ਵਨਪਲੱਸ 6T ਸਮਾਰਟਫੋਨ ਦੇ ਨਾਲ ਨਵੇਂ Bullets Wireless ਈਅਰਫੋਨ ਵੀ ਹੋਣਗੇ ਲਾਂਚ
Wednesday, Sep 12, 2018 - 12:27 PM (IST)

ਗੈਜੇਟ ਡੈਸਕ- ਸਮਾਰਟਫੋਨ ਜਗਤ ਦੀ ਮਸ਼ਹੂਰ ਕੰੰਪਨੀ ਵਨਪਲੱਸ ਦੇ ਅਪਕਮਿੰਗ ਸਮਾਰਟਫੋਨ ਵਨਪਲਸ 6ਟੀ ਦੇ ਬਾਰੇ 'ਚ ਇੰਟਰਨੈੱਟ 'ਤੇ ਕਈ ਤਰ੍ਹਾਂ ਦੀਆਂ ਖਬਰਾਂ ਪਹਿਲਾਂ ਹੀ ਲੀਕ ਹੋ ਗਈਆਂ ਹਨ। ਹਾਲਾਂਕਿ ਹੁਣ ਇਕ ਨਵੀਂ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਕੰਪਨੀ ਇਸ ਸਮਾਰਟਫੋਨ ਦੇ ਨਾਲ ਆਪਣਾ ਦੂਜਾ ਪ੍ਰੋਡਕਟ ਵੀ ਲਾਂਚ ਕਰ ਸਕਦੀ ਹੈ। ਅਫਵਾਹਾਂ ਦੇ ਮੁਤਾਬਕ ਲਾਂਚ ਈਵੈਂਟ ਅਕਤੂਬਰ ਦੇ ਵਿਚਕਾਰ 'ਚ ਹੋ ਸਕਦਾ ਹੈ। ਖਬਰਾਂ ਹਨ ਕਿ ਕੰਪਨੀ ਇਸ ਲਾਂਚ ਈਵੈਂਟ 'ਚ ਵਨਪਲੱਸ 6“ ਦੇ ਨਾਲ ਵਨਪਲੱਸ ਬੁਲੇਟ ਵਾਇਰਲੈੱਸ ਦੇ ਅਪਗ੍ਰੇਡਿਡ ਵਰਜਨ ਨੂੰ ਵੀ ਲਾਂਚ ਕਰ ਸਕਦੀ ਹੈ।
ਕੰਪਨੀ ਨੇ ਇਸ ਸਾਲ ਵਨਪਲਸ 6 ਦੇ ਨਾਲ ਬੁਲੇਟ ਵਾਇਰਲੈੱਸ ਹੈੱਡਫੋਨ ਨੂੰ ਲਾਂਚ ਕੀਤਾ ਸੀ ਤੇ ਇਹ ਜੂਨ 'ਚ ਵਿਕਰੀ ਲਈ ਆਏ ਸਨ। ਇਹ ਹੈੱਡਸੈੱਟ ਕੰਪਨੀ ਦੇ ਪਹਿਲੇ ਵਾਇਰਲੈੱਸ ਆਡੀਓ ਐਕਸੈਸਰੀਜ਼ ਹਨ। ਕੰਪਨੀ ਨੇ ਬੁਲੇਟ ਵਾਇਰਲੈੱਸ ਹੈੱਡਫੋਨ ਨੂੰ ਭਾਰਤ 'ਚ 3,990 ਰੁਪਏ 'ਚ ਲਾਂਚ ਕੀਤਾ ਸੀ। ਹਾਲਾਂਕਿ ਇਹ ਹੈੱਡਫੋਨ ਜ਼ਿਆਦਾਤਰ ਆਊਟ ਆਫ ਸਟਾਕ ਹੀ ਰਹਿੰਦੇ ਹਨ।
Droid Life ਦੀ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਵਨਪਲਸ ਬੁਲੇਟ ਦਾ ਅਪਗ੍ਰੇਡਿਡ ਵਰਜ਼ਨ ਜਲਦ ਹੀ ਲਾਂਚ ਹੋਵੇਗਾ। ਇਹ ਰਿਪੋਰਟ FCC ਫਾਈਲਿੰਗ 'ਤੇ ਬੇਸਡ ਹੈ। ਰਿਪੋਰਟ ਦੇ ਮੁਤਾਬਕ ਨਵੇਂ ਬੁਲੇਟ ਹੈੱਡਫੋਨ 'ਚ ਪਰਫਾਰਮੈਂਸ, ਸੋਨਿਕ ਸਿਗਨੇਚਰ ਤੇ ਬੈਟਰੀ ਲਾਈਫ 'ਚ ਸੁਧਾਰ ਕੀਤਾ ਗਿਆ ਹੈ। ਦੋਨਾਂ ਪ੍ਰੋਡਕਟ ਡਿਜ਼ਾਈਨ ਦੇ ਮਾਮਲੇ 'ਚ ਲਗਭਗ ਇਕ ਜਿਵੇਂ ਹਨ।
ਨਵੇਂ ਬੁਲੇਟ ਹੈੱਡਸੈੱਟ ਦਾ ਮਾਡਲ ਨੰਬਰ BT32B ਹੈ ਤੇ ਇਸ ਨੂੰ ਪੁਰਾਣੇ ਵਰਜਨ ਦੀ ਕੀਮਤ 'ਚ ਹੀ ਲਾਂਚ ਕੀਤਾ ਜਾ ਸਕਦਾ ਹੈ। ਵਨਪਲੱਸ ਨੇ ਆਪਣੇ ਆਉਣ ਵਾਲੇ ਸਮਾਰਟਫੋਨ ਦੇ ਬਾਰੇ 'ਚ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਵੇਗਾ। ਫੋਨ ਦੇ ਬੈਕ 'ਤੇ ਟ੍ਰਿਪਲ ਕੈਮਰਾ ਤੇ ਵਾਟਰਡਰਾਪ ਨੌਚ ਦੇ ਨਾਲ ਆਉਣ ਦੀ ਉਮੀਦ ਹੈ।