Nissan ਨੇ ਪੇਸ਼ ਦੀ ਪਰਫਾਰਮੇਨਸ ਕਾਰ 2017 Sentra ਦੀ ਪਹਿਲੀ ਝਲਕ

Wednesday, Nov 16, 2016 - 12:44 PM (IST)

Nissan ਨੇ ਪੇਸ਼ ਦੀ ਪਰਫਾਰਮੇਨਸ ਕਾਰ 2017 Sentra ਦੀ ਪਹਿਲੀ ਝਲਕ

ਜਲੰਧਰ : ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਨੇ ਬਿਹਤਰੀਨ ਪਰਫਾਰਮੇਨਸ ਕਾਰਾਂ ''ਚੋਂ ਇਕ Sentra  ਦੇ 2017 NISMO ਵੇਰਿਅੰਟ ਦੀ ਪਹਿਲੀ ਝਲਕ ਪੇਸ਼ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ NISMO ਮੋਟਰਸਪੋਰਟਸ ਡਿਵੀਜਨ ਹਾਈ-ਪਰਫਾਰਮੇਨਸ ਕਾਰਾਂ ਦੀ ਇਕ ਸੀਰੀਜ਼ ਹੈ ਜਿਸ ਦੇ ਤਹਿਤ 350z, 370z GT- R ਸਪੋਰਟਸ ਮਾਡਲਸ ਬਣਾਏ ਜਾਂਦੇ ਹਨ। 

 

ਪ੍ਰੈਸ ਰਿਲੀਜ਼ ਦੇ ਦੌਰਾਨ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ, ਪ੍ਰੋਡਕਟ ਪਲਾਨਿੰਗ Michael Bunce ਨੇ ਕਿਹਾ ਹੈ ਕਿ ਨਵੀਂ Sentra NiSMO ਨਾਲ ਅਸੀਂ ਆਪਣੀ GT-R NISMO ਅਤੇ 370Z NISMO ਵਰਗੀ ਸਪੋਰਟਸ ਕਾਰਾਂ ''ਚ ਇਕ ਨਵਾਂ ਮਾਡਲ ਐਡ ਕਰਨ ਜਾ ਰਹੇ ਹਾਂ, ਨਾਲ ਹੀ ਕਿਹਾ ਗਿਆ ਕਿ ਇਸ ਕਾਰ ਨਾਲ ਕੰਪਨੀ ਦੀ ਪਹੁੰਚ ਪਹਿਲਾਂ ਤੋਂ ਜ਼ਿਆਦਾ ਵਧੇਗੀ।

2017 Sentra NISMO ਸੇਡਾਨ ''ਚ 1.6-ਲਿਟਰ ਟਰਬੋਚਾਰਜਡ ਇੰਜਣ ਲਗਾ ਹੈ ਜੋ 188 ਹਾਰਸਪਾਵਰ ''ਤੇ 177 lb-ft ਦੀ ਟਾਰਕ ਜਨਰੇਟ ਕਰਦਾ ਹੈ। ਜਾਣਕਾਰੀ ਦੇ ਮੁਤਾਬਕ ਇਸ ਕਾਰ ''ਚ 6-ਸਪੀਡ ਮੈਨੂਅਲ ਟਰਾਂਸਮਿਸ਼ਨ ਦੀ ਆਪਸ਼ਨ ਵੀ ਮਿਲੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ਨੂੰ ਨਵੇਂ ਸਾਲ ''ਤੇ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ ਲਗਭਗ  $25,000(ਕਰੀਬ 16,92,623 ਰੁਪਏ) ਰੱਖੀ ਜਾ ਸਕਦੀ ਹੈ। ਕੰਪਨੀ ਦੀ ਇਹ ਪਹਿਲੀ ਸਭ ਤੋਂ ਸਸਤੀ ਕਾਰ ਹੋਵੇਗੀ ਜੋ NISMO ਬੈਂਜ਼ ਦੇ ਨਾਲ ਲਾਂਚ ਹੋਵੇਗੀ। ਇਹ ਕਾਰ ਬਾਜ਼ਾਰ ''ਚ Volkswagen ਦੀ GTI ਅਤੇ Ford Focus ST ਨੂੰ ਕੜੀ ਟੱਕਰ ਦੇਵੇਗੀ।


Related News