Mahindra ਦੀ ਇਸ ਨਵੀਂ ਕੰਪੈਕਟ SUV ਦੀ ਹੋਈ ਟੈਸਟਿੰਗ, ਜਾਣੋ ਖੂਬੀਆਂ

Saturday, Apr 29, 2017 - 05:50 PM (IST)

Mahindra ਦੀ ਇਸ ਨਵੀਂ ਕੰਪੈਕਟ SUV ਦੀ ਹੋਈ ਟੈਸਟਿੰਗ, ਜਾਣੋ ਖੂਬੀਆਂ

ਜਲੰਧਰ- ਜਲਦ ਹੀ ਮਾਰਕੀਟ ''ਚ ਪੇਸ਼ ਹੋਣ ਵਾਲੀ ਮਹਿੰਦਰਾ ਐੱਸ 201 ਦੀ ਟੈਸਟਿੰਗ ਕੀਤੀ ਗਈ ਹੈ। ਇਹ ਮਾਡਲ ਸੈਂਗਯਾਂਗ ਟਿਵੋਲੀ ਪੇਰ ਬੇਸਡ ਹੈ। ਇਹ ਐੱਸ. ਯੂ. ਵੀ ਸਬ-4 ਮੀਟਰ ਮਾਡਲ ਨਹੀਂ ਹੋਵੇਗਾ। ਕਾਫ਼ੀ ਸਮੇਂ ਬਾਅਦ ਮਹਿੰਦਰਾ ਕੋਈ ਨਵਾਂ ਮਾਡਲ ਲਾਂਚ ਕਰ ਰਹੀ ਹੈ।

ਇਸ ਦਾ ਕੋਡਨੇਮ ਐੱਸ 201 ਹੈ ਜਿਸਦੀ ਟੈਸਟਿੰਗ ਚੇਂਨਈ ''ਚ ਕੀਤੀ ਗਈ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਮਹਿੰਦਰਾ ਸੈਂਗਯਾਂਗ ਦੇ ਪ੍ਰੋਡਕਟ ਨੂੰ ਲਾਂਚ ਨਹੀ ਕਰਨਾ ਚਾਹੁੰਦੀ। ਮਹਿੰਦਰਾ ਵਲੋਂ ਜਾਰੀ ਬਿਆਨ  ਦੇ ਮੁਤਾਬਕ ਨਵੀਂ ਕੰਪੈਕਟ ਐੱਸ. ਯੂ. ਵੀ ਐੱਸ201 ਸੈਂਗਯਾਂਗ ਟਿਵੋਲੀ ਦੇ ਪਲੇਟਫਾਰਮ ''ਤੇ ਬੇਸਡ ਹੋਵੇਗੀ। ਮਹਿੰਦਰਾ ਐੱਸ201 ਸੈਂਗਆਂਗ ਦੀ 5 ਸੀਟਰ ਐੱਸ. ਯੂ. ਵੀ ਟਿਵੋਲੀ ਦੇ ਬੇਸ ''ਤੇ ਡਿਜ਼ਾਇਨ ਕੀਤੀ ਜਾਵੇਗੀ ਐੱਸ 201 ਦੀ ਕੀਮਤ ਦੇ ਬਾਰੇ ''ਚ ਕਿਹਾ ਜਾ ਰਿਹਾ ਹੈ ਕਿ ਇਹ 10 ਲੱਖ ਰੁਪਏ ਤੋਂ 14.5 ਲੱਖ ਰੁਪਏ ਦੇ ''ਚ ਹੋ ਸਕਦੀ ਹੈ। ਇਸ ਕਾਰ ਦਾ ਸਿੱਧਾ ਮੁਕਾਬਲਾ ਹੁੰਡਈ ਕਰੇਟਾ ਅਤੇ ਰੇਨੋ ਦੀ ਡਸਟਰ ਨਾਲ ਹੋਵੇਗਾ।

ਸਟਾਈਲਿੰਗ ਦੀ ਗੱਲ ਕਰੀਏ ਤਾਂ ਇਹ ਟਿਪੀਕਲ ਮਹਿੰਦਰਾ ਪ੍ਰੋਡਕਟ ਹੈ ਜੋ ਅਲਗ ਹੀ ਲੁੱਕ ਦਿੰਦੀ ਹੈ। ਇਸ ''ਚ ਫੇਸ ''ਚ ਗਰਿਲ ਅਤੇ ਕ੍ਰੋਮ ਐਕਸੇਂਟ ਲਗਾ ਮਿਲੇਗਾ। ਮਹਿੰਦਰਾ ਐੱਸ201 ਦਾ ਡਿਜ਼ਾਇਨ ਇਟਾਲਿਅਨ ਡਿਜ਼ਾਇਨ ਹਾਉਸ ਨੇ ਤਿਆਰ ਕੀਤੀ ਹੈ। ਉਮੀਦ ਕੀਤੀ ਜਾ ਰਹੀ ਇਸਦਾ ਇੰਜਣ ਡੀਜਲ ਅਤੇ ਪੈਟਰੋਲ ਦੋਨੋਂ ''ਚ ਉਪਲੱਬਧ ਹੋਵੇਗਾ। ਇਸ ''ਚ 1.6 ਲਿਟਰ ਡੀਜਲ ਇੰਜਣ ਅਤੇ 1.5 ਲਿਟਰ ਪੈਟਰੋਲ ਇੰਜਣ ਹੋਵੇਗਾ। ਜੋ 5 ਸਪੀਡ ਮੈਨੂਅਲ ਜਾਂ ਏ. ਐੱਮ. ਟੀ ਯੂਨਿਟ ਦੇ ਨਾਲ ਉਪਲੱਬਧ ਹੋਵੇਗੀ।


Related News