2019 Tata Hexa ਭਾਰਤ ''ਚ ਹੋਈ ਲਾਂਚ
Thursday, Feb 28, 2019 - 10:08 PM (IST)

ਆਟੋ ਡੈਸਕ—ਟਾਟਾ ਮੋਟਰਸ ਨੇ ਆਪਣੀ 2019 Hexa ਐਡੀਸ਼ਨ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕਰ ਦਿੱਤਾ ਹੈ। 2019 Tata Hexa SUV ਦੀ ਸ਼ੁਰੂਆਤੀ ਕੀਮਤ ਭਾਰਤ 'ਚ 12.99 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਹੈ। ਹਾਲ ਹੀ 'ਚ ਇਸ ਦੀ ਕੀਮਤ ਵਧਾਈ ਗਈ ਸੀ, ਜਿਸ ਤੋਂ ਬਾਅਦ ਇਹ ਕੰਪਨੀ ਦੇ ਲਾਈਨ ਅਪ ਦੀ ਸਭ ਤੋਂ ਮਹਿੰਗੀ ਕਾਰ ਬਣ ਗਈ ਹੈ।
2019 Hexa SUV 'ਚ ਕਾਫੀ ਅਪਡੇਟਸ ਹਨ। ਇਹ ਅਪਡੇਟਸ ਖਾਸਤੌਰ 'ਤੇ ਹਾਇਰ ਵੇਰੀਐਂਟਸ 'ਚ ਦਿੱਤੇ ਗਏ ਹਨ। XM, XMA ਅਤੇ XM+ 'ਚ ਪੁਰਾਣੇ 5.0 ਇੰਚ ਸਕਰੀਨ ਦੀ ਜਗ੍ਹਾ 7.0 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਨਵੇਂ ਇੰਫੋਟੇਨਮੈਂਟ ਸਿਸਟਮ ਐਂਡ੍ਰਾਇਡ ਆਟੋ ਦਾ ਸਪਾਰਟ ਮਿਲੇਗਾ। ਨਾਲ ਹੀ ਇਥੇ ਹੁਣ 10 ਨਵੇਂ JBL ਸਪੀਕਰਸ ਮਿਲਣਗੇ। ਇਹ ਉਹੀ ਇੰਫੋਟੇਨਮੈਂਟ ਸਿਸਟਮ ਹੈ ਜਿਸ ਨੂੰ ਹਾਲ ਹੀ 'ਚ Tata Tiago XZ+ ਵੇਰੀਐਂਟ 'ਚ ਦਿੱਤਾ ਗਿਆ ਹੈ।
ਵੇਰੀਐਂਟਸ ਨਾਲ ਕੀਮਤਾਂ (ਐਕਸ-ਸ਼ੋਰੂਮ, ਦਿੱਲੀ)-
Hexa XE 4X2 (7ਸੀਟਰ)-12.99 ਲੱਖ ਰੁਪਏ
Hexa XM 4X2 (7 ਸੀਟਰ) 14.38 ਲੱਖ ਰੁਪਏ
Hexa XM+ 4X2 (7 ਸੀਟਰ)- 15.46 ਲੱਖ ਰੁਪਏ
Hexa XMA 4X2 (7 ਸੀਟਰ)- 15.62 ਲੱਖ ਰੁਪਏ
Hexa XT 4X2 (6/7 ਸੀਟਰ)-17.03 ਲੱਖ ਰੁਪਏ
Hexa XTA 4X2 (6/7 ਸੀਟਰ)-18.19 ਲੱਖ ਰੁਪਏ
ਟਾਪ ਵੇਰੀਐਂਟਸ- XT, XTA ਅਤੇ XTA 4x4 'ਚ ਜ਼ਿਆਦਾ ਵੱਡਾ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਨ੍ਹਾਂ ਹਾਇਰ-ਸਪੇਕ ਵੇਰੀਐਂਟਸ 'ਚ ਨਵਾਂ ਡਿਊਲ ਟੋਨ ਪੇਂਟ ਸਿਸਟਮ ਦਿੱਤਾ ਗਿਆ ਹੈ। ਟਾਟਾ ਹੈਕਸਾ 'ਤੇ ਕਲਰ ਸਕਿਮ ਦਿੱਤਾ ਗਿਆ ਹੈ। ਟਾਟਾ ਹੈਕਸਾ 'ਤੇ ਕਲਰ ਸਕਿਮ ਨੂੰ ਹੁਣ ਦੋ ਨਵੇਂ ਰੂਫ ਫਿਨਿਸ਼ਿੰਗ-ਇਨਫਿਨਿਟੀ ਬਲੈਕ ਅਤੇ ਟਾਇਟੇਨਿਯਮ ਗ੍ਰੇ ਨਾਲ ਕੰਬਾਇਨ ਕੀਤਾ ਜਾ ਸਕਦਾ ਹੈ।
ਡਿਊਲ-ਟੋਨ ਪੇਂਟ ਸਕਿਮ ਤੋਂ ਇਲਾਵਾ ਟਾਟਾ ਹੈਕਸਾ ਦੀ ਵਿਕਰੀ ਸਟੈਂਡਰਡ ਪੇਂਟ ਸਕਿਮ ਨਾਲ ਵੀ ਜਾਰੀ ਰੱਖੇਗੀ। ਇਹ ਪੰਜ ਐਕਸਟੀਰਿਅਰ ਕਲਰਸ-ਅਰਬਨ ਬ੍ਰੋਂਜ, ਅਰਿਜੋਨਾ ਬਲੂ, ਸਕਾਈ ਗ੍ਰੇ, ਟੰਗਸਟਨ ਸਿਲਵਰ ਅਤੇ ਪਰਲ ਵ੍ਹਾਈਟ ਹੈ। ਟਾਟਾ ਮੋਟਰਸ ਨੇ 2019 ਹੈਕਸ ਦੇ ਵ੍ਹੀਕਲਸ ਨੂੰ ਵੀ ਅਪਡੇਟ ਕੀਤਾ ਹੈ। ਟਾਪ ਸਪੇਕ ਵੇਰੀਐਂਟਸ 'ਚ ਹੁਣ 19 ਇੰਚ ਡਾਇਮੰਡ ਕਟ ਅਲਾਏ ਵ੍ਹੀਲਸ ਦਿੱਤੇ ਗਏ ਹਨ। ਉੱਥੇ ਦੂਜੇ ਪਾਸੇ ਬੇਸ ਅਤੇ ਮਿਡ-ਸਪੇਕ ਵੇਰੀਐਂਟ 'ਚ 16 ਇੰਚ ਚਾਰਕੋਲ ਗ੍ਰੇ ਅਲਾਏ ਵ੍ਹੀਲਕਸ ਸਟੈਂਡਰਡ ਤੌਰ 'ਤੇ ਦਿੱਤੇ ਗਏ ਹਨ।
ਇੰਟੀਰੀਅਰ ਪ੍ਰੋਫਾਈਲ ਦੀ ਗੱਲ ਕਰੀਏ ਤਾਂ 2019 ਟਾਟਾ ਹੈਕਸਾ 'ਚ ਹੁਣ ਏ.ਸੀ. ਵੈਂਟਸ ਅਤੇ ਇੰਫੋਟੇਨਮੈਂਟ ਸਿਸਟਮ 'ਤੇ ਐਡੀਸ਼ਨਲ ਕ੍ਰੋਮ ਸਰਾਊਂਡਿੰਗ ਦੇਖਣ ਨੂੰ ਮਿਲੇਗੀ। ਸਟੀਅਰਿੰਗ ਵ੍ਹੀਲ ਦੇ ਲੋਵਰ ਪਾਰਟ 'ਚ ਬਲੈਕ ਫਿਨਿਸ਼ਿੰਗ ਦਿੱਤੀ ਗਈ ਹੈ। ਮੈਕੇਨਿਕਲ ਤੌਰ 'ਤੇ ਗੱਲ ਕਰੀਏ ਤਾਂ 2019 ਟਾਟਾ ਹੈਕਸਾ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ 'ਚ ਪਹਿਲੇ ਦੀ ਤਰ੍ਹਾਂ 2-2 ਲੀਟਰ ਡੀਜ਼ਲ ਇੰਜਣ ਹੀ ਮਿਲੇਗਾ। ਇਹ ਇੰਜਣ 156bhp ਦੀ ਪਾਵਰ ਅਤੇ 400Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨਾਲ 6-ਸਪੀਡ ਮੈਨਿਊਲ ਜਾਂ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਮਿਲਦਾ ਹੈ। ਬੇਸ ਵੇਰੀਐਂਟ 'ਚ ਵੀ ਇਸ ਇੰਜਣ ਦਾ ਮਿਲਣਾ ਜਾਰੀ ਰਹੇਗਾ। ਹਾਲਾਂਕਿ ਇਸ ਨੂੰ 150 ਬੀ.ਐੱਚ.ਪੀ. ਦੀ ਪਾਵਰ ਅਤੇ320Nm ਦਾ ਟਾਰਕ ਦੇਣ ਦਾ ਟਿਊਨ ਕੀਤਾ ਗਿਆ ਹੈ। ਇਥੇ ਸਟੈਂਡਰਡ ਤੌਰ 'ਤੇ 5-ਸਪੀਡ ਮੈਨਿਊਲ ਟ੍ਰਾਂਸਮਿਸ਼ਨ ਮਿਲੇਗਾ।