PUBG ''ਚ ਵਧੇਗਾ ਹੋਰ ਰੋਮਾਂਚ, ਨਾਈਟ ਮੋਡ ਨਾਲ ਮਿਲਣਗੀਆਂ ਪੋਲਾਰ ਲਾਈਟਸ

01/24/2019 5:49:57 PM

ਗੈਜੇਟ ਡੈਸਕ- ਆਨਲਾਈਨ ਮਲਟੀਪਲੇਅਰ ਗੇਮ PUBG ਦਾ ਕਰੇਜ਼ ਤਾਂ ਬਰਕਰਾਰ ਹੈ ਹੀ ਨਾਲ ਹੀ ਇਸ 'ਚ ਨਵੀਆਂ ਅਪਡੇਟਸ ਵੀ ਲਗਾਤਾਰ ਐਡ ਕੀਤੀਆਂ ਜਾ ਰਹੀਆਂ ਹਨ। ਹਾਲ ਹੀ 'ਚ ਇਸ ਦੇ Vikendi ਮੈਪ ਨੂੰ PUBG Mobile ਯੂਜ਼ਰਸ ਨੇ ਵੀ ਰਿਸੀਵ ਕੀਤਾ। ਇਸ ਮੈਪ ਲਈ PUBG ਅਗਲੀ ਅਪਡੇਟ 'ਚ ਨਾਈਟ ਮੋਡ ਤੇ ਇਕ ਬਿਹਤਰੀਨ ਪੈਚ ਲਿਆਉਣ ਜਾ ਰਿਹਾ ਹੈ। ਹੁਣ ਪਲੇਅਰਸ ਨਾਈਟ ਮੋਡ 'ਚ ਤਾਂ ਖੇਡ ਹੀ ਸਕਣਗੇ, ਨਾਲ ਹੀ ਉਨ੍ਹਾਂ ਨੂੰ ਪੋਲਾਰ ਲਾਈਟਸ ਦਾ ਸੀਨ ਵੀ ਦੇਖਣ ਨੂੰ ਮਿਲੇਗਾ।PunjabKesari
PUBG ਦੇ ਕ੍ਰਿਏਟਿਵ ਡਾਇਰੈਕਟਰ ਨੇ ਟਵਿਟਰ 'ਤੇ ਇਸ ਨਵੇਂ ਅਪਡੇਟ ਤੇ ਪੈਚ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅਗਲੇ ਹਫਤੇ ਤੱਕ ਪੀ. ਸੀ ਟੈਸਟ ਸਰਵਰਸ 'ਤੇ ਰੋਲ ਆਊਟ ਕੀਤਾ ਜਾਵੇਗਾ। ਇਸ ਟਵੀਟ ਦੇ ਨਾਲ ਪੋਸਟ ਕੀਤੀ ਗਈ ਇਕ ਤਸਵੀਰ 'ਚ Vikendi ਮੈਪ 'ਤੇ ਨਾਈਟ ਮੋਡ ਵਿੱਖ ਰਿਹਾ ਹੈ ਨਾਲ ਹੀ aurora borealis ਜਾਂ ਪੋਲਾਰ ਲਾਈਟਸ ਵੀ ਨਜ਼ਰ ਆ ਰਹੀ ਹਨ। ਇਸ ਤਸਵੀਰ ਦੇ ਆਉਣ ਤੋਂ ਬਾਅਦ ਤੋਂ ਬੀ PUBG ਫੈਂਸ ਐਕਸਾਈਟਿਡ ਹਨ ਕਿਉਂਕਿ ਨਾਈਟ ਮੋਡ ਮੋਸਟ ਅਵੇਟਿਡ ਫੀਚਰਸ 'ਚੋਂ ਇੱਕ ਹੈ।  

ਹਾਲਾਂਕਿ Vikendi ਮੈਪ 'ਤੇ ਨਾਈਟ ਮੋਡ ਨਵਾਂ ਨਹੀਂ ਹੈ, ਕਿਉਂਕਿ ਗੇਮਪਲੇਅ ਟ੍ਰੇਲਰ 'ਚ ਇਹ ਪਹਿਲਾਂ ਹੀ ਵਿਖਾਇਆ ਜਾ ਚੁੱਕਿਆ ਹੈ। PUBG ਨੇ ਇਹ ਮੈਪ ਪਹਿਲੀ ਵਾਰ ਪੀ. ਸੀ ਲਈ 19 ਦਿਸੰਬਰ ਨੂੰ ਲਾਂਚ ਕੀਤਾ ਸੀ। ਉਥੇ ਹੀ, PUBG Mobile ਯੂਜ਼ਰਸ ਨੂੰ ਇਹ ਮੈਪ ਇਸ ਮਹੀਨੇ ਮਿਲਿਆ ਹੈ। Vikendi ਨੂੰ ਅਜੇ ਪੀ. ਐੱਸ 4 ਤੇ ਐਕਸ ਬਾਕਸ ਗੇਮਿੰਗ ਕੰਸੋਲਸ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ। ਕੰਸੋਲਡ ਲਈ ਇਹ ਅਪਡੇਟ ਪਹਿਲਾਂ ਰੋਲ ਆਊਟ ਹੋਵੇਗਾ ਤੇ ਉਸ ਤੋਂ ਬਾਅਦ ਬਾਕੀ ਪਲੇਟਫਾਰਮਸ ਲਈ ਆਵੇਗਾ।

ਨਵੇਂ ਮੈਪ 'ਚ ਮਿਲ ਸਕਦੀ ਹੈ ਸਨੋਬਾਈਕ 
ਇਕ ਰੈਡਿਟ ਪੋਸਟ 'ਚ ਕਿਹਾ ਗਿਆ ਹੈ ਕਿ Vikendi ਮੈਪ 'ਤੇ ਆਉਣ ਵਾਲਾ ਨਾਈਟ ਮੋਡ ਮੂਨਲਾਈਟ ਮੋਡ ਕਿਹਾ ਜਾ ਸਕਦਾ ਹੈ। Vikendi 'ਚ ਇਕ ਨਵੀਂ ਸਨੋਬਾਈਕ ਵ੍ਹੀਕਲ ਮਿਲ ਸਕਦੀ ਹੈ, ਇਸ ਨੂੰ ਲੈ ਕੇ ਵੀ ਫੈਂਸ ਚਰਚਾ ਕਰ ਰਹੇ ਸਨ। ਮਜ਼ੇਦਾਰ ਗੱਲ ਇਹ ਹੈ ਕਿ ਟਵਿਟਰ 'ਤੇ ਪੋਸਟ ਤਸਵੀਰ 'ਚ ਲੈਫਟ ਕਾਰਨਰ 'ਤੇ ਇਕ ਸਨੋਬਾਈਕ ਵੀ ਨਜ਼ਰ ਆ ਰਹੀ ਹੈ। ਇਸ ਰੈਡਿਟ ਪੋਸਟ 'ਚ ਕਿਹਾ ਗਿਆ ਹੈ ਕਿ ਨਵੇਂ ਮੈਪ 'ਚ ਵੀ ਗੇਮਪਲੇਅ ਵੀ ਚੇਂਜ ਹੋਵੇਗਾ। ਇਸ ਤੋਂ ਇਲਾਵਾ ਕੋਈ ਨਵੀਂ ਜਾਣਕਾਰੀ ਇਸ 'ਚ ਐਡ ਨਹੀਂ ਕੀਤੀ ਗਈ ਹੈ।

 


Related News