ਬਲਾਈਂਡ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀ ਹੋਵੇਗੀ ਗੂਗਲ ਦੀ ਇਹ ਨਵੀਂ ਐਪ
Saturday, May 12, 2018 - 11:54 AM (IST)

ਜਲੰਧਰ-ਟੈੱਕ ਜੁਇੰਟ ਗੂਗਲ ਦੀ ਸਾਲਾਨਾ ਕਾਂਨਫਰੰਸ ' ਗੂਗਲ I/O 2018' ਕੈਲੇਫੋਰਨੀਆ ਦੇ ਮਾਊਂਟ ਵਿਊ 'ਚ ਆਯੋਜਿਤ ਕੀਤੀ ਗਈ ਸੀ, ਜਿਸ ਚ ਕਈ ਇੰਨੋਵੇਸ਼ਨ ਨੂੰ ਪੇਸ਼ ਕੀਤਾ ਗਿਆ ਸੀ। ਇਨ੍ਹਾਂ 'ਚ 'ਗੂਗਲ ਡੁਪਲੈਕਸ' (Google Duplex) ਨਾਲ ' ਗੂਗਲ ਲੁਕਆਊਟ ' (Google Lookout) ਇਕ ਅਜਿਹਾ ਫੀਚਰ ਹੈ, ਜਿਸ ਨੇ ਹੁਣ ਤੋਂ ਹੀ ਸੁਰਖੀਆ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਗੂਗਲ ਨੇ ਆਪਣੀ ਸਾਲਾਨਾ ਕਾਂਨਫਰੰਸ 'ਚ ਦੱਸਿਆ ਹੈ ਕਿ ਜਲਦ ਹੀ ਲੁਕ-ਆਊਟ ਨਾਂ ਦੀ ਇਕ ਐਪ ਲਾਂਚ ਕਰੇਗੀ, ਜੋ ਬਲਾਈਂਡ ਜਾਂ ਦ੍ਰਿਸ਼ਟੀਹੀਣ ਲੋਕਾਂ ਦੀ ਮਦਦ ਕਰੇਗੀ। ਗੂਗਲ ਦੀ ' ਲੁਕ-ਆਊਟ ' ਐਪ ਦੀ ਮਦਦ ਨਾਲ ਦ੍ਰਿਸ਼ਟੀਹੀਣ ਲੋਕ ਆਪਣੇ ਨਜ਼ਦੀਕ ਦੇ ਵਾਤਾਵਰਨ, ਚੀਜ਼ਾਂ ਅਤੇ ਲੋਕਾਂ ਨੂੰ ਮਹਿਸੂਸ ਕਰ ਸਕਣਗੇ। ' ਲੁਕਆਊਟ ਐਕਸ ' ਐਪ ਦੇ ਫੀਚਰਸ ਨੂੰ ਲੈ ਕੇ ਗੂਗਲ ਦੇ ਸੈਂਟਰਲ ਐਕਸੈਸਬਿਲਟੀ ਟੀਮ ਦੇ ਪ੍ਰੋਜੈਕਟਰ ਮੈਨੇਜ਼ਰ ਨੇ ਇਕ ਅਧਿਕਾਰਤ ਬਲਾਗ 'ਚ ਜਾਣਕਾਰੀ ਦਿੱਤੀ ਗਈ ਹੈ।
ਇਨਸਾਨਾਂ ਦੀ ਤਰ੍ਹਾਂ ਕੰਮ ਕਰੇਗੀ ਲੁਕਆਊਟ ਐਪ-
ਗੂਗਲ ਦੀ ਲੁਕਆਊਟ ਐਪ ਕਿਸੇ ਇਨਸਾਨ ਦੀ ਤਰ੍ਹਾਂ ਬਲਾਈਂਡ ਵਿਅਕਤੀ ਲਈ ਮਦਦ ਕਰੇਗੀ। ਆਸਾਨ ਭਾਸ਼ਾ 'ਚ ਦੱਸਿਆ ਜਾਵੇ ਤਾਂ ਜੇਕਰ ਕੋਈ ਬਲਾਈਂਡ ਵਿਅਕਤੀ ਮੈਟਰੋ ਸਟੇਸ਼ਨ 'ਤੇ ਖੜ੍ਹਾਂ ਹੋਵੇ ਤਾਂ ਐਪ ਫੋਨ ਦੇ ਕੈਮਰੇ ਦੀ ਮਦਦ ਨਾਲ ਆਸ-ਪਾਸ ਦੀਆਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਈਅਰਫੋਨ ਰਾਹੀਂ ਤੁਹਾਡੀ ਭਾਸ਼ਾ 'ਚ ਜਾਣਕਾਰੀ ਦੇਵੇਗੀ। ਐਪ ਟ੍ਰੇਨ, ਲੋਕਾਂ, ਟਾਈਮ ਅਤੇ ਦੀਵਾਰ 'ਤੇ ਲੱਗੇ ਬੈਨਰਾਂ ਤੱਕ ਦੇ ਬਾਰੇ ਸਾਰੀ ਜਾਣਕਾਰੀ ਦੇਵੇਗੀ। ਇਕ ਰਿਪੋਰਟ ਮੁਤਾਬਕ ਐਪ ਸਾਹਮਣੇ ਤੋਂ ਨਿਕਲਣ ਵਾਲੇ ਵਿਅਕਤੀ ਤੋਂ ਲੈ ਕੇ ਕਿਸੇ ਬੈਨਰ 'ਤੇ ਲਿਖੇ ਸ਼ਬਦਾਂ ਦੀ ਜਾਣਕਾਰੀ ਵੀ ਦੇਵੇਗੀ।
ਬਿਨ੍ਹਾਂ ਇੰਟਰਨੈੱਟ ਦੇ ਕੰਮ ਕਰੇਗੀ ਐਪ-
ਰਿਪੋਰਟ ਮੁਤਾਬਕ ਇਹ ਐਪ ਬਿਨ੍ਹਾਂ ਇੰਟਰਨੈੱਟ ਕੁਨੈਕਸ਼ਨ ਦੇ ਵੀ ਕੰਮ ਕਰੇਗੀ, ਇਸ ਦਾ ਮਤਲਬ ਬਲਾਈਂਡ ਲੋਕ ਕਿਸੇ ਜਗ੍ਹਾਂ 'ਤੇ ਵੀ ਅਸਲ ਜ਼ਿੰਦਗੀ ਦਾ ਅਨੁਭਵ ਲੈ ਸਕਦੇ ਹਨ।
ਐਪ 4 ਮੋਡ 'ਚ ਕਰੇਗਾ ਕੰਮ-
ਰਿਪੋਰਟ ਮੁਤਾਬਕ ਐਪ 4 ਮੋਡ 'ਚ ਕੰਮ ਕਰੇਗੀ। ਇਨ੍ਹਾਂ 'ਚ ਵਰਕ, ਹੋਮ , ਪਲੇਅ ਅਤੇ ਐਕਸਪੈਰੀਮੈਂਟਲ ਸ਼ਾਮਿਲ ਹੈ। ਵਿਅਕਤੀ ਆਪਣਾ ਸਹੂਲਤ ਮੁਕਾਬਕ ਮੋਡ ਨੂੰ ਚੁਣ ਸਕਣਗੇ
ਇਸ ਤਰ੍ਹਾਂ ਕਰੇਗਾ ਕੰਮ-
ਐਪ ਨੂੰ ਵਰਤੋਂ ਕਰਨ ਲਈ ਇਕ ਖਾਸ ਐਂਡਰਾਇਡ ਡਿਵਾਈਸ ਦਿੱਤਾ ਜਾਵੇਗਾ, ਜੋ ਪਾਕੇਟ 'ਚ ਲੱਗਾ ਹੋਵੇਗਾ। ਇਕ ਬਾਡੀ ਕੈਮ ਮਿਲੇਗਾ, ਜਿਸ ਨੂੰ ਕਾਲਰ ਜਾਂ ਸ਼ਰਟ 'ਤੇ ਲਗਾਇਆ ਜਾ ਸਕੇਗਾ। ਇਸ ਨਾਲ ਇਕ ਹੀ ਈਅਰਫੋਨ ਮਿਲੇਗਾ।