Welcome 2020: ਸਮਾਰਟਫੋਨਜ਼ ਨੂੰ ਮਿਲੇਗੀ ਨਵੀਂ ਚਾਰਜਿੰਗ ਤਕਨੀਕ, ਮਿੰਟਾਂ ’ਚ ਹੋਵੇਗਾ ਫੁੱਲ ਚਾਰਜ
Wednesday, Jan 01, 2020 - 11:48 AM (IST)

ਗੈਜੇਟ ਡੈਸਕ– ਸਾਲ 2020 ਸਮਾਰਟਫੋਨ ਇੰਡਸਟਰੀ ਲਈ ਬਿਹਤਰੀਨ ਸਾਲ ਬਣਨ ਵਾਲਾ ਹੈ। ਇਸ ਸਾਲ ਸਮਾਰਟਫੋਨਜ਼ ਵਿਚ ਨਵੀਂ ਚਾਰਜਿੰਗ ਤਕਨੀਕ ਲਿਆਂਦੀ ਜਾਵੇਗੀ, ਜਿਨ੍ਹਾਂ ਵਿਚ ਸ਼ਾਓਮੀ ਤੇ ਵੀਵੋ ਸਭ ਤੋਂ ਉੱਪਰ ਰਹਿਣਗੇ।
Vivo 120W ਸੁਪਰ ਫਲੈਸ਼ ਫਾਸਟ ਚਾਰਜਿੰਗ ਤਕਨੀਕ
ਇਸ ਸਾਲ ਵੀਵੋ 120W ਸੁਪਰ ਫਲੈਸ਼ ਫਾਸਟ ਚਾਰਜਿੰਗ ਤਕਨੀਕ ਆਪਣੇ ਸਮਾਰਟਫੋਨਸ ਵਿਚ ਦੇਵੇਗੀ, ਜੋ ਕਿ 4000 mAh ਦੀ ਬੈਟਰੀ ਨੂੰ ਸਿਰਫ 13 ਮਿੰਟਾਂ ਵਿਚ ਫੁੱਲ ਚਾਰਜ ਕਰਨ ਵਿਚ ਮਦਦ ਕਰੇਗੀ।
Xiaomi ਦੀ 100W ਸੁਪਰ ਚਾਰਜ ਟਰਬੋ ਫਾਸਟ ਚਾਰਜਿੰਗ ਤਕਨੀਕ
ਸ਼ਾਓਮੀ ਵੀ ਆਪਣੇ ਫੋਨਸ ਵਿਚ 100W ਸੁਪਰ ਚਾਰਜ ਟਰਬੋ ਫਾਸਟ ਚਾਰਜਿੰਗ ਤਕਨੀਕ ਨੂੰ ਸ਼ਾਮਲ ਕਰਨ ਵਾਲੀ ਹੈ, ਜੋ 4000mAh ਦੀ ਬੈਟਰੀ ਵਾਲੇ ਸਮਾਰਟਫੋਨ ਨੂੰ 17 ਮਿੰਟ ਵਿਚ ਚਾਰਜ ਕਰ ਦੇਵੇਗੀ।
- ਦੱਸ ਦੇਈਏ ਕਿ ਹੁਣ ਤਕ ਓਪੋ ਦੀ 50W ਸੁਪਰ VOOC ਚਾਰਜਿੰਗ ਤਕਨੀਕ ਨੂੰ ਹੀ ਬਿਹਤਰ ਮੰਨਿਆ ਜਾ ਰਿਹਾ ਸੀ।