ਯੂਜ਼ਰਸ ਇਕ ਚਿੱਪ ਰਾਹੀਂ ਆਪਣੇ ਦਿਮਾਗ ਨਾਲ ਕਰ ਸਕਣਗੇ ਮਿਊਜ਼ਿਕ ਸਟ੍ਰੀਮਿੰਗ : Elon Musk

Wednesday, Jul 22, 2020 - 06:49 PM (IST)

ਯੂਜ਼ਰਸ ਇਕ ਚਿੱਪ ਰਾਹੀਂ ਆਪਣੇ ਦਿਮਾਗ ਨਾਲ ਕਰ ਸਕਣਗੇ ਮਿਊਜ਼ਿਕ ਸਟ੍ਰੀਮਿੰਗ : Elon Musk

ਗੈਜੇਟ ਡੈਸਕ—ਟੈਸਲਾ ਅਤੇ ਸਪੇਸ-ਐਕਸ ਦੇ ਸੰਸਥਾਪਕ ਏਲਨ ਮਸਕ ਦੀ ਨਿਊਰੋਲਿੰਕ ਸਟਾਰਟਅਪ ਇਕ ਖਾਸ ਬ੍ਰੇਨ ਚਿੱਪ 'ਤੇ ਕੰਮ ਕਰ ਰਹੀ ਹੈ, ਜੋ ਆਉਣ ਵਾਲੇ ਸਮੇਂ 'ਚ ਹੈੱਡਫੋਨ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਵੇਗੀ। ਇਸ ਚਿੱਪ ਨੂੰ ਇਨਸਾਨ ਦੇ ਦਿਮਾਗ 'ਚ ਇੰਪਲਾਂਟ ਕੀਤਾ ਜਾਵੇਗਾ। ਇਸ ਦੇ ਰਾਹੀਂ ਲੋਕ ਸੰਗੀਤ ਸੁਣਨ ਦੇ ਨਾਲ ਮਿਊਜ਼ਿਕ ਸਟ੍ਰੀਮ ਕਰ ਸਕਣਗੇ। ਉੱਥੇ, ਮਸਕ ਨੇ ਕੰਪਿਊਟਰ ਵਿਗਿਆਨਿਕ ਆਸਟਿਨ ਹਾਵਰਡ ਨਾਲ ਟਵਿੱਟਰ 'ਤੇ ਗੱਲ ਕਰਦੇ ਹੋਏ ਕਿਹਾ ਕਿ ਇਸ ਖਾਸ ਤਕਨੀਕ ਵਾਲੀ ਚਿੱਪ ਰਾਹੀਂ ਯੂਜ਼ਰਸ ਦੇ ਦਿਮਾਗ ਤੱਕ ਸੰਗੀਤ ਪਹੁੰਚੇਗਾ। ਨਾਲ ਹੀ ਯੂਜ਼ਰਸ ਮਿਊਜ਼ਿਕ ਸਟ੍ਰੀਮ ਕਰ ਸਕਰਣਗੇ। ਇਸ ਤੋਂ ਇਲਾਵਾ ਇਸ ਚਿੱਪ ਨਾਲ ਯੂਜ਼ਰਸ ਡਿਪ੍ਰੈਸ਼ਨ ਵਰਗੀਆਂ ਬੀਮਾਰੀਆਂ ਤੋਂ ਵੀ ਛੁੱਟਕਾਰਾ ਪਾ ਸਕਣਗੇ।

PunjabKesari

ਅਗਲੇ ਮਹੀਨੇ ਲਾਂਚ ਹੋ ਸਕਦੀ ਹੈ ਚਿੱਪ
ਮੀਡੀਆ ਰਿਪੋਰਟ ਮੁਤਾਬਕ ਇਸ ਖਾਸ ਤਕਨੀਕ ਵਾਲੀ ਚਿੱਪ ਨੂੰ 28 ਅਗਸਤ ਨੂੰ ਲਾਂਚ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਏਲਨ ਮਸਕ ਨੇ 2016 'ਚ ਨਿਊਰੋਲਿੰਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਤਹਿਤ ਲਚੀਲੀ ਥ੍ਰੇਡ ਬਣਾਈ ਗਈ ਸੀ, ਜੋ ਇਨਸਾਨ ਦੇ ਵਾਲ ਤੋਂ 10 ਗੁਣਾ ਪਤਲੀ ਸੀ। ਉੱਥੇ, ਮਸਕ ਨੇ ਦਾਅਵਾ ਕੀਤਾ ਸੀ ਕਿ ਬ੍ਰੇਨ ਕੰਪਿਊਟਰ ਇੰਟਰਫੇਸ ਤਕਨੀਕ ਰਾਹੀਂ ਦਿਮਾਗੀ ਬੀਮਾਰੀਆਂ ਦੇ ਬਾਰੇ 'ਚ ਆਸਾਨੀ ਨਾਲ ਪਤਾ ਲਗਾਇਆ ਜਾ ਸਕੇਗਾ।

ਅੰਤਿਮ ਪੜਾਅ 'ਚ ਹੈ ਚਿੱਪ ਦੀ ਟੈਸਟਿੰਗ
ਏਲਨ ਮਸਕ ਨੇ ਟਵਿੱਟਰ 'ਤੇ ਗੱਲਬਾਤ ਦੌਰਾਨ ਕਿਹਾ ਕਿ ਇਹ ਚਿੱਪ ਡਿਪ੍ਰੈਸ਼ਨ, ਅਲਜਾਇਮਰ ਅਤੇ ਪਾਰਕਿਸੰਸ ਵਰਗੀਆਂ ਬੀਮਾਰੀਆਂ ਨਾਲ ਪੀੜਤ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਚੂਹਿਆਂ ਅਤੇ ਬੰਦਰਾਂ ਤੋਂ ਬਾਅਦ ਹੁਣ ਇਸ ਦਾ ਇਨਸਾਨੀ ਟੈਸਟ ਆਖਿਰੀ ਪੜਾਅ 'ਚ ਹੈ।

PunjabKesari

ਸਮਾਰਟਫੋਨ 'ਚ ਮਿਲੇਗੀ ਦਿਮਾਗ ਦੀ ਜਾਣਕਾਰੀ
ਨਿਊਰੋਲਿੰਕ ਤਕਨੀਕ ਨੂੰ ਇਨਸਾਨ ਦੇ ਦਿਮਾਗ ਨਾਲ ਚਿੱਪ ਅਤੇ ਥ੍ਰੇਡ ਰਾਹੀਂ ਕੁਨੈਕਟ ਕੀਤਾ ਜਾਵੇਗਾ। ਇਹ ਚਿੱਪ ਰਿਮੂਵੇਬਲ ਪਾਡ ਨਾਲ ਜੁੜੀਆਂ ਹੋਣਗੀਆਂ, ਜਿਨ੍ਹਾਂ ਨੂੰ ਕੰਨ ਦੇ ਪਿੱਛੇ ਲਗਾਇਆ ਜਾਵੇਗਾ ਅਤੇ ਇਹ ਵਾਇਰਲੈਸ ਕੁਨੈਕਟੀਵਿਟੀ ਨਾਲ ਦੂਜੇ ਡਿਵਾਈਸ ਨਾਲ ਕੁਨੈਕਟ ਹੋਣਗੀਆਂ। ਇਸ ਦੇ ਰਾਹੀਂ ਯੂਜ਼ਰਸ ਨੂੰ ਦਿਮਾਗ ਦੀ ਸਹੀ ਜਾਣਕਾਰੀ ਸਿੱਧਾ ਉਨ੍ਹਾਂ ਦੇ ਸਮਾਰਟਫੋਨ 'ਤੇ ਮਿਲੇਗੀ।e


author

Karan Kumar

Content Editor

Related News