ਲੀਕ ਹੋਈ ਯਾਮਾਹਾ FG-250 ਦੀ ਟੀਜਰ ਇਮੇਜ, 24 ਜਨਵਰੀ ਨੂੰ ਹੋਵੇਗੀ ਲਾਂਚ
Saturday, Jan 07, 2017 - 01:35 PM (IST)
.jpg)
ਜਲੰਧਰ - ਯਾਮਾਹਾ ਇੰਡੀਆ 24 ਜਨਵਰੀ ਨੂੰ ਆਪਣੀ ਨਵੀਂ ਐਂਟਰੀ-ਲੈਵਲ ਪਰਫਾਰਮੇਨਸ ਬਾਈਕ ਯਾਮਾਹਾ ਐੱਫ. ਜ਼ੈੱਡ250 ਨੂੰ ਲਾਂਚ ਕਰਨ ਵਾਲੀ ਹੈ। ਇਸ ਬਾਈਕ ਦੀ ਗੁਜ਼ਰੇ ਦਿਨਾਂ ''ਚ ਭਾਰਤ ''ਚ ਟੈਸਟਿੰਗ ਕੀਤੀ ਜਾ ਰਹੀ ਸੀ ਅਤੇ ਹੁਣ ਕੰਪਨੀ ਨੇ 24 ਜਨਵਰੀ ਨੂੰ ਇਕ ਇਨਵਾਇਟ ਆਯੋਜਿਤ ਕੀਤਾ ਹੈ ਜਿਸ ''ਚ ਇਸ ਬਾਈਕ ਨੂੰ ਲਾਂਚ ਕੀਤਾ ਜਾਵੇਗਾ। ਇਸ ਬਾਈਕ ਦੇ ਬ੍ਰਾਜੀਲੀਅਨ ਮਾਡਲ ''ਚ 249.45 ਸੀ. ਸੀ, ਸਿੰਗਲ- ਸਿਲੈਂਡਰ ਇੰਜਣ ਲਗਾ ਹੈ ਜੋ 20 ਬੀ. ਐੱਚ. ਪੀ ਦੀ ਪਾਵਰ ਅਤੇ 20Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਯਾਮਾਹਾ ਐੱਫ ਜ਼ੈੱਡ-250 ''ਚ ਫ੍ਰੰਟ ਅਤੇ ਰਿਅਰ ਡਿਸਕ ਬ੍ਰੇਕ ਲਗੀ ਹੋਣਗੀਆਂ ਨਾਲ ਹੀ ''ਚ ਨੌਜਵਾਨ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਨਵਾਂ ਡਿਜ਼ਾਇਨ, ਨਵੀਂ ਹੈੱਡਲਾਈਟ, ਨਵਾਂ ਇੰਸਟਰੂਮੇਂਟ ਕੰਸੋਲ ਅਤੇ ਸਪਲਿਟ ਸੀਟ ਦਿੱਤੀਆਂ ਹੋਣਗੀਆਂ। ਭਾਰਤ ''ਚ ਯਾਮਾਹਾ ਐੱਫ. ਜ਼ੈੱਡ-250 ਬਾਈਕ ਅਪਾਚੇ ਆਰ. ਟੀ. ਆਰ, ਬਜਾਜ ਪਲਸਰ ਅਤੇ ਹੀਰੋ ਐਕਸਟ੍ਰੀਮ 200ਐੱਸ ਨੂੰ ਕੜੀ ਟੱਕਰ ਦੇਵੇਗੀ।