Nintendo ਮੋਬਾਇਲ ਡਿਵਾਈਸਸ ਲਈ ਆਪਣੀਆਂ 2 ਹੋਰ ਕੰਸੋਲ ਗੇਮਜ਼ ਨੂੰ ਕਰੇਗੀ ਲਾਂਚ

Wednesday, Apr 27, 2016 - 06:12 PM (IST)

Nintendo ਮੋਬਾਇਲ ਡਿਵਾਈਸਸ ਲਈ ਆਪਣੀਆਂ 2 ਹੋਰ ਕੰਸੋਲ ਗੇਮਜ਼ ਨੂੰ ਕਰੇਗੀ ਲਾਂਚ
ਜਲੰਧਰ- ਨਿੰਟੈਂਡੋ ਜਲਦ ਹੀ ਆਪਣੀਆਂ ਮਸ਼ਹੂਰ ਕੰਸੋਲ ਗੇਮਜ਼ ਐਨੀਮਲ ਕਰਾਸਿੰਗ (Animal crossing) ਅਤੇ ਫਾਇਰ ਐਂਬਲਮ (Fire Amblem)  ਨੂੰ ਸਮਾਰਟਫੋਨ ''ਤੇ ਲਿਆਉਣ ਜਾ ਰਹੀ ਹੈ। ਇਹ ਦੋਵੇਂ ਗੇਮਜ਼ ਆਉਣ ਵਾਲੀ ਬਸੰਤ ਰੁੱਤ ''ਚ ਮੋਬਾਇਲ ਡਿਵਾਈਸਸ ਲਈ ਉਪਲੱਬਧ ਕਰਵਾਈਆਂ ਜਾਣਗੀਆਂ। ਜਿਵੇਂ ਕਿ ਜੂਨ 2013 ਦੀ ਗੱਲ ਕੀਤੀ ਜਾਵੇ ਤਾਂ ਨਿੰਟੈਂਡੋ ਦੇ ਆਪਣੇ ਸਕਾਟ ਸਟਾਇਨ ਨੇ ਇਕ ਰਿਪੋਰਟ ''ਚ ਲਿਖਿਆ ਸੀ ਕਿ ਜੇਕਰ ਨਿੰਟੈਂਡੋ ਦੀ ਕੋਈ ਵੀ ਗੇਮ ਕਦੀ ਵੀ ਮੋਬਾਇਲ ਡਿਵਾਈਸ ਲਈ ਪੇਸ਼ ਕੀਤੀ ਜਾਵੇਗੀ ਤਾਂ ਇਸ ਦੀ ਸ਼ੁਰੂਆਤ ਐਨੀਮਲ ਕਰਾਸਿੰਗ ਗੇਮ ਤੋਂ ਹੀ ਕੀਤੀ ਜਾਵੇਗੀ। 
 
ਹਾਲਾਕਿ ਨਿੰਟੈਂਡੋ ਦੀ ਪਹਿਲੀ ਮੋਬਾਇਲ ਗੇਮ ਮੀਟੋਮੋ ਸੀ ਜਿਸ ਨੂੰ ਪਿਛਲੇ ਮਹੀਨੇ ਹੀ ਲਾਂਚ ਕੀਤਾ ਗਿਆ ਸੀ। ਬਿਲਕੁਲ ਇਸੇ ਤਰ੍ਹਾਂ ਹੁਣ ਨਿੰਟੈਂਡੋ ਦੀਆਂ 2 ਹੋਰ ਗੇਮਾਂ ਐਨੀਮਲ ਕਰਾਸਿੰਗ ਅਤੇ ਫਾਇਰ ਐਂਬਲਮ ਨੂੰ ਮੋਬਾਇਲ ਡਿਵਾਈਸਸ ਲਈ ਮਾਰਚ 2017 ਤੱਕ ਲਾਂਚ ਕੀਤਾ ਜਾਵੇਗਾ ਅਤੇ ਹੋ ਸਕਦਾ ਹੈ ਕਿ ਇਸੇ ਦੌਰਾਨ ਨਿੰਟੈਂਡੋ ਐੱਨ.ਐਕਸ. ਕੰਸੋਲ ਨੂੰ ਲਾਂਚਿੰਗ ਲਈ ਸੈੱਟ ਕੀਤਾ ਜਾਵੇ। 

Related News