ਹੋਂਡਾ ਡਿਓ ਦੀ ਟੀਜ਼ਰ ਵੀਡੀਓ ਜਾਰੀ, ਜਾਣੋ ਕੀ ਮਿਲੇਗਾ ਖਾਸ

Saturday, Mar 14, 2020 - 04:03 PM (IST)

ਹੋਂਡਾ ਡਿਓ ਦੀ ਟੀਜ਼ਰ ਵੀਡੀਓ ਜਾਰੀ, ਜਾਣੋ ਕੀ ਮਿਲੇਗਾ ਖਾਸ

ਆਟੋ ਡੈਸਕ– ਹੋਂਡਾ ਨੇ ਬੀ.ਐੱਸ.-6 ਇੰਜਣ ਦੇ ਨਾਲ ਨਵੇਂ ਡਿਓ ਸਕੂਟਰ ਨੂੰ ਹਾਲ ਹੀ ’ਚ ਲਾਂਚ ਕੀਤਾ ਹੈ। ਇਸ ਸਕੂਟਰ ਦੇ ਐੱਸ.ਟੀ.ਡੀ. ਵੇਰੀਐਂਟ ਦੀ ਕੀਮਤ 59.990 ਰੁਪਏ (ਐਕਸ-ਸ਼ੋਅਰੂਮ) ਹੈ। ਉਥੇ ਹੀ ਇਸ ਦੇ ਡੀ.ਐੱਸ.ਐਕਸ. ਵੇਰੀਐਂਟ ਦੀ ਕੀਮਤ 63.340 ਰੁਪਏ ਰੱਖੀ ਗਈ ਹੈ। ਇਸ ਸਕੂਟਰ ਦੀ ਕੰਪਨੀ ਨੇ ਨਵੀਂ ਟੀਜ਼ਰ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਤੁਸੀਂ ਇਸ ਦੇ ਨਵੇਂ ਫੀਚਰਜ਼ ਨੂੰ ਦੇਖ ਸਕੋਗੇ। 

 

ਇਸ ਸਕੂਟਰ ’ਚ 110 ਸੀਸੀ ਦਾ ਏਅਰ ਕੂਲਡ ਇੰਜਣ ਲੱਗਾ ਹੈ ਜੋ 7.6 ਬੀ.ਐੱਚ.ਪੀ. ਦੀ ਪਾਵਰ ਅਤੇ 9 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਬੀ.ਐੱਸ.-6 ਅਪਡੇਟ ਤੋਂ ਬਾਅਦ ਇਸ ਸਕੂਟਰ ਦੀ ਕੀਮਤ ’ਚ ਕਰੀਬ 5,500 ਰੁਪਏ ਤੋਂ 7,100 ਰੁਪਏ ਦਾ ਵਾਧਾ ਹੋਇਆ ਹੈ।


Related News