ਪਲੇਅ ਸਟੋਰ ''ਤੇ ਉਪਲੱਬਧ ਹੋਈ ਨਵੀਂ Kart Racer 3D ਗੇਮ

Sunday, Feb 14, 2016 - 06:44 PM (IST)

ਪਲੇਅ ਸਟੋਰ ''ਤੇ ਉਪਲੱਬਧ ਹੋਈ ਨਵੀਂ Kart Racer 3D ਗੇਮ

ਜਲੰਧਰ— ਪਲੇਅ ਸਟੋਰ ''ਤੇ ਗੇਮਸ ਕੈਟੇਗਰੀ ਨੂੰ ਪਹਿਲੀ ਵਾਰ 22 ਅਕਤੂਬਰ 2008 ''ਚ ਸ਼ੁਰੂ ਕੀਤਾ ਗਿਆ ਸੀ ਜੋ ਅੱਜ ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਗੇਮਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਹਾਲ ਹੀ ''ਚ ਰੇਸਿੰਗ ਦੇ ਸ਼ੌਕੀਨਾਂ ਲਈ ਪਲੇਅ ਸਟੋਰ ''ਤੇ ਨਵੀਂ Kart Racer 3D ਗੇਮ ਉਪਲੱਬਧ ਹੋਈ ਹੈ ਜੋ ਗੇਮਰਜ਼ ਨੂੰ ਰਿਆਲਿਟੀ ਦਾ ਅਨੁਭਵ ਦੇਵੇਗੀ। 
ਇਸ ਗੇਮ ''ਚ 14+ ਚੈਲੇਂਜਿੰਗ ਟ੍ਰੈਕਸ ਦਿੱਤੇ ਗਏ ਹਨ ਜਿਨ੍ਹਾਂ ''ਤੇ ਤੁਹਾਨੂੰ 5 ਵੱਖ-ਵੱਖ ਹਲਾਤਾਂ ''ਚ ਕਾਰ ਚਲਾਉਣ ਦਾ ਮੌਕਾ ਮਿਲੇਗਾ। 3D ਵਿਜ਼ੁਅਲਸ ਅਤੇ ਮੋਟਰ ਸਾਊਂਡਸ ਦੇ ਨਾਲ ਇਹ ਗੇਮ ਤੁਹਾਨੂੰ ਰਿਅਲ ਰੇਸਿੰਗ ਵਰਲਡ ਦਾ ਅਨੁਭਵ ਦੇਵੇਗੀ। ਗੇਮ ਦਾ ਮੈਮਰੀ ਸਾਈਜ਼ 17MB ਰੱਖਿਆ ਗਿਆ ਹੈ। ਤੁਸੀਂ ਇਸ ਨੂੰ ਐਂਡ੍ਰਾਇਡ 2.1 ਅਤੇ ਇਸ ਤੋਂ ਉੱਪਰ ਦੇ ਵਰਜਨ ''ਤੇ ਆਸਾਨੀ ਨਾਲ ਡਾਊਨਲੋਡ ਕਰਕੇ ਖੇਡ ਸਕਦੇ ਹੋ।


Related News