Nexus 6P ਸਮਾਰਟਫੋਨ ''ਚ ਆ ਰਹੀਂ ਸਮੱਸਿਆ ਦਾ ਹੋਇਆ ਹੱਲ

Tuesday, Jul 25, 2017 - 06:14 PM (IST)

Nexus 6P ਸਮਾਰਟਫੋਨ ''ਚ ਆ ਰਹੀਂ ਸਮੱਸਿਆ ਦਾ ਹੋਇਆ ਹੱਲ

ਜਲੰਧਰ-ਗੂਗਲ Nexus 6P ਯੂਜ਼ਰਸ ਨੇ ਸਮਾਰਟਫੋਨ ਨਾਲ ਬੂਟਲੂਪ ਸਮੱਸਿਆ ਦੀ ਸ਼ਿਕਾਇਤ ਕੀਤੀ ਸੀ, ਇਸ ਸਮੱਸਿਆ ਦੀ ਵਜ੍ਹਾਂ ਨਾਲ ਇਹ ਸਮਾਰਟਫੋਨ ਪੂਰੀ ਤਰ੍ਹਾਂ ਨਾਲ ਬੇਕਾਰ ਹੈ ਅਤੇ ਇਸ ਲਈ ਗੂਗਲ ਦੁਆਰਾ ਕੋਈ ਹੱਲ ਨਹੀਂ ਦਿੱਤਾ ਗਿਆ ਹੈ। ਗੂਗਲ ਨੇ ਹੁਵਾਵੇ ਨਾਲ ਮਿਲ ਕੇ ਇਸ ਸਮਾਰਟਫੋਨ ਨੂੰ ਬਣਾਇਆ ਹੈ। ਇੱਥੋ ਤੱਕ ਕਿ ਹੁਵਾਵੇ ਨੇ ਵੀ Nexus 6P ਇਸ ਸਮਾਰਟਫੋਨ ਦੇ ਹੱਲ 'ਤੇ ਧਿਆਨ ਨਹੀਂ ਦਿੱਤਾ ਹੈ। ਇਸ ਸਮਾਰਟਫੋਨ ਨੂੰ ਸਾਲ 2015 'ਚ ਲਾਂਚ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਮਾਰਟਫੋਨ ਦੀ ਸਮੱਸਿਆ 'ਚ ਸਿਰਫ ਵਾਧਾ ਹੋਇਆ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਸਮਾਰਟਫੋਨ ਪੂਰੀ ਤਰ੍ਹਾਂ ਨਾਲ ਬੂਟ ਨਹੀਂ ਹੁੰਦਾ ਹੈ ਅਤੇ ਬਾਅਦ 'ਚ ਇਹ ਫਿਰ ਤੋਂ ਸਟਾਰਟ ਹੁੰਦਾ ਹੈ।

ਗੂਗਲ ਅਤੇ ਹੁਵਾਵੇ ਨੇ ਇਸ ਸਮੱਸਿਆ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ ਪਰ ਅਜਿਹਾ ਲੱਗਦਾ ਹੈ ਕਿ ਆਖਿਰਕਾਰ ਇਸ ਸਮੱਸਿਆ ਲਈ ਹੱਲ ਕੱਢਿਆ ਗਿਆ ਹੈ। ਹਾਲਾਂਕਿ ਇਹ ਅਧਿਕਾਰਿਕ ਹੱਲ ਨਹੀਂ ਹੈ। ਅਧਿਕਾਰਿਕ ਹੱਲ ਲਈ ਤੁਹਾਨੂੰ ਆਪਣਾ ਸਮਾਰਟਫੋਨ ਬਦਲਾਉਣ ਜਾਂ ਰਿਪੇਅਰ ਕਰਵਾਉਣ ਦੀ ਜ਼ਰੂਰਤ ਹੋਵੇਗੀ।   ਨਵਾਂ ਅਣਅਧਿਕਾਰਿਕ ਹੱਲ XDA user XCnathan32 ਦੁਆਰਾ ਕੁਝ ਹੋਰ ਯੂਜ਼ਰਸ ਨੂੰ ਦਿੱਤਾ ਗਿਆ ਹੈ। ਇਸ ਸਮੱਸਿਆ ਦੀ ਵਜ੍ਹਾਂ ਸਨੈਪਡ੍ਰੈਗਨ 810 ਆਕਟਾ-ਕੋਰ ਚਿਪਸੈਟ ਹੁੰਦਾ ਹੈ, ਜਿੱਥੇ ਚਾਰ ਪਾਸਿਆ ਤੋਂ ਪਾਵਰ ਨੂੰ ਬੂਟਲੂਪ ਕਰਨ ਨਹੀਂ ਦਿੰਦਾ ਹੈ। ਇਸ ਸਮੱਸਿਆ ਨੂੰ ਫਿਕਸ ਕਰਨ ਲਈ ਚਾਰ ਕੋਰਾਂ ਨੂੰ ਬੰਦ ਕਰਨਾ ਹੋਵੇਗਾ, ਜੋ ਕਿ ਬੂਟਲੂਪ ਦੇ ਕਾਰਣ ਹੈ। ਹਾਲਾਂਕਿ ਇਹ ਪ੍ਰਕਿਰਿਆ ਆਸਾਨ ਨਹੀਂ ਹੈ। 

ਇਸ ਫਿਕਸ 'ਚ ਬਹੁਤ ਸਾਰੇ ਡਾਊਨਲੋਡਿੰਗ, ਕੁਝ ਕੰਮਪਲੈਕਸ ਟਰਮਸ ਵਰਗੀ ਬਾਇਨਰੀ ਅਤੇ ਬੂਟਲੋਡਰ ਨੂੰ ਅਨਲਾਕ ਕਰਨਾ। XDA ਡਿਵੈਲਪਰ ਦਾ ਕਹਿਣਾ ਹੈ ਕਿ ਇਹ ਹੱਲ ਪ੍ਰਫੈਕਟ ਫਿਕਸ ਨਹੀਂ ਹੈ ਅਤੇ ਇਹ ਸਿਰਫ ਤਾਂ ਹੀ ਲਾਗੂ ਕੀਤਾ ਜਾ ਸਕਦਾ ਹੈ। ਜਦੋਂ ਫੈਕਟਰੀ ਰੀਸੈੱਟ ਫੈਲ ਜਾਵੇ। ਇਸਦੇ ਇਲਾਵਾ ਪ੍ਰਕਿਰਿਆ ਆਰੰਭ ਕਰਨ ਤੋਂ ਪਹਿਲਾਂ ਡਿਵਾਇਸ ਬੂਟਲੋਡਰ ਨੂੰ ਅਨਲਾਕ ਕਰਨਾ ਹੋਵੇਗਾ। ਫਿਕਸ ਪੂਰੀ ਤਰ੍ਹਾਂ ਫੋਨ ਮੈਮਰੀ ਨੂੰ ਮਿਟਾ ਦੇਵੇਗਾ ਅਤੇ ਇਸ ਨੂੰ ਫੈਕਟਰੀ ਰੀਸੈੱਟ ਮੋਡ 'ਚ ਰੀਸਟੋਰ ਕਰੇਗਾ।


Related News