ਨਵੇਂ ਰੰਗ ’ਚ ਆਇਆ ਸੁਜ਼ੂਕੀ ਦਾ Burgman Street 125

Thursday, Sep 03, 2020 - 04:16 PM (IST)

ਨਵੇਂ ਰੰਗ ’ਚ ਆਇਆ ਸੁਜ਼ੂਕੀ ਦਾ Burgman Street 125

ਆਟੋ ਡੈਸਕ– ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਆਪਣੇ ਪ੍ਰੀਮੀਅਮ ਸਕੂਟਰ ਬਰਗਮੈਨ ਸਟਰੀਟ 125 ਨੂੰ ਇਕ ਨਵੇਂ ਰੰਗ ’ਚ ਪੇਸ਼ ਕੀਤਾ ਹੈ। ਗਾਹਕ ਹੁਣ ਇਸ ਨੂੰ ਨੀਲੇ ਰੰਗ ’ਚ ਵੀ ਖ਼ਰੀਦ ਸਕਣਗੇ। ਕੰਪਨੀ ਨੇ ਇਸ ਮਾਡਲ ਨੂੰ ਪਰਲ ਸੁਜ਼ੂਕੀ ਮੀਡੀਅਮ ਬਲਿਊ ਨਾਮ ਦਿੱਤਾ ਹੈ ਅਤੇ ਇਸ ਦੀ ਕੀਮਤ 79,700 ਰੁਪਏ ਰੱਖੀ ਹੈ। 

PunjabKesari

ਇੰਜਣ
ਨਵੀਂ ਬਰਗਮੈਨ ਸਟਰੀਟ ’ਚ 125 ਸੀਸੀ ਦਾ ਬੀ.ਐੱਸ.-6 ਇੰਜਣ ਲੱਗਾ ਹੈ ਜੋ 8.7 ਬੀ.ਐੱਚ.ਪੀ. ਦੀ ਪਾਵਰ ਅਤੇ 10 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਡਿਜ਼ਾਇਨ ਨੂੰ ਯੂਰਪੀ ਸਕਟੂਰ ਦੀ ਤਰਜ਼ ’ਤੇ ਤਿਆਰ ਕੀਤਾ ਗਿਆ ਹੈ ਜਿਸ ਨਾਲ ਇਹ ਆਮ ਸਕੂਟਰਾਂ ਨਾਲੋਂ ਜ਼ਿਆਦਾ ਪ੍ਰੀਮੀਅਮ ਵਿਖਾਈ ਦਿੰਦਾ ਹੈ। 

PunjabKesari

ਸਕੂਟਰ ’ਚ ਵਿੰਡ ਸਕਰੀਨ ਅਤੇ ਡਿਜੀਟਲ ਇੰਸਟਰੂਮੈਂਟ ਕਲੱਸਟਰ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਲੰਬੇ ਸਫ਼ਰ ਨੂੰ ਆਰਾਮਦਾਇਕ ਬਣਾਉਣ ਲਈ ਕੰਪਨੀ ਨੇ ਇਸ ਵਾਰ ਇਸ ਦੀ ਸੀਟ ਨੂੰ ਕਾਫੀ ਲੰਬਾ ਅਤੇ ਚੌੜਾ ਰੱਖਿਆ ਹੈ। 

PunjabKesari


author

Rakesh

Content Editor

Related News