ਗੂਗਲ ਦੇ ਇਸ ਮੋਬਾਇਲ ਐਪ ’ਚ ਆਇਆ ਬਗ, ਯੂਜ਼ਰਸ ਹੋ ਰਹੇ ਪਰੇਸ਼ਾਨ

Monday, Sep 06, 2021 - 12:16 PM (IST)

ਗੂਗਲ ਦੇ ਇਸ ਮੋਬਾਇਲ ਐਪ ’ਚ ਆਇਆ ਬਗ, ਯੂਜ਼ਰਸ ਹੋ ਰਹੇ ਪਰੇਸ਼ਾਨ

ਗੈਜੇਟ ਡੈਸਕ– ਗੂਗਲ ਦੇ ਲੋਕਪ੍ਰਸਿੱਧ ਅਲਾਰਮ ਮੋਬਾਇਲ ਐਪ ’ਚ ਬਗ ਆ ਗਿਆ ਹੈ। ਇਸ ਕਾਰਨ ਅਲਾਰਮ ਵੱਜਣਾ ਬੰਦ ਹੋ ਗਿਆ ਹੈ ਅਤੇ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਯੂਜ਼ਰਸ ਨੇ ਅਲਾਰਮ ਐਪ ’ਚ ਕਈ ਸਮੱਸਿਆਵਾਂ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸ਼ਿਕਾਇਤ ਕੀਤੀ ਹੈ। ਨਾਲ ਹੀ ਪਲੇਅ ਸਟੋਰ ’ਤੇ ਐਪ ਨੂੰ ਇਕ ਰੇਟਿੰਗ ਦਿੱਤੀ ਹੈ। ਉਥੇ ਹੀ ਕੰਪਨੀ ਦਾ ਕਹਿਣਾ ਹੈ ਕਿ ਅਲਾਰਮ ਐਪ ’ਚ ਆਏ ਬਗ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ। 

ਐਂਡਰਾਇਡ ਅਥਾਰਿਟੀ ਦੀ ਖਬਰ ’ਚ ਕਿਹਾ ਗਿਆ ਹੈ ਕਿ ਗੂਗਲ ਦੇ ਕਲੋਕ ਐਪ ’ਚ ਆਏ ਬਗ ਕਾਰਨ ਅਲਾਰਮ ਵੱਜਣਾ ਬੰਦ ਹੋ ਗਿਆ ਹੈ। ਯੂਜ਼ਰਸ ਇਸ ਐਪ ਨੂੰ ਗੂਗਲ ਪਲੇਅ ਸਟੋਰ ’ਤੇ 1 ਰੇਟਿੰਗ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਬਗ ਡੂ-ਨਾਟ-ਡਿਸਟਰਮ (ਡੀ.ਐੱਨ.ਡੀ.) ਸੈਟਿੰਗ ਅਤੇ ਸਪੋਟੀਫਾਈ ਵਰਗੇ ਥਰਡ ਪਾਰਟੀ ਐਪ ਕਾਰਨ ਆਇਆ ਹੈ। ਇਸ ਤੋਂ ਇਲਾਵਾ ਜ਼ਿਆਦਾ ਕੁਝ ਜਾਣਕਾਰੀ ਨਹੀਂ ਮਿਲੀ। 

ਗੂਗਲ ਨੇ ਯੂਜ਼ਰਸ ਨੂੰ ਦਿੱਤਾ ਸੁਝਾਅ
ਗੂਗਲ ਦਾ ਕਲਾਕ ਐਪ ਪਿਕਸਲ ਸੀਰੀਜ਼ ਦੇ ਡਿਵਾਈਸ ਦੇ ਨਾਲ-ਨਾਲ ਕੁਝ ਚੁਣੇ ਹੋਏ ਐਂਡਰਾਇਡ ਫੋਨ ’ਚ ਮਿਲਦਾ ਹੈ। ਅਜਿਹੇ ’ਚ ਯੂਜ਼ਰਸ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਸਪੋਟੀਫਾਈ ਐਪ ਰਾਹੀਂ ਅਲਾਰਮ ਟੋਨ ਸੈੱਟ ਕਰਨਾ ਬੰਦ ਕਰ ਦੇਣ। 

ਗੂਗਲ ਨੇ ਦਿੱਤਾ ਵੱਡਾ ਬਿਆਨ
ਗੂਗਲ ਨੇ ਅਲਾਰਮ ਐਪ ’ਚ ਆਏ ਬਗ ਨੂੰ ਲੈ ਕੇ ਕਿਹਾ ਹੈ ਕਿ ਅਸੀਂ ਆਪਣੀ ਪ੍ਰੋਡਕਟ ਅਤੇ ਇੰਜੀਨੀਅਰਿੰਗ ਟੀਮ ਦੇ ਨਾਲ ਸਮੱਸਿਆ ਸਾਂਝੀ ਕੀਤੀ ਹੈ। ਜਲਦ ਹੀ ਇਸ ਸਮੱਸਿਆ ਨੂੰ ਠੀਕ ਕਰ ਦਿੱਤਾ ਜਾਵੇਗਾ। 


author

Rakesh

Content Editor

Related News