Netflix ਮੁਫ਼ਤ 'ਚ ਵੈਬ ਸੀਰੀਜ਼-ਫ਼ਿਲਮਾਂ ਵੇਖਣ ਲਈ ਦੇ ਰਿਹੈ ਇੱਕ ਮੌਕਾ, ਜਾਣੋ ਕੀ ਹੈ ਆਫਰ
Wednesday, Oct 21, 2020 - 06:04 PM (IST)
ਗੈਜੇਟ ਡੈਸਕ– ਨੈੱਟਫਲਿਕਸ ਦਾ ਸਬਸਕ੍ਰਿਪਸ਼ਨ ਤੁਹਾਡੇ ਕੋਲ ਨਹੀਂ ਹੈ ਤਾਂ ਕੰਪਨੀ ਮੁਫ਼ਤ ਸਬਸਕ੍ਰਿਪਸ਼ਨ ਦੇ ਰਹੀ ਹੈ ਪਰ ਇਹ ਸਿਰਫ ਦੋ ਦਿਨਾਂ ਲਈ ਹੈ। 48 ਘੰਟਿਆਂ ਦੇ ਇਸ ਟ੍ਰਾਇਲ ਨੂੰ ਕੰਪਨੀ StreamFest ਤਹਿਤ ਪੇਸ਼ ਕਰੇਗੀ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਪਲੇਟਫਾਰਮ ’ਤੇ ਲਿਆਉਣ ਲਈ ਕੰਪਨੀ ਨੇ ਇਸ ਆਫਰ ਦਾ ਐਲਾਨ ਕੀਤਾ ਹੈ। ਜੇਕਰ ਤੁਹਾਡੇ ਕੋਲ ਨੈੱਟਫਲਿਕਸ ਨਹੀਂ ਹੈ ਤਾਂ ਤੁਸੀਂ ਮੁਫ਼ਤ ’ਚ ਦੋ ਦਿਨਾਂ ਤਕ ਨੈੱਟਫਲਿਕਸ ’ਤੇ ਸੀਰੀਜ਼ ਜਾਂ ਫਿਲਮਾਂ ਵੇਖ ਸਕਦੇ ਹੋ।
ਇਹ ਵੀ ਪੜ੍ਹੋ– ਫਲਿਪਕਾਰਟ ਦੀ ਸੇਲ ’ਚ ਧੜਾਧੜ ਵਿਕਿਆ ਇਹ ਫੋਨ, ਕੰਪਨੀ ਨੇ 12 ਘੰਟਿਆਂ ’ਚ ਕਮਾਏ 350 ਕਰੋੜ
ਜ਼ਿਕਰਯੋਗ ਹੈ ਕਿ ਨੈੱਟਫਲਿਕਸ ਪਹਿਲਾਂ ਇਕ ਮਹੀਨੇ ਦਾ ਟ੍ਰਾਇਲ ਦਿੰਦਾ ਆਇਆ ਹੈ ਪਰ ਹਾਲ ਹੀ ’ਚ ਕੰਪਨੀ ਨੇ ਇਕ ਮਹੀਨੇ ਦਾ ਟ੍ਰਾਇਲ ਆਫਰ ਰੱਦ ਕਰ ਦਿੱਤਾ ਹੈ। ਇਹ ਆਫਰ ਫਿਲਹਾਲ ਭਾਰਤੀ ਗਾਹਕਾਂ ਲਈ ਹੈ ਅਤੇ ਇਸ ਦੀ ਸ਼ੁਰੂਆਤ 4 ਦਸੰਬਰ ਤੋਂ ਹੋਵੇਗੀ। ਇਸ ਪ੍ਰੋਮੋਸ਼ਨਲ ਆਫਰ ਨੂੰ StreamFest ਕਿਹਾ ਜਾਵੇਗਾ। ਫਿਲਹਾਲ ਇਸ ਆਫਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। StreamFest ਪ੍ਰੋਮੋਸ਼ਨਲ ਆਫਰ ਨਾਲ ਚੰਗੀ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਕ੍ਰੈਡਿਟ ਕਾਰਡ ਜਾਂ ਦੂਜੀ ਭੁਗਤਾਨ ਡਿਟੇਲ ਵੀ ਨਹੀਂ ਦੇਣਾ ਹੋਵੇਗੀ।
ਇਹ ਵੀ ਪੜ੍ਹੋ– iPhone 12 ਦੀ ਸਕਰੀਨ ਟੁੱਟੀ ਤਾਂ ਲੱਗੇਗਾ ਵੱਡਾ ਝਟਕਾ, ਖ਼ਰਚ ਹੋਵੇਗੀ ਇੰਨੀ ਮੋਟੀ ਰਕਮ
ਇਸ ਤੋਂ ਪਹਿਲਾਂ ਜਦੋਂ 1 ਮਹੀਨੇ ਦਾ ਮੁਫ਼ਤ ਟ੍ਰਾਇਲ ਦਿੱਤਾ ਜਾਂਦਾ ਸੀ ਤਾਂ ਇਸ ਲਈ ਗਾਹਕਾਂ ਨੂੰ ਭੁਗਤਾਨ ਡਿਟੇਲ ਭਰਨੀ ਪੈਂਦੀ ਸੀ ਅਤੇ ਟਰਾਇਲ ਖ਼ਤਮ ਹੋਣ ਤੋਂ ਬਾਅਦ ਇਸ ’ਚੋਂ ਪੈਸੇ ਕਟਦੇ ਸਨ। ਹਾਲਾਂਕਿ ਉਦੋਂ ਵੀ ਸਬਸਕ੍ਰਿਪਸ਼ਨ ਰੱਦ ਕਰਨ ਦਾ ਆਪਸ਼ਨ ਸੀ। Netflix COO Greg Peters ਨੇ ਇਕ ਇੰਟਰਵਿਊ ’ਚ ਕਿਹਾ ਹੈ ਕਿ ਉਹ ਇਸ ਆਈਡੀਆ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਵੇਖਣਾ ਚਾਹੁੰਦੇ ਹਨ ਕਿ ਇਹ ਕਿਵੇਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਚਾਹੁੰਦੀ ਹੈ ਕਿ ਇਕ ਦੇਸ਼ ’ਚ ਸਾਰੇ ਲੋਕਾਂ ਨੂੰ ਇਕ ਵੀਕੈਂਡ ਲਈ ਨੈੱਟਫਲਿਕਸ ਮੁਫ਼ਤ ਦਿੱਤਾ ਜਾਵੇ ਤਾਂ ਇਸ ਨਾਲ ਇਹ ਜ਼ਿਆਦਾ ਲੋਕਾਂ ਤਕ ਪਹੁੰਚ ਸਕਦਾ ਹੈ।