ਯੂਜ਼ਰਜ਼ ਲਈ MAC ਦੀ ਵਰਤੋਂ ਨੂੰ ਹੋਰ ਵੀ ਆਸਾਨ ਬਣਾਏਗੀ ਇਹ ਐਪ
Tuesday, May 03, 2016 - 05:20 PM (IST)
ਜਲੰਧਰ- ਡਵੈਲਪਰ ਮਾਰਕੋ ਆਰਮੈਂਟ ਵੱਲੋਂ ਡਿਜ਼ਾਇਨ ਕੀਤਾ ਗਿਆ ਇੰਸਟਾਪੇਪਰ ਨੂੰ ਇਕ ਰੀਡਿੰਗ ਐਪ ਵਜੋਂ ਮੈਕ ਡਿਵਾਈਸ ਨੂੰ ਪੜਨ ਲਈ ਬਣਾਇਆ ਗਿਆ ਹੈ ਪਰ ਇਸ ਦੇ ਹਾਲ ਹੀ ''ਚ ਪੇਸ਼ ਕੀਤੇ ਗਏ ਕੁਝ ਐਪਸ ਦੁਆਰਾ ਤੁਸੀਂ ਇਸ ਵੱਲ ਜ਼ਿਆਦਾ ਫੋਕਸ ਕਰ ਪਾਓਗੇ ਜਿਵੇਂ ਕਿ ਪਿਛਲੇ ਸਾਲ ਇਸ ਲਈ ਐਡ-ਬਲਾਕਿੰਗ ਪੇਸ਼ ਕੀਤਾ ਗਿਆ ਸੀ ਤਾਂ ਜੋ ਤੁਸੀਂ ਇਸ ਨੂੰ ਆਸਾਨੀ ਨਾਲ ਬਿਨ੍ਹਾਂ ਕਿਸੇ ਰੁਕਾਵਟ ਵਰਤ ਸਕੋ। ਇਸ ਦੀ ਨਵੀਂ ਐਪ ਜਿਸ ਨੂੰ ਕੁਇਟਰ (Quitter) ਦਾ ਨਾਂ ਦਿੱਤਾ ਗਿਆ ਹੈ, ਬੇਹੱਦ ਫਾਇਦੇਮੰਦ ਹੈ। ਇਹ ਉਨ੍ਹਾਂ ਸਾਫਟਵੇਅਰਜ਼ ਨੂੰ ਆਪਣੇ ਆਪ ਕੁਇਟ ਜਾਂ ਹਾਈਡ ਕਰ ਦਵੇਗੀ ਜੋ ਯੂਜ਼ਰਜ਼ ਦਾ ਜ਼ਿਆਦਾ ਸਮਾਂ ਲੈਂਦੇ ਹਨ।
ਇਨੈਕਟੀਵਿਟੀ ਨੂੰ ਸੈੱਟ ਕਰਨ ਤੋਂ ਬਾਅਦ ਇਹ ਤੁਹਾਡੇ ਐਪਸ ਨੂੰ ਆਪਣੇ ਆਪ ਬੰਦ ਕਰ ਦਵੇਗੀ। ਯੂਜ਼ਰਜ਼ ਇਸ ''ਚ ਕਿਸੇ ਐਪ ਨੂੰ ਵਿਊ ਲਿਸਟ ''ਚੋਂ ਰਿਮੂਵ ਕਰਨ ਦੇ ਸਮੇਂ ਨੂੰ ਵੀ ਸਲੈਕਟ ਕਰ ਸਕਦੇ ਹਨ ਕਿ ਉਹ ਰਿਮੂਵ ਹੋਣ ਤੋਂ ਪਹਿਲਾਂ ਕਿੰਨੀ ਦੇਰ ਵਿਊ ਲਿਸਟ ''ਚ ਰਹੇ ਜਿਵੇਂ ਕਿ ਟਵਿਟਰ ਐਪ ਇਕ ਮਿੰਟ ਬਾਅਦ ਅਤੇ ਇਮੇਲ ਇਨਬਾਕਸ ਅੱਧੇ ਘੰਟੇ ਬਾਅਦ ਬੰਦ ਹੋਵੇ। ਆਰਮੈਂਟ ਦੇ ਐਪਸ ਸਭ ਤੋਂ ਪਹਿਲਾਂ ਮੈਕ ਲਈ ਆਏ ਜੋ ਕਿ ਐਪ ਸਟੋਰ ''ਤੇ ਉਪਲੱਬਧ ਨਹੀਂ ਹਨ ਪਰ ਵੈੱਬਸਾਈਟ ਤੋਂ ਇਨ੍ਹਾਂ ਨੂੰ ਫ੍ਰੀ ਡਾਊਨਲੋਡ ਕੀਤਾ ਜਾ ਸਕਦਾ ਹੈ। ਡਵੈਲਪਰ ਦਾ ਕਹਿਣਾ ਹੈ ਕਿ ਜੇਕਰ ਯੂਜ਼ਰਜ਼ ਚਾਹੁੰਦੇ ਹਨ ਕਿ ਉਨ੍ਹਾਂ ਦੇ ਐਪਸ ਆਪਣੇ ਆਪ ਬੰਦ ਹੋਣ ਤਾਂ ਉਨ੍ਹਾਂ ਨੂੰ ਕੀਪ ਇਨ ਡਾਕ ਕਮਾਂਡ ਨੂੰ ਡਿਸੇਬਲ ਕਰਨਾ ਹੋਵੇਗਾ।
