ਭਾਰਤ ’ਚ ਸ਼ੁਰੂ ਹੋਈ ਨਵੀਂ Audi A8L ਸੇਡਾਨ ਦੀ ਬੁਕਿੰਗ, ਇੰਨੇ ਰੁਪਏ ’ਚ ਹੋਵੇਗੀ ਬੁਕ

05/07/2022 11:53:43 AM

ਆਟੋ ਡੈਸਕ– ਲਗਜ਼ਰੀ ਕਾਰ ਬਣਾਉਣ ਵਾਲੀ ਜਰਮਨ ਕੰਪਨੀ ਆਡੀ ਨੇ ਵੀਰਵਾਰ ਨੂੰ ਭਾਰਤ ’ਚ ਆਪਣੀ ਫਲੈਗਸ਼ਿਪ ਸੇਡਾਨ ਕਾਰਨ Audi A8L ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਆਡੀ ਇੰਡੀਆ ਦੀ ਸਾਈਟ ਅਤੇ ਆਡੀ ਇੰਡੀਆ ਡੀਲਰਸ਼ਿਪ ’ਤੇ ਨਵੀਂ ਸੇਡਾਨ ਦੀ ਬੁਕਿੰਗ ਚਾਲੂ ਹੈ। ਤੁਸੀਂ 10,00,000 ਰੁਪਏ ਦਾ ਭੁਗਤਾਨ ਕਰਕੇ ਇਸ ਕਾਰ ਨੂੰ ਬੁਕ ਕਰ ਸਕਦੇ ਹੋ।

ਆਡੀ ਇੰਡੀਆ ਦੇ ਹੈੱਡ ਬਲਬੀਰ ਸਿੰਘ ਢਿੱਲਨ ਨੇ ਕਿਹਾ, ‘ਅਸੀਂ ਆਪਣੀ ਫਲੈਗਸ਼ਿਪ ਸੇਡਾਨ- ਨਵੀਂ Audi A8L ਲਈ ਬੁਕਿੰਗ ਸ਼ੁਰੂ ਕਰ ਰਹੇ ਹਨ। Audi A8L ਕੋਲ ਭਾਰਤ ’ਚ ਵਫਾਦਾਰ ਪ੍ਰਸ਼ੰਸਕਾਂ ਦਾ ਆਧਾਰ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਖੂਬਸੂਰਤ ਸੇਡਾਨ ਆਪਣਾ ਮਜਬੂਤ ਪ੍ਰਦਰਸ਼ਨ ਜਾਰੀ ਰੱਖੇਗੀ। ਨਵੀਂ Audi A8L ਦੇ ਨਾਲ ਅਸੀਂ ਆਪਣੀਆਂ ਉਤਪਾਦ-ਸੂਚੀ ’ਚ ਫਲੈਗਸ਼ਿਪ ਕਾਰਾਂ ’ਤੇ ਲਗਾਤਾਰ ਕੇਂਦਰਿਤ ਹਾਂ ਕਿਉਂਕਿ ਸਾਨੂੰ ਚੰਗੀ ਮੰਗ ਮਿਲਣਾ ਜਾਰੀ ਹੈ।’

Audi A8L ’ਚ ਜ਼ਬਰਦਸਤ ਲਗਜ਼ਰੀ, ਸੁਵਿਧਾ ਅਤੇ ਖੂਬੀਆਂ ਹਨ। ਨਵੀਂ Audi A8L ’ਚ ਰਿਕਲਾਈਨਰ ਦੇ ਨਾਲ ਰੀਅਰ ਰਿਲੈਕਸੇਸ਼ਨ ਪੈਕੇਜ, ਫੁਟ ਮਸਾਜਰ ਅਤੇ ਕਈ ਹੋਰ ਫੀਚਰਜ਼ ਸ਼ਾਮਿਲ ਹਨ। ਇਹ ਫਲੈਗਸ਼ਿਪ ਸੇਡਾਨ 3.0 ਲੀਟਰ ਟੀ.ਐੱਫ.ਐੱਸ.ਆਈ. ਇੰਜਣ ਨਾਲ ਲੈਸ ਹੈ ਅਤੇ ਇਸਦਾ 48ਵੀ ਮਾਈਲਡ-ਹਾਈਬ੍ਰਿਡ ਸਿਸਟਮ 340 ਐੱਚ.ਪੀ. ਅਤੇ 540 ਐੱਨ.ਐੱਮ. ਟਾਰਕ ਪੈਦਾ ਕਰਦਾ ਹੈ।


Rakesh

Content Editor

Related News