17 ਮਾਰਚ ਨੂੰ ਲਾਂਚ ਹੋ ਸਕਦਾ ਹੈ ਨਵਾਂ Vivo Y66 ਸਮਾਰਟਫੋਨ

Tuesday, Mar 14, 2017 - 05:05 PM (IST)

17 ਮਾਰਚ ਨੂੰ ਲਾਂਚ ਹੋ ਸਕਦਾ ਹੈ ਨਵਾਂ Vivo Y66 ਸਮਾਰਟਫੋਨ

ਜਲੰਧਰ: ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਵਿਵੋ ਭਾਰਤ ''ਚ ਇਕ ਨਵਾਂ ਸਮਾਟਫੋਨ ਲਾਂਚ ਕਰਨ ਵਾਲੀ ਹੈ। 17 ਮਾਰਚ ਨੂੰ ਹੋਣ ਵਾਲੇ ਇਸ ਈਵੈਂਟ ਲਈ ਕੰਪਨੀ ਨੇ ਮੀਡੀਆ ਇਨਵਾਇਟਸ ਵੀ ਭੇਜਣ ਸ਼ੁਰੂ ਕਰ ਦਿੱਤੇ ਹਨ। ਜਿਸ ਦੇ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਈਵੇਂਟ ''ਚ ਵੀਵੋ Y66 ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਭਾਰਤ ਦੀ ਆਨਲਾਈਨ ਰਿਸੇਲਰ ਵੈੱਬਸਾਈਟ ''ਤੇ 14,980 ਰੁਪਏ ਦੀ ਕੀਮਤ ਦੇ ਨਾਲ ਲਿਸਟ ਹੋਇਆ ਵੇਖਿਆ ਗਿਆ ਹੈ।

 

ਵੀਵੋ Y66  ਸਮਾਰਟਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 5.5 ਇੰਚ ਦਾ HD ਰੈਜ਼ੋਲੀਊਸ਼ਨ 720x1280 ਪਿਕਸਲਸ ਡਿਸਪਲ, 2.5D ਕਰਵਡ ਗਲਾਸ ਡਿਸਪਲੇ ਦੀ ਸੁਰੱਖਿਆ ਵੀ ਦਿੱਤੀ ਗਈ ਹੈ। ਚੀਨ ''ਚ ਇਹ ਸਮਾਰਟਫੋਨ 1.4GHz ਆਕਟਾਕੋਰ ਸਨੈਪਡਰੈਗਨ 430 ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਗਿਆ ਸੀ। ਉਥੇ ਹੀ ਭਾਰਤ ''ਚ ਇਹ 1.4GHz ਆਕਟਾਕੋਰ ਮੀਡੀਆਟੈੱਕ MT6750 ਪ੍ਰੋਸੈਸਰ ਦੇ ਨਾਲ ਲਿਸਟ ਵੇਖਿਆ ਗਿਆ ਹੈ । ਇਸ'' ਚ 3GB ਰੈਮ ਅਤੇ 32GB ਦੀ ਇੰਟਰਨਲ ਸਟੋਰੇਜ਼ ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਨਾਲ 128GB ਤੱਕ ਐਕਸਪੇਂਡ ਕੀਤਾ ਜਾ ਸਕਦਾ ਹੈ।

ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ''ਚ 13MP ਦਾ ਰਿਅਰ ਕੈਮਰਾ LED ਫਲੈਸ਼ ਦੀ ਸਹੂਲਤ ਦੇ ਨਾਲ ਅਤੇ 5MP ਦਾ ਫ੍ਰੰਟ ਕੈਮਰਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ਦੇ ਨਾਲ ਫਨਟਚ OS 3.0 ''ਤੇ ਅਧਾਰਿਤ ਹੈ। ਇਸ ''ਚ 3000mAh ਦੀ ਲਿ-ਪਾਲਿਮਰ ਦੀ ਨਾਨ ਰਿਮੂਵੇਬਲ ਬੈਟਰੀ ਹੈ ਜੋ ਕਵਿੱਕ ਚਾਰਜ 2.0 ਟੈਕਨਾਲੋਜ਼ੀ ਨੂੰ ਸਪੋਰਟ ਕਰਦੀ ਹੈ।


Related News