦੀ ਸ਼ੁਰੂਆਤ ''ਚ ਤੁਹਾਡੇ ਕੋਲ 3 ਮੁੱਖ ਚੀਜ਼ਾਂ ਹਨ, ਇਕ ਤੁਹਾਡੀ ਸਪੇਸ ਸ਼ਿਪ, ਦੂਸਰਾ ਤੁਹਾਡਾ ਸਪੇਸ ਸੂਟ ਤੇ ਤੁਹਾਡੀ ਮਲਟੀ ਟੂਲ ਗਨ ਤੇ No Man''s Sky ਦਾ ਗੇਮ ਪਲੇਅ ਐਰਸਪਲੋਰੇਸ਼ਨ, ਸਰਵਾਈਵਲ, ਕਾਂਬੈਟ ਤੇ ਟ੍ਰੇਡਿੰਗ, 4 ਮੁੱਖ ਚੀਜ਼ਾਂ ''ਤੇ ਟਿਕਿਆ ਹੋਇਆ ਹੈ। ਤੁਸੀਂ ਆਪਣੀ ਸ਼ਿਪ ''ਚ ਬੈਠ ਕੇ ਅਲੱਗ-ਅਲੱਗ ਪਲੈਨੇਟਸ ਨੂੰ ਐਕਸਪਲੋਰ ਕਰੋਗੇ ਤੇ ਉਥੇ ਜਾ ਕੇ ਉਹ ਗ੍ਰਹਿ ਦੇ ਸਪੀਸ਼ੀਜ਼ ਬਾਰੇ ਪਤਾ ਲਗਾਓਗੇ ਤੇ ਜੇ ਉਹ ਸਪੀਸ਼ੀਜ਼ ਖਤਰਨਾਕ ਹੋਈਆਂ ਤਾਂ ਤੁਹਾਨੂੰ ਸਰਵਾਈਵ ਕਰ ਕੇ ਖੁੱਦ ਨੂੰ ਬਚਾਣਾ ਵੀ ਹੋਵੇਗਾ। ਟ੍ਰੇਡਿੰਗ ਦੇ ''ਚ ਤੁਸੀਂ ਅਲੱਗ-ਅਲੱਗ ਪਲੈਨੇਟਸ ਤੋਂ ਮਾਈਨਿੰਗ ਕਰ ਕੇ ਕਾਰਬਨ ਤੇ ਅਜਿਹੇ ਤੱਤ ਇਕੱਠੇ ਕਰ ਕੇ ਇੰਟਰਗਲੈਕਟਿਕ ਸਪੇਸ ਸੈਂਟਰ ''ਚ ਜਾ ਕੇ ਉਨ੍ਹਾਂ ਦੀ ਟ੍ਰੇਡਿੰਗ ਕਰ ਸਕਦੇ ਹੋ, ਜਿਸ ਨਾਲ ਮਿਲੇ ਪੈਸਿਆਂ ਨਾਲ ਤੁਸੀਂ ਆਪਣੀ ਸਪੇਸਸ਼ਿਪ ਤੇ ਸੂਟ ਦੇ ਨਾਲ ਆਪਣੀ ਮਲਟੀ ਟੂਲ ਗਨ ਨੂੰ ਅਪਗ੍ਰੇਡ ਕਰ ਸਕਦੇ ਹੋ।
ਡਿਵੈੱਲਪਰ : ਹੈਲੋ ਗੇਮਸ
ਪਬਲਿਸ਼ਰ : ਸੋਨੀ
ਪਲੈਟਫੋਰਮ : ਪਲੇਅ ਸਟੇਸ਼ਨ 4, ਮਾਈਕ੍ਰੋਸਾਫਟ ਵਿੰਡੋਜ਼
ਮੋਡਜ਼ : ਸਿੰਗਲ ਪਲੇਅਰ, ਮਲਟੀਪਲੇਅਰ
ਕੀਮਤ : ਪ੍ਰੀਆਰਡਰ ''ਤੇ ਇਹ ਗੇਮ 54.99 ਯੂਰੋ ''ਚ ਉਪਲੱਬਧ ਹੈ ਤੇ ਭਾਰਤ ''ਚ ਅਜੇ ਇਸ ਦੇ ਲਾਂਚ ਹੋਣ ਬਾਰੇ ਕੋਈ ਜਾਣਕਾਰੀ ਮੌਜੂਦ ਨਹੀਂ ਪਰ ਇਸ ਦੀ ਭਾਰਤੀ ਬਾਜ਼ਾਰ ''ਚ ਕੀਮਤ ਲਗਭਗ 4,999 ਰੁਪਏ ''ਤੇ ਉਪਲੱਬਧ ਹੋਵੇਗੀ।