ਫੇਸਬੁੱਕ ਮੈਸੰਜਰ ’ਚ ਆਇਆ ਕਮਾਲ ਦਾ ਫੀਚਰ, ਇੰਝ ਕਰੋ ਸੀਕ੍ਰੇਟ ਚੈਟ
Friday, Jan 28, 2022 - 06:32 PM (IST)
ਗੈਜੇਟ ਡੈਸਕ– ਮੇਟਾ ਕੰਪਨੀ ਨੇ ਆਪਣੇ ਫੇਸਬੁੱਕ ਮੈਸੰਜਰ ’ਚ ਕਈ ਨਵੇਂ ਫੀਚਰ ਸ਼ਾਮਿਲ ਕਰ ਦਿੱਤੇ ਹਨ। ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਖੁਦ ਫੇਸਬੁੱਕ ਪੋਸਟ ਰਾਹੀਂ ਇਸਦੀ ਜਾਣਕਾਰੀ ਦਿੱਤੀ ਹੈ। ਹੁਣ ਫੇਸਬੁੱਕ ਮੈਸੰਜਰ ’ਚ ਇਕ ਅਜਿਹੀ ਫੀਚਰ ਸ਼ਾਮਿਲ ਹੋਇਆ ਹੈ ਜਿਸਦਾ ਇੰਤਜ਼ਾਰ ਯੂਜ਼ਰਸ ਨੂੰ ਲੰਬੇ ਸਮੇਂ ਤੋਂ ਸੀ। ਹੁਣ ਜੇਕਰ ਕੋਈ ਤੁਹਾਡੀ ਚੈਟ ਦਾ ਸਕਰੀਨਸ਼ਾਟ ਲਵੇਗਾ ਤਾਂ ਤੁਹਾਨੂੰ ਇਸਦਾ ਅਲਰਟ ਮਿਲੇਗਾ। ਇਸਤੋਂ ਇਲਾਵਾ ਇਸ ਵਿਚ ਹੁਣ ਐਂਡ-ਟੂ-ਐਂਡ ਐਨਕ੍ਰਿਪਸ਼ਨ (E2EE) ਤਕਨੀਕ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਚੈਟਿੰਗ ਤੋਂ ਇਲਾਵਾ ਫੇਸਬੁੱਕ ਕਾਲਸ ਵੀ ਹੁਣ ਐਂਡ-ਟੂ-ਐਂਡ ਐਨਕ੍ਰਿਪਟਿਡ ਹੋਣਗੀਆਂ।
ਇਨ੍ਹਾਂ ਤੋਂ ਇਲਾਵਾ ਫੇਸਬੁੱਕ ਮੈਸੰਜਰ ਦੀ ਨਵੀਂ ਅਪਡੇਟ ’ਚ ਸਵਾਈਪ ਟੂ ਰਿਪਲਾਈ ਦਾ ਫੀਚਰ ਵੀ ਮਿਲਿਆ ਹੈ। ਮੇਟਾ ਨੇ ਕਿਹਾ ਹੈ ਕਿ ਮੈਸੰਜਰ ਦੀ ਸੀਕ੍ਰੇਟ ਚੈਨ ਹੁਣ ਪਹਿਲਾਂ ਦੇ ਮੁਕਾਬਲੇ ਹੋਰ ਵੀ ਬਿਹਤਰ ਅਤੇ ਸਕਿਓਰ ਹੋ ਗਈ ਹੈ।