ਇਕ ਵਾਰ ਫਿਰ ਤੋਂ ਆਪਣਾ ਕਮਾਲ ਦਿਖਾਉਣ ਆ ਰਹੀ ਹੈ ਹੀਰੋ ਕਰਿਜ਼ਮਾ
Saturday, Dec 15, 2018 - 01:04 PM (IST)
ਆਟੋ ਡੈਸਕ- ਦੇਸ਼ ਦੀ ਮਸ਼ਹੂਰ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਇਸ ਸਮੇਂ ਇਕ ਨਵੀਂ ਬਾਈਕ 'ਤੇ ਕੰਮ ਕਰ ਰਹੀ ਹੈ ਜਿਸ 'ਚ ਕੰਪਨੀ 200 ਸੀ. ਸੀ. ਦੀ ਸਮਰੱਥਾ ਦਾ ਇੰਜਣ ਇਸਤੇਮਾਲ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਬਾਈਕ ਨੂੰ ਆਪਣੀ ਲੋਕਪ੍ਰਿਯ ਬਾਈਕ ਕਰਿਜ਼ਮਾ ਦੇ ਬੈਜ਼ ਦੇ ਨਾਲ ਲਾਂਚ ਕਰ ਸਕਦੀ ਹੈ। ਕੰਪਨੀ ਪਹਿਲਾਂ ਤੋਂ ਹੀ ਐਕਸਟ੍ਰੀਮ 200 ਆਰ, ਐਕਸਪਲੱਸ 200 ਤੇ ਐਕਸ ਪਲਸ 200 ਟੀਮ ਨੂੰ ਸਾਲ 2019 ਦੇ ਸ਼ੁਰੂਆਤੀ ਮਹੀਨਿਆਂ 'ਚ ਲਾਂਚ ਕਰਨ ਜਾ ਰਹੀ ਹੈ।
ਇਸ ਨਵੀਂ ਬਾਈਕ 'ਚ ਵੀ ਕੰਪਨੀ ਉਸੇ ਇੰਜਣ ਦਾ ਇਸਤੇਮਾਲ ਕਰੇਗੀ ਜਿਸ ਦਾ ਇਸਤੇਮਾਲ ਕੰਪਨੀ ਨੇ ਆਪਣੀ ਐਕਸਟ੍ਰੀਮ 'ਚ ਕੀਤਾ ਹੈ। ਇਸ ਤੋਂ ਇਲਾਵਾ ਇਸ 'ਚ ਡਾਇਮੰਡ ਟਾਈਪ ਫਰੇਮ ਤੇ ਬਾਈਕ ਦੇ ਫਰੰਟ 'ਚ 37 ਐੱਮ. ਐੱਮ ਦਾ ਟੈਲੇਸਕੋਪਿਕ ਫਰਾਰਕ ਤੇ ਪਿਛਲੇ ਹਿੱਸੇ 'ਚ ਪ੍ਰੀ ਐੱਡਜਸਟੇਬਲ ਮੋਨੋਸ਼ਾਕ ਦਾ ਇਸਤੇਮਾਲ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਇਸ ਬਾਈਕ ਦੇ ਇੰਜਣ ਨੂੰ ਕੁਝ ਇਸ ਤਰਾਂ ਨਾਲ ਟਿਊਨ ਕਰੇਗੀ ਜਿਸ ਦੇ ਨਾਲ ਇਸ ਦੀ ਪਰਫਾਰਮੈਂਸ ਐਕਸਟ੍ਰੀਮ ਦੇ ਮੁਕਾਬਲੇ ਹੋਰ ਵੀ ਬਿਹਤਰ ਹੋ ਸਕੇਗੀ। ਠੀਕ ਮਾਈਨੇ 'ਚ ਦੋਵਾਂ ਹੀ ਬਾਈਕਸ 'ਚ ਇੰਜਣ ਤਾਂ ਇਕ ਹੀ ਹੈ ਰਕ ਇਸ ਨਵੀਂ ਬਾਈਕ 'ਚ ਕੰਪਨੀ ਟਿਊਨ ਇੰਜਣ ਦਾ ਇਸਤੇਮਾਲ ਕਰੇਗੀ।
ਹੀਰੋ ਐਕਸਟ੍ਰੀਮ 200 ਆਰ 'ਚ ਕੰਪਨੀ ਨੇ ਸਿੰਗਲ ਸਿਲੰਡਰ 200 ਸੀ. ਸੀ ਦੀ ਸਮਰੱਥਾ ਦਾ ਏਅਰ ਕੂਲਡ ਇੰਜਣ ਦੀ ਵਰਤੋਂ ਕੀਤੀ ਹੈ। ਜੋ ਕਿ ਬਾਈਕ ਨੂੰ 18.4 ਪੀ. ਐੱਸ ਦੀ ਪਾਵਰ ਤੇ 17.1 ਐੱਨ. ਐੱਮ ਦਾ ਟਾਰਕ ਪ੍ਰਦਾਨ ਕਰਦਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਕੰਪਨੀ ਇਸ ਬਾਈਕ ਦੇ ਇੰਜਣ ਦੇ ਪਰਫਾਰਮੈਨਸ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਇਸ 'ਚ ਕੁਝ ਖਾਸ ਬਦਲਾਅ ਕਰੇਗੀ। ਜਿਸ ਦੇ ਨਾਲ ਇਸ ਦੀ ਪਾਵਰ ਤੇ ਟਾਰਕ ਦੋਵਾਂ 'ਚ ਹੀ ਬਦਲਾਅ ਹੋਵੇਗਾ।
ਇਸ ਤੋਂ ਇਲਾਵਾ ਇਸ ਬਾਈਕ ਦੇ ਫਰੰਟ 'ਚ ਕੰਪਨੀ 276 ਐੱਮ. ਐੱਮ ਦਾ ਫਰੰਟ ਡਿਸਕ ਤੇ ਪਿਛਲੇ ਹਿੱਸੇ 'ਚ 220 ਐੱਮ. ਐੱਮ ਦਾ ਰੀਅਰ ਡਿਸਕ ਬ੍ਰੇਕ, ਸਿੰਗਲ ਚੈਨਲ ਏ. ਬੀ. ਐੱਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਜਿਹੇ 'ਚ ਕੰਪਨੀ ਇਸ ਬਾਈਕ 'ਚ ਕੰਪਲੀਟ ਡਿਜੀਟਲ ਇੰਸਟਰੂਮੈਂਟ ਕਲਸਟਰ ਦਾ ਵੀ ਇਸਤੇਮਾਲ ਕਰ ਸਕਦੀ ਹੈ। ਇਸ ਦੇ ਨਾਲ ਕਲੀਵ ਆਨ ਹੈਂਡਲਬਾਰ, ਐੱਲ. ਈ. ਡੀ ਹੈੱਡਲੈਂਪ ਇਸ ਬਾਈਕ ਦੇ ਸਪੋਰਟੀ ਫੀਚਰ ਹੋਣਗੇ। ਇਸ ਬਾਈਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਕੰਪਨੀ ਇਸ ਬਾਈਕ ਨੂੰ ਕਰਿਜ਼ਮਾ ਦੇ ਨੇਮਪਲੇਟ ਦੇ ਨਾਲ ਬਾਜ਼ਾਰ 'ਚ ਉਤਾਰੇਗੀ।
