Face Unlock ਫੀਚਰ ਨਾਲ ਭਾਰਤ ''ਚ ਲਾਂਚ ਹੋਇਆ Samsung-Galaxy j7 Duo

Wednesday, Apr 11, 2018 - 01:51 PM (IST)

Face Unlock ਫੀਚਰ ਨਾਲ ਭਾਰਤ ''ਚ ਲਾਂਚ ਹੋਇਆ Samsung-Galaxy j7 Duo

ਜਲੰਧਰ- ਸੈਮਸੰਗ ਨੇ ਭਾਰਤ 'ਚ ਗਲੈਕਸੀ J ਸੀਰੀਜ਼ ਦੇ ਤਹਿਤ ਨਵਾਂ ਸਮਾਰਟਫੋਨ ਗਲੈਕਸੀ J7 ਡੁਓ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 16,990 ਰੁਪਏ ਹੈ ਅਤੇ ਗਾਹਕ ਇਸ ਨੂੰ ਬਲੈਕ ਅਤੇ ਗੋਲਡ ਕਲਰ 'ਚ ਖਰੀਦ ਕਰ ਸਕਣਗੇ। ਸੈਮਸੰਗ ਗਲੈਕਸੀ J7 ਡੁਓ ਸਮਾਰਟਫੋਨ ਆਫਲਾਈਨ ਰਿਟੇਲ ਸਟੋਰਸ 'ਤੇ 12 ਅਪ੍ਰੈਲ, 2018 ਤੋਂ ਵਿਕਰੀ ਲਈ ਉਪਲੱਬਧ ਹੋ ਜਾਵੇਗਾ। 

ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ 'ਚ 5.5-ਇੰਚ ਦੀ HD ਸੁਪਰ AMOLED ਡਿਸਪਲੇਅ ਹੈ। ਇਸ ਡਿਵਾਇਸ 'ਚ 472 ਰੈਮ ਅਤੇ 3272 ਇੰਟਰਨਲ ਸਟੋਰੇਜ਼ ਹੈ ਜਿਸ ਨੂੰ 25672 ਤੱਕ ਮਾਇਕ੍ਰੋ ਐੈੱਸ. ਡੀ. ਕਾਰਡ ਸਲਾਟ ਤੋਂ ਵਧਾਇਆ ਜਾ ਸਕਦਾ ਹੈ। ਸੈਮਸੰਗ J7 ਡੁਓ 'ਚ 3000mAh ਦੀ ਬੈਟਰੀ ਹੈ ਅਤੇ ਇਹ ਲੇਟੈਸਟ ਐਂਡ੍ਰਾਇਡ ਓਰੀਓ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ 1.6GHz ਆਕਟਾ-ਕੋਰ ਐਕਸੀਨਾਸ ਪ੍ਰੋਸੈਸਰ ਹੈ।

ਕੈਮਰਾ
ਇਸ 'ਚ 13MP ਅਤੇ 5MP ਦੇ ਨਾਲ ਡਿਊਲ ਰਿਅਰ ਕੈਮਰਾ ਸੈੱਟਅਪ ਹੈ। ਇਸ ਦੇ ਨਾਲ ਹੀ ਇਸ 'ਚ ਅਪਰਚਰ f/1.9 ਅਤੇ LED ਫਲੈਸ਼ ਲਾਈਟ ਦੀ ਸਹੂਲਤ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਗਲੈਕਸੀ J7 ਡੁਓ 'ਚ 8-ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਕੁਨੈੱਕਟੀਵਿਟੀ ਲਈ 4G VoLTE , ਵਾਈ-ਫਾਈ 802.11 a/b/g/n/ac, ਬਲੂਟੁੱਥ 4.0, GPS,USB ਟਾਈਪ 2.0 ਅਤੇ ਡਿਊਲ ਸਿਮ ਸਲਾਟ ਦੀ ਸਹੂਲਤ ਮਿਲਦੀ ਹੈ। ਇਸ ਡਿਵਾਇਸ ਦਾ ਕੁੱਲ ਮਾਪ 153.5x77.2x8.2 ਮਿ. ਮੀ ਹੈ ਅਤੇ ਭਾਰ 174 ਗਰਾਮ ਹੈ। ਇਹ ਸਮਾਰਟਫੋਨ ਐਕਸੀਲੇਰੋਮੀਟਰ, ਫਿੰਗਰਪ੍ਰਿੰਟ ਸੈਂਸਰ ਅਤੇ ਪ੍ਰਾਕਸਿਮਿਟੀ ਸੈਂਸਰ ਖੂਬੀ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਫੇਸ ਅਨਲਾਕ ਫੀਚਰ ਵੀ ਹੈ, ਜਿਸ ਦੇ ਨਾਲ ਤੁਸੀਂ ਆਪਣੇ ਫੇਸ ਤੋਂ ਡਿਵਾਇਸ ਨੂੰ ਅਨਲਾਕ ਕਰ ਸਕੋਗੇ।


Related News