ਨਿਸਾਨ ਬੰਦ ਕਰ ਸਕਦੀ ਏ ਇਲੈਕਟ੍ਰਿਕ ਕਾਰ ਬੈਟਰੀਜ਼ ਦਾ ਨਿਰਮਾਣ
Monday, Aug 08, 2016 - 06:43 PM (IST)

ਜਲੰਧਰ : ਨਿਸਾਨ ਲੰਬੇ ਸਮੇਂ ਤੋਂ ਐੱਨ. ਈ. ਸੀ. ਨਾਲ ਸਾਂਝੇਦਾਰੀ ਕਰ ਕੇ ਖੁਦ ਦੀਆਂ ਇਲੈਕਟ੍ਰਿਕ ਕਾਰ ਬੈਟਰੀਜ਼ ਦਾ ਨਿਰਮਾਣ ਕਰ ਰਹੀ ਹੈ। ਰਿਪੋਰਟ ਦੇ ਮੁਤਾਬਿਕ ਨਿਸਾਨ ਐੱਨ. ਈ. ਸੀ. ਨਾਲ ਆਟੋਮੋਟਿਵ ਐਨਰਜੀ ਸਪਲਾਈ ਦਾ ਕੰਟ੍ਰੋਲਿੰਗ ਸਟਾਕ ਤਿਆਗ ਸਕਦੀ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਥਰਡ ਪਾਰਟੀ ਸਪਲਾਇਰ ਤੋਂ ਬੈਟਰੀਜ਼ ਖਰੀਦਨਾ ਸਸਤਾ ਹੋ ਸਕਦਾ ਹੈ। ਇਹ ਬਿਜ਼ਨੈੱਸ ਕਿਸ ਵੱਲੋਂ ਅੱਗੇ ਵਧਾਇਆ ਜਾਵੇਗਾ ਇਸ ਬਾਰੇ ਕੋਈ ਜਾਣਕਾਰੀ ਅਵੇਲੇਬਲ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਪੈਨਾਸੋਨਿਕ ਇਸ ਬਿਜ਼ਨੈੱਸ ਨੂੰ ਟੇਕਓਵਰ ਕਰ ਸਕਦੀ ਹੈ। ਇਸ ਖਬਰ ਨੂੰ ਅਫਵਾਹ ਹੀ ਕਿਹਾ ਜਾ ਰਿਹਾ ਹੈ ਕਿਉਂਕਿ ਨਿਸਾਨ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਵੀ ਅਨਾਊਂਸਮੈਂਟ ਨਹੀਂ ਕੀਤੀ ਗਈ ਹੈ ਤੇ ਪੈਨਾਸੋਨਿਕ ਤੇ ਐੱਨ. ਈ. ਸੀ. ਨੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਕੰਪਨੀ ਦੇ ਇਸ ਫੈਸਲੇ ਨੂੰ ਇਕ ਹੱਦ ਤੱਕ ਸਹੀ ਕਿਹਾ ਜਾ ਸਕਦਾ ਹੈ ਕਿਉਂਕਿ ਲਿਥੀਅਮ ਆਇਨ ਬੈਟਰੀ ਦੀ ਮਾਰਕੀਟ ''ਚ ਹਰ ਸਕੇਲ ''ਤੇ ਕੰਪੀਟੀਸ਼ਨ ਵੱਧ ਰਿਹਾ, ਜਿਸ ਕਰਕੇ ਸੋਨੀ ਵਰਗੀ ਟੈੱਕ ਜਾਇੰਟ ਵੀ ਕੋਸਟ ਕਟਿੰਗ ਨਾਲ ਪ੍ਰੋਫਿਟ ਮਾਰਜਨ ਨੂੰ ਧਿਆਨ ''ਚ ਰੱਖਦੇ ਹੋਏ ਆਪਣੀਆਂ ਕੰਪਨੀਆਂ ਵੇਚ ਰਹੀ ਹੈ।