ਇਸ ਮਹੀਨੇ ਦੇ ਅਖੀਰ ’ਚ ਲਾਂਚ ਹੋਵੇਗੀ ਨਵੀਂ ਕਾਵਾਸਾਕੀ ਵਰਸਿਸ 650, ਜਾਣੋ ਖੂਬੀਆਂ
Saturday, Jun 18, 2022 - 05:42 PM (IST)
ਆਟੋ ਡੈਸਕ– ਕਾਵਾਸਾਕੀ ਆਪਣੀ ਨਵੀਂ ਬਾਈਕ Kawasaki Versys 650 ਨੂੰ ਭਾਰਤੀ ਬਾਜ਼ਾਰ ’ਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਸ ਬਾਈਕ ਨੂੰ ਇਸ ਮਹੀਨੇ ਦੇ ਅਖੀਰ ’ਚ ਲਾਂਚ ਕਰ ਸਕਦੀ ਹੈ। ਕਾਵਾਸਾਕੀ ਵਰਸਿਸ 650 ਇਕ ਨਵੇਂ ਅਵਤਾਰ ’ਚ ਵੇਖਣ ਨੂੰ ਮਿਲੇਗੀ ਪਰ ਇਸਦੇ ਇੰਜਣ ’ਚ ਕੋਈ ਬਦਲਾਅ ਨਹੀਂ ਹੋਵੇਗਾ। ਜਾਣਕਾਰੀ ਮੁਤਾਬਕ, ਇਸ ਬਾਈਕ ਦੀ ਕੀਮਤ ਮੌਜੂਦਾ ਮਾਡਲ ਤੋਂ 30-50 ਹਜ਼ਾਰ ਰੁਪਏ ਜ਼ਿਆਦਾ ਹੋ ਸਕਦੀ ਹੈ।
ਕਾਵਾਸਾਕੀ ਵਰਸਿਸ 650, ਵਰਸਿਸ 1000 ਤੋਂ ਪ੍ਰੇਰਿਤ ਹੋਵੇਗੀ। ਇਸ ਵਿਚ ਟਵਿਨ ਐੱਲ.ਈ.ਡੀ. ਹੈੱਡਵਾਈਟਾਂ ਅਤੇ ਇਕ ਨਵਾਂ ਫੋਰ-ਵੇਅ ਐਡਜਸਟੇਬਲ ਵਿੰਡਸਕਰੀਨ ਦਿੱਤਾ ਜਾਵੇਗਾ। ਇਸ ਵਿਚ ਨਵੇਂ ਗ੍ਰਾਫਿਕਸ ਵੀ ਵੇਖਣ ਨੂੰ ਮਿਲਣਗੇ ਜੋ ਇਸਨੂੰ ਪੁਰਾਣੇ ਮਾਡਲ ਤੋਂ ਥੋੜ੍ਹੀ ਵੱਖਰੀ ਲੁੱਕ ਦੇਣਗੇ। ਇਸਤੋਂ ਇਲਾਵਾ ਬਾਈਕ ਦਾ ਬਾਡੀਵਰਕ ਪਹਿਲਾਂ ਦੀ ਤਰ੍ਹਾਂ ਹੀ ਹੋਵੇਗਾ।
ਇੰਜਣ
ਨਵੀਂ ਕਾਵਾਸਾਕੀ ਵਰਸਿਸ 650 ਦੇ ਇੰਜਣ ’ਚ ਕੋਈ ਬਦਲਾਅ ਨਹੀਂ ਹੋਵੇਗਾ। ਇਹ ਪਹਿਲਾਂ ਦੀ ਤਰ੍ਹਾਂ ਹੀ 649cc, ਪੈਰੇਲਲ-ਟਵਿਨ ਇੰਜਣ ਦੇ ਨਾਲ ਆਏਗੀ ਜੋ 66 ਬੀ.ਐੱਚ.ਪੀ. ਦੀ ਪਾਵਰ ਅਤੇ 61 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।
ਬ੍ਰੇਕ ਦੀ ਗੱਲ ਕਰੀਏ ਤਾਂ ਨਵੀਂ ਕਾਵਾਸਾਕੀ ਵਰਸਿਸ 650 ’ਚ ਅੱਗੇ ਡਿਊਲ ਡਿਸਕ ਅਤੇ ਪਿੱਛੇ ਸਿੰਗਲ ਡਿਸਕ ਬ੍ਰੇਕ ਦਿੱਤੀ ਹੈ। ਬਾਈਕ ਦਾ ਬ੍ਰੇਕ ਸਿਸਟਮ ਡਿਊਸ ਚੈਨਲ ਏ.ਬੀ.ਐੱਸ. ਨਾਲ ਲੈਸ ਹੈ। ਨਵੀਂ ਕਾਵਾਸਾਕੀ ਵਰਸਿਸ 650 ਦਾ ਮੁਕਾਬਲਾ ਟ੍ਰਾਇੰਫ ਟਾਈਗਲ ਸਪੋਰਟ 660 ਨਾਲ ਹੋਣ ਵਾਲਾ ਹੈ।
ਕਾਵਾਸਾਕੀ ਵਰਸਿਸ 650 ਦੇ ਮੌਜੂਦਾ ਮਾਡਲ ਦੀ ਦਿੱਲੀ-ਐਕਸ ਸ਼ੋਅਰੂਮ ਕੀਮਤ 6.45 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਨਵੀਂ ਵਰਸਿਸ 650 ਦੀ ਕੀਮਤ 30,000-50,000 ਰੁਪਏ ਜ਼ਿਆਦਾ ਹੋ ਸਕਦੀ ਹੈ।