ਬ੍ਰੇਨ ਟਿਊਮਰ ਦੇ ਇਲਾਜ ''ਚ ਕ੍ਰਾਂਤੀਕਾਰੀ ਬਦਲਾਅ!
Tuesday, Jan 24, 2017 - 03:50 PM (IST)

ਜਲੰਧਰ- ਦਿਮਾਗ ''ਚ ਟਿਊਮਰ ਦਾ ਪਤਾ ਲਗਾਉਂਦੇ ਸਮੇਂ ਬਲੱਡ ਵੈਸਲਸ ਨੂੰ ਨੁਕਸਾਨ ਤੋਂ ਬਚਾਉਣਾ ਅਤੇ ਖੂਨ ਦਾ ਜ਼ਿਆਦਾ ਵਗਣਾ ਸਭ ਤੋਂ ਵੱਡੀਆਂ ਚੁਣੌਤੀਆਂ ''ਚੋ ਇਕ ਹੈ। ਹਾਲ ਹੀ ''ਚ ਬ੍ਰੇਨ ਇਮੇਜ਼ਿੰਗ ਤਕਨੀਕ ਨਾਲ ਹਾਈ-ਟੈੱਕ ਬਾਇਓਪਸੀ ਨੀਡਲ (biopsy needle) ਵਿਕਸਤ ਕੀਤੀ ਗਈ ਹੈ ਜੋ ਸਰਜਨਾਂ ਨੂੰ ਦਿਮਾਗ ''ਚ ਹੋ ਰਹੇ ਬਦਲਾਵਾਂ ਦਾ ਪਤਾ ਲਗਾਉਣ ਅਤੇ ਮਾਰਗਦਰਸ਼ਨ ਕਰਨ ''ਚ ਮਦਦ ਕਰੇਗੀ। ਇਸ ਤਕਨੀਕ ਨਾਲ ਨੀਡਲ ਦੇ ਸ਼ਿਖਰ ਬਿੰਦੂ ''ਤੇ ਆਪਟੀਕਲ ਸੈਂਸਰ ਅਤੇ ਕੈਮਰਾ ਲਗਾਇਆ ਗਿਆ ਹੈ ਜੋ ਲਾਈਵ ਸਟਰੀਮਿੰਗ ਕਰਦੇ ਹੋਏ ਦਿਮਾਗ ਦੇ ਅੰਦਰੂਨੀ ਹਿੱਸੇ ਨੂੰ ਸਕਰੀਨ ''ਤੇ ਸ਼ੋਅ ਕਰਦਾ ਹੈ।
ਇਨਫਰਾਰੈੱਡ ਲਾਈਟ ਨਾਲ ਹੋਵੇਗੀ ਸਕੈਨਿੰਗ
ਦਿਮਾਗ ਲਈ ਯੂਜ਼ ਕੀਤੀ ਜਾਣ ਵਾਲੀ ਇਸ ਕਟਿੰਗ-ਐੱਜ ਇਮੇਜ਼ਿੰਗ ਤਕਨੀਕ ਨੂੰ ਆਸਟ੍ਰੇਲੀਆ ਯੂਨੀਵਰਸਿਟੀ ਆਫ ਐਡੀਲੇਡ ਨੇ ਵਿਕਸਿਤ ਕੀਤਾ ਹੈ। ਹਾਈ-ਟੈੱਕ ਬਾਇਓਪਸੀ ਨੀਡਲ ''ਚ ਵਰਤਿਆ ਗਿਆ ਕੈਮਰਾ ਮਨੁੱਖ ਦੇ ਵਾਲ ਦੇ ਆਕਾਰ ਦਾ ਹੈ। ਇਹ ਨੀਡਲ ਇਨਫਰਾਰੈੱਡ ਲਾਈਟ ਦੀ ਵਰਤੋਂ ਕਰਕੇ ਟਿਸ਼ੂ ਨੂੰ ਪਾਸ ਕਰਦੇ ਹੋਏ ਬਲੱਡ ਵੈਸਲਸ ਨੂੰ ਸਕੈਨ ਕਰਦੀ ਹੈ ਅਤੇ ਇਸ ਨੂੰ ਸਪੈਸ਼ਲ ਕੰਪਿਊਟਰ ਸਾਫਟਵੇਅਰ ਦੀ ਮਦਦ ਨਾਲ ਮਾਨੀਟਰ ਕੀਤਾ ਜਾਂਦਾ ਹੈ।
12 ਰੋਗੀਆਂ ''ਤੇ ਕੀਤਾ ਗਿਆ ਸਫਲ ਪ੍ਰੀਖਣ
ਸਰ ਚਾਰਲਸ ਗੇਅਰਡਨਰ ਹਸਪਤਾਲ (Sir 3harles Gairdner Hospital) ਦੇ ਸਲਾਹਕਾਰ ਨਿਊਰੋ ਸਰਜਨ ਪ੍ਰੋਫੈਸਰ ਤ੍ਰਿਸਟੋਫਰ ਲਿੰਡ ਨੇ ਕਿਹਾ ਹੈ ਕਿ ਇਸ ਟੂਲ ਨਾਲ ਨਿਊਰੋ ਸਰਜਰੀ ਦੇ ਖੇਤਰ ''ਚ ਕ੍ਰਾਂਤੀਕਾਰੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਨਾਲ ਹੀ ਕਿਹਾ ਗਿਆ ਕਿ ਇਹ ਤਕਨੀਕ ਸੁਰੱਖਿਅਤ ਸਰਜਰੀ ਕਰਨ ਦੇ ਨਾਲ-ਨਾਲ ਇਸ ਖੇਤਰ ''ਚ ਅਸੀਂ ਅੱਜ ਤੱਕ ਜੋ ਨਹੀਂ ਕੀਤਾ ਉਸ ਨੂੰ ਕਰਨ ''ਚ ਵੀ ਸਮੱਰਥ ਬਣਾਏਗੀ। ਪਿਛਲੇ 6 ਮਹੀਨਿਆਂ ''ਚ ਪੱਛਮੀ ਆਸਟ੍ਰੇਲੀਆ ਦੇ ਸਰ ਚਾਰਲਸ ਗੇਅਰਡਨਰ ਹਸਪਤਾਲ ''ਚ ਇਸ ਸਮਾਰਟ ਨੀਡਲ ਦਾ 12 ਰੋਗੀਆਂ ''ਤੇ ਪ੍ਰੀਖਣ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਸ ਟੈਕਨਾਲੋਜੀ ਨੂੰ ਮਨੁੱਖਾਂ ਲਈ ਸੁਰੱਖਿਅਤ ਮੰਨਿਆ ਗਿਆ ਹੈ। ਇਸ ਡਿਵਾਈਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਨੂੰ ਸਾਲ 2018 ਤੱਕ ਪੇਸ਼ ਕੀਤਾ ਜਾ ਸਕਦਾ ਹੈ।