ਤੁਸੀਂ ਵੀ ਡਾਊਨਲੋਡ ਕੀਤਾ ਹੈ ਇਨ੍ਹਾਂ 'ਚੋਂ ਕੋਈ ਐਪ ਤਾਂ ਤੁਰੰਤ ਕਰੋ ਡਿਲੀਟ ਨਹੀਂ ਤਾਂ ਖਾਲ਼ੀ ਹੋ ਸਕਦੈ ਬੈਂਕ ਖ਼ਾਤਾ

Tuesday, Jun 27, 2023 - 07:22 PM (IST)

ਤੁਸੀਂ ਵੀ ਡਾਊਨਲੋਡ ਕੀਤਾ ਹੈ ਇਨ੍ਹਾਂ 'ਚੋਂ ਕੋਈ ਐਪ ਤਾਂ ਤੁਰੰਤ ਕਰੋ ਡਿਲੀਟ ਨਹੀਂ ਤਾਂ ਖਾਲ਼ੀ ਹੋ ਸਕਦੈ ਬੈਂਕ ਖ਼ਾਤਾ

ਗੈਜੇਟ ਡੈਸਕ- ਜੇਕਰ ਤੁਸੀਂ ਐਂਡਰਾਇਡ ਯੂਜ਼ਰਜ਼ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਰਿਸਰਚਰਾਂ ਨੂੰ ਕਈ ਦੇਸ਼ਾਂ 'ਚ ਯੂਜ਼ਰਜ਼ ਦੀ ਵਿੱਤੀ ਜਾਣਕਾਰੀ ਚੋਰੀ ਕਰਨ ਵਾਲਾ ਐਂਡਰਾਇਡ ਬੈਂਕਿੰਗ ਟ੍ਰੋਜਨ ਮਿਲਿਆ ਹੈ। ਇਸ ਟ੍ਰੋਜਨ ਦਾ ਨਾਂ Anatsa ਹੈ ਅਤੇ ਇਹ ਕਾਫੀ ਖ਼ਤਰਨਾਕ ਹੈ। ਅਨਾਤਸਾ ਟ੍ਰੋਜਨ ਨੂੰ ਦੋ ਸਾਲ ਪਹਿਲਾਂ ਵੀ ਦੇਖਿਆ ਗਿਆ ਸੀ ਅਤੇ ਹੁਣ ਇਸ ਟ੍ਰੋਜਨ ਨਾਲ ਇੰਫੈਕਟਿਡ ਐਪਸ ਨੂੰ ਹਜ਼ਾਰਾਂ ਲੋਕਾਂ ਦੁਆਰਾ ਡਾਊਨਲੋਡ ਕੀਤਾ ਜਾ ਚੁੱਕਾ ਹੈ। ਫਰਮ ਮੁਤਾਬਕ, ਬੈਂਕਿੰਗ ਟ੍ਰੋਜਨ, ਬੈਂਕਿੰਗ ਐਪ ਸਣੇ ਕਈ ਦੇਸ਼ਾਂ ਦੇ ਲਗਭਗ 600 ਬੈਂਕਿੰਗ ਐਪਸ ਨੂੰ ਟਾਰਗੇ ਕਰੇਗਾ। 

ਇਹ ਵੀ ਪੜ੍ਹੋ– Whatsapp ਯੂਜ਼ਰਜ਼ ਸਾਵਧਾਨ! ਇਕ ਗ਼ਲਤੀ ਨਾਲ ਖ਼ਤਮ ਹੋ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ

ਤੁਰੰਤ ਕਰੇ ਡਿਲੀਟ

ਸ਼ੁਰੂਆਤੀ ਜਾਂਚ ਦੌਰਾਨ ਪਛਾਣ ਤੋਂ ਬਚਣ ਲਈ ਮਾਲਵੇਅਰ ਨਿਰਮਾਤਾ ਗੂਗਲ ਦੇ ਐਪ ਸਟੋਰ 'ਤੇ ਸਾਫ ਐਪਸ ਪਬਲਿਸ਼ ਕਰਦੇ ਹਨ, ਫਿਰ ਉਨ੍ਹਾਂ ਨੂੰ ਮਲੀਸ਼ੀਅਸ ਕੋਡ ਦੇ ਨਾਲ ਅਪਡੇਟ ਕਰਦੇ ਹਨ। ਜਿਨ੍ਹਾਂ ਯੂਜ਼ਰਜ਼ ਨੇ ਇਨ੍ਹਾਂ ਐਪਸ ਨੂੰ ਡਾਊਨਲੋਡ ਕੀਤਾ ਹੈ, ਉਨ੍ਹਾਂ ਨੂੰ ਇਨ੍ਹਾਂ ਐਪਸ ਨੂੰ ਆਪਣੇ ਸਮਾਰਟਫੋਨ 'ਚੋਂ ਡਿਲੀਟ ਕਰ ਦੇਣਾ ਚਾਹੀਦਾ ਹੈ।

ਇੰਝ ਕਰਦਾ ਹੈ ਕੰਮ

ਸਕਿਓਰਿਟੀ ਫਰਮ ਥ੍ਰੈਟਫੈਬ੍ਰਿਕ ਨੇ ਅਨਾਤਸਾ ਬੈਂਕਿੰਗ ਟ੍ਰੋਜਨ ਬਾਰੇ ਜਾਣਕਾਰੀ ਦਿੱਤੀ ਹੈ, ਜਿਸਨੇ ਪਲੇਅ ਸਟੋਰ 'ਤੇ ਕੁਝ ਐਪਸ ਨੂੰ ਇੰਫੈਕਟਿਡ ਕੀਤਾ ਸੀ। ਇਹ ਐਪ ਆਫੀਸ ਐਪ (ਡਾਕਿਉਮੈਂਟ ਅਤੇ ਸਪ੍ਰੈਡਸ਼ੀਟ ਲਈ) ਅਤੇ ਪੀ.ਡੀ.ਐੱਫ. ਵਿਊਅਰ ਅਤੇ ਐਡੀਟਰ ਐਪ ਦੇ ਰੂਪ 'ਚ ਦੇਖੇ ਗਏ ਹਨ। ਯੂਜ਼ਰਜ਼ ਦੁਆਰਾ ਇਨ੍ਹਾਂ ਐਪਸ 'ਚੋਂ ਇਕ ਨੂੰ ਇੰਸਟਾਲ ਕਰਨ ਤੋਂ ਬਾਅਦ ਇਹ ਮਾਲਵੇਅਰ ਡਾਊਨਲੋਡ ਕਰਨ ਲਈ GitHub ਸਰਵਰ ਨਾਲ ਜੁੜਦਾ ਹੈ, ਜੋ ਐਪਸ ਲਈ ਐਡ ਆਨ ਦੀ ਤਰ੍ਹਾਂ ਕੰਮ ਕਰਦਾ ਹੈ। ਜਿਵੇਂ ਕਿ ਡਾਕਿਊਮੈਂਟ ਅਤੇ ਪੀ.ਡੀ.ਐੱਫ. ਲਈ ਆਪਟਿਕਲ ਕਰੈਕਟਰ ਰਿਕੋਗਨੀਸ਼ਨ ਟੂਲ।

ਇਹ ਵੀ ਪੜ੍ਹੋ– ਸ਼ਖ਼ਸ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ iPhone! ਡਿਸਪਲੇਅ ਤੋਂ ਲੈ ਕੇ ਕੈਮਰੇ ਤਕ ਸਭ ਕੁਝ ਕਰਦਾ ਹੈ ਕੰਮ

ਇਨ੍ਹਾਂ ਐਪਸ 'ਚ ਮਿਲਿਆ ਟੂਲ

PDF Reader - Edit & View PDF
PDF Reader & Editor    
PDF Reader & Editor    
All Document Reader & Editor
All Document Reader and Viewer

ਇਨ੍ਹਾਂ ਦੇਸ਼ਾਂ ਦੇ ਯੂਜ਼ਰਜ਼ ਨਿਸ਼ਾਨੇ 'ਤੇ

ਇਹ ਵੀ ਪੜ੍ਹੋ– YouTube ਨੇ ਦਿੱਤੀ ਸਭ ਤੋਂ ਵੱਡੀ ਖ਼ੁਸ਼ਖ਼ਬਰੀ! ਹੁਣ ਚੈਨਲ ਸ਼ੁਰੂ ਕਰਦੇ ਹੀ ਹੋਣ ਲੱਗੇਗੀ ਕਮਾਈ

ਫਰਮ ਮੁਤਾਬਕ, ਬੈਂਕਿੰਗ ਟ੍ਰੋਜਨ ਅਮਰੀਕਾ 'ਚ ਕੈਪਿਟਲ ਵਨ ਅਤੇ ਜੇਪੀ ਮਾਰਗਨ ਮੋਬਾਇਲ ਐਪ ਦੇ ਨਾਲ-ਨਾਲ ਆਸਟ੍ਰੇਲੀਆ, ਫਰਾਂਸ, ਇਟਲੀ, ਯੂ.ਕੇ., ਦੱਖਣੀ ਕੋਰੀਆ, ਸਵੀਡਨ ਅਤੇ ਸਵਿੱਟਜ਼ਰਲੈਂਡ ਦੇ ਬੈਂਕਿੰਗ ਐਪ ਸਣੇ ਕਈ ਦੇਸ਼ਾਂ ਦੇ ਲਗਭਗ 600 ਬੈਂਕਿੰਗ ਐਪਸ ਨੂੰ ਟਾਰਗੇਟ ਕਰੇਗਾ। ਜਦੋਂ ਯੂਜ਼ਰਜ਼ ਆਪਣਾ ਬੈਂਕਿੰਗ ਐਪ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇਹ ਉਨ੍ਹਾਂ ਦੀ ਸਕਰੀਨ 'ਤੇ ਫਿਸ਼ਿੰਗ ਪੇਜ਼ ਡਿਸਪਲੇਅ ਕਰਦਾ ਹੈ। ਮਾਲਵੇਅਰ ਲਾਗਇਨ ਕੀਸਟ੍ਰੋਕਸ ਰਾਹੀਂ ਕ੍ਰੈਡਿਟ ਕਾਰਡ ਦੀ ਜਾਣਕਾਰੀ, ਲਾਗਇਨ ਕ੍ਰੇਡੈਂਸ਼ੀਅਲ, ਪਿਨ ਨੰਬਰ ਚੋਰੀ ਕਰ ਸਕਦਾ ਹੈ। ਇਸ ਟ੍ਰੋਜਨ ਦਾ ਇਸਤੇਮਾਲ ਬੈਂਕਿੰਗ ਐਪਸ ਨੂੰ ਫੋਨ 'ਚ ਡਾਊਨਲੋਡ ਕਰਨ ਅਤੇ ਉਨ੍ਹਾਂ ਦਾ ਇਸਤੇਮਾਲ ਕਰਕੇ ਬੈਂਕ 'ਚੋਂ ਪੈਸੇ ਟ੍ਰਾਂਸਫਰ ਕਰਨ ਤਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– WhatsApp 'ਚ ਆਇਆ ਨਵਾਂ ਫੀਚਰ, ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਤੋਂ ਮਿਲੇਗਾ ਛੁਟਕਾਰਾ


author

Rakesh

Content Editor

Related News