ਨਵੀਂ Honda Civic ਦਾ ਜਲਵਾ, 20 ਦਿਨਾਂ ’ਚ 1,100 ਯੂਨਿਟ ਦੀ ਬੁਕਿੰਗ
Saturday, Mar 09, 2019 - 12:22 PM (IST)

ਆਟੋ ਡੈਸਕ– ਹੋਂਡਾ ਸਿਵਿਕ ਨੇ ਭਾਰਤ ’ਚ ਕਰੀਬ 7 ਸਾਲ ਬਾਅਦ ਦੁਰਾਬਾ ਵਾਪਸੀ ਕਰ ਲਈ ਹੈ। 7 ਮਾਰਚ ਨੂੰ ਲਾਂਚ ਕੀਤੀ ਗਈ ਇਸ ਕਾਰ ਦੀ ਅਧਿਕਾਰਤ ਬੁਕਿੰਗ 15 ਫਰਵਰੀ ਨੂੰ ਸ਼ੁਰੂ ਹੋਈ ਸੀ। ਇਸ ਨੂੰ ਗਾਹਕਾਂ ਵਲੋਂ ਕਾਫੀ ਚੰਗਾ ਰਿਸਪਾਂਸ ਮਿਲਿਆ ਹੈ। ਲਾਂਚਿੰਗ ਦੌਰਾਨ ਕੰਪਨੀ ਨੇ ਕਿਹਾ ਕਿ 20 ਦਿਨਾਂ ’ਚ ਸਿਵਿਕ ਦੀਆਂ 1,100 ਯੂਨਿਟ ਦੀ ਬੁਕਿੰਗ ਹੋ ਚੁੱਕੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿਵਿਕ ਦੀ ਇੰਨੀ ਬੁਕਿੰਗ ਐਗਜ਼ੀਕਿਊਟਿਵ ਸਿਡਾਨ ਸੈਗਮੈਂਟ ਦੀ ਦੋ ਮਹੀਨੇ ਦੀ ਕੁੱਲ ਵਿਕਰੀ ਦੇ ਬਰਾਬਰ ਹੈ।
ਨਵੀਂ ਹੋਂਡਾ ਸਿਵਿਕ ਦੀ ਐਕਸ ਸ਼ੋਅਰੂਮ ਕੀਮਤ 17.29 ਲੱਖ ਰੁਪਏ ਤੋਂ 22.29 ਲੱਖ ਰੁਪਏ ਦੇ ਵਿਚਕਾਰ ਹੈ। ਇਸ ਪ੍ਰੀਮੀਅਮ ਕਾਰ ਨੂੰ 5 ਵੇਰੀਐਂਟ ਅਤੇ 2 ਇੰਜਣ ਆਪਸ਼ਨ ’ਚ ਲਾਂਚ ਕੀਤਾ ਗਿਆ ਹੈ। ਇਸ ਵਿਚ ਇਕ 1.8 ਲੀਟਰ, 4 ਸਿਲੰਡਰ ਪੈਟਰੋਲ ਇੰਜਣ ਹੈ। ਇਹ ਇੰਜਣ 6,500 rpm ’ਤੇ 139 bhp ਦੀ ਪਾਵਰ ਅਤੇ 4,300 rpm ’ਤੇ 300 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਪੈਟਰੋਲ ਇੰਜਣ ’ਚ CVT ਗਿਅਰਬਾਕਸ, ਜਦੋਂ ਕਿ ਡੀਜ਼ਲ ਇੰਜਣ ’ਚ 6 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਮਿਲਦਾ ਹੈ।
ਮਾਈਲੇਜ
ਹੋਂਡਾ ਦਾ ਦਾਅਵਾ ਹੈ ਕਿ ਸਿਵਿਕ ਦਾ ਪੈਟਰੋਲ ਇੰਜਣ 16.5 ਕਿਲੋਮੀਟਰ ਪ੍ਰਤੀ ਲੀਟਰ ਅਤੇ ਡੀਜ਼ਲ ਇੰਜਣ 26.8 ਕਿਲੋਮੀਟਰ ਪ੍ਰਤੀ ਲੀਟ ਦੀ ਮਾਈਲੇਜ ਦਿੰਦਾ ਹੈ। ਹੋਂਡਾ ਸਿਵਿਕ ਦਾ ਬਾਜ਼ਾਰ ’ਚ ਸਕੋਡਾ ਆਕਟਾਵੀਆ, ਹੁੰਡਈ ਅਲਾਂਟਰਾ ਅਤੇ ਫਾਕਸਵੈਗਨ ਜੇਟਾ ਵਰਗੀਆਂ ਕਾਰਾਂ ਨਾਲ ਮੁਕਾਬਲਾ ਹੋਵੇਗਾ।
ਫੀਚਰਜ਼
ਇਸ ਐਗਜ਼ੀਕਿਊਟਿਵ ਸਿਡਾਨ ’ਚ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਦੇ ਨਾਲ 7 ਇੰਚ ਦਾ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, ਕਰੂਜ਼ ਕੰਟਰੋਲ, 8-ਵੇਅ ਅਜਸਟੇਬਲ ਡਰਾਈਵਰ ਸੀਟ, ਇਲੈਕਟ੍ਰੋਨਿਕ ਸਨਰੂਫ, ਡਿਊਲ-ਟੋਨ ਕਲਾਈਮੇਟ ਕੰਟਰੋਲ ਅਤੇ ਸਮਾਰਟ ਕੀਅ ਇੰਜਣ ਆਨ/ਆਫ ਵਰਗੇ ਫੀਚਰਜ਼ ਦਿੱਤੇ ਗਏ ਹਨ। ਕਾਰ ’ਚ 7-ਇੰਚ ਦੀ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਪੁੱਸ਼-ਬਟਨ ਸਟਾਰਟ ਸਿਸਟਮ ਵੀ ਹੈ।
ਸੇਫਟੀ ਫੀਚਰਜ਼ ਦੀ ਗੱਲ ਕਰੀਏ ਤਾਂ ਹੋਂਡਾ ਸਿਵਿਕ ਦੇ ਸਾਰੇ ਵੇਰੀਐਂਟ ’ਚ 4 ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਵ੍ਹੀਕਲ ਸਟੇਬਿਲਟੀ ਅਸਿਸਟ, ਆਟੋ ਬ੍ਰੇਕ ਹੋਲਡ ਦੇ ਨਾਲ ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ, ਹਿੱਲ ਸਟਾਰਟ ਅਸਿਸਟ ਅਤੇ ਪਾਰਕਿੰਗ ਸੈਂਸਰਜ਼ ਦੇ ਨਾਲ ਰਿਵਰਸ ਕੈਮਰਾ ਦਿੱਤਾ ਗਿਆ ਹੈ। ਟਾਪ ਵੇਰੀਐਂਟਸ ’ਚ 6 ਏਅਰਬੈਗਸ ਮਿਲਜੇ ਗਨ।