ਗੂਗਲ ਸਪੋਰਟ ਹੋਮ ਪੇਜ ''ਤੇ ਨਹੀਂ ਦਿਖਾਈ ਦੇਣਗੇ nexus 6p ਅਤੇ nexus 5x ਸਮਾਰਟਫੋਨ

Thursday, Jun 22, 2017 - 01:44 AM (IST)

ਗੂਗਲ ਸਪੋਰਟ ਹੋਮ ਪੇਜ ''ਤੇ ਨਹੀਂ ਦਿਖਾਈ ਦੇਣਗੇ nexus 6p ਅਤੇ nexus 5x ਸਮਾਰਟਫੋਨ

ਜਲੰਧਰ— ਗੂਗਲ Nexus 6P ਅਤੇ Nexus 5X ਨੂੰ ਗੂਗਲ ਸਪੋਰਟ ਹੋਮ ਪੇਜ ਤੋਂ ਹਟਾ ਦਿੱਤਾ ਗਿਆ ਹੈ, ਕਿਉਂਕਿ ਕੰਪਨੀ ਚਾਹੁੰਦੀ ਹੈ ਕਿ ਯੂਜ਼ਰਸ Pixel ਸਮਾਰਟਫੋਨ ਨੂੰ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ। ਕੁਝ ਸਮੇਂ ਪਹਿਲਾਂ ਗੂਗਲ ਨੇ ਘੋਸ਼ਣਾ ਕੀਤੀ ਕਿ Andriod 8.0 O ਆਖਰੀ ਆਪਰੇਟਿੰਗ ਸਸਟਿਮ ਜੋ ਕਿ Nexus 6P ਅਤੇ Nexus 5X ਦੇ ਯੂਜ਼ਰਸ ਨੂੰ ਦਿੱਤਾ ਜਾਵੇਗਾ। ਉਸੀ ਅਪਡੇਟ 'ਚ ਕੰਪਨੀ ਨੇ ਕਿਹਾ ਕਿ ਸਤੰਬਰ 2018 ਤੋਂ ਦੋ Nesux ਸਮਾਰਟਫੋਨ ਨੂੰ ਕਿਸੇ ਵੀ ਤਰ੍ਹਾਂ ਤੋਂ ਸਪੋਰਟ ਨਹੀਂ ਕਰੇਗੀ। ਕੰਪਨੀ ਨੇ ਕਿਹਾ ਕਿ Nesux ਦੇ ਦੋ ਸਮਾਰਟਫੋਨ ਨੂੰ ਸਾਫਟਵੇਅਰ ਅਪਡੇਟ ਨਾਲ ਆਨਲਾਈਨ ਜਾਂ ਟੈਲੀਫੋਨ ਕਸਟਮਰ ਕੇਅਰ ਤੋਂ ਵੀ ਸਪੋਰਟ ਨਹੀਂ ਮਿਲੇਗੀ। ਗੂਗਲ ਨੇ Nexus 6P ਅਤੇ Nexus 5X ਨੂੰ ਵੱਖ ਕਰਨ ਦੀ ਇਕ ਹੋਰ ਕੋਸ਼ਿਸ਼ ਕੀਤੀ ਹੈ। ਗੂਗਲ ਦੇ ਆਧਿਕਾਰਿਤ ਸਪੋਰਟ ਪੇਜ 'ਤੇ Nesux ਦੇ ਦੋ ਸਮਾਰਟਫੋਨ ਨੂੰ ਲਿਸਟ ਨਹੀਂ ਕੀਤਾ ਗਿਆ ਸੀ। ਉੱਥੇ ਗੂਗਲ ਦੇ ਆਧਿਕਾਰੀ ਸਪੋਟਰ ਪੇਜ 'ਚ ਅਜੇ ਵੀ Pixel ਫੋਨ ਨਾਲ ਗੂਗਲ ਦੀ ਦੂਜੀ ਸਰਵਿਸ ਜਿਵੇਂ ਕਰੋਮ, Youtube, Gmail, Maps, Drive, ਫੋਟੋ ਅਤੇ ਸਰਚ ਸ਼ਾਮਲ ਹਨ। ਗੂਗਲ Nexus 6P ਅਤੇ Nexus 5X ਨੂੰ ਪਹਿਲੇਂ Nesux ਫੋਨ ਦੇ ਸ਼ਾਰਟਕਾਟ ਦੇ ਮਾਧਿਆਮ ਨਾਲ ਪੇਜ ਤੋਂ Access ਕਰਨ 'ਚ ਸਮਰੱਥ ਕੀਤਾ ਗਿਆ ਹੈ, ਪਰ ਹੁਣ ਸ਼ਾਟਕਾਰਟ ਗੂਗਲ ਦੇ ਸਪੋਰਟ ਪੇਜ 'ਤੇ ਉਪਲੱਬਧ ਨਹੀਂ ਹੈ। ਦੂਜੇ ਪਾਸੇ ਅਜੇ ਵੀ ਤੁਸੀਂ Manually ਸਰਚ ਦੀ ਮਦਦ ਨਾਲ ਸਪੋਰਟ ਪੇਜ 'ਤੇ Nexus 6P ਅਤੇ Nexus 5X ਡਿਵਾਈਸ ਤੱਕ ਪਹੁੰਚ ਸਕਦੇ ਹੋ। ਦਸਣਯੋਗ ਹੈ ਕਿ ਗੂਗਲ ਨੇ ਪੁਸ਼ਟੀ ਕੀਤੀ ਹੈ ਕਿ ਸਤੰਬਰ 2018 ਦੇ ਆਖਰ 'ਚ Nexus 6P ਅਤੇ Nexus 5X ਸਾਫਟਵੇਅਰ ਅਪਡੇਟ ਅਤੇ ਕਸਟਮਰ ਸਪੋਰਟ ਪ੍ਰਾਪਤ ਕਰਨ ਦੀ ਆਖਰੀ ਤਾਰੀਕ ਹੈ। 


Related News