ਪੀ.ਸੀ ਲਈ 17 ਮਾਰਚ ਨੂੰ ਆਵੇਗੀ Need For Speed, ਇਹ ਚਾਹੀਦੇ ਹਨ ਸਪੈਸੀਫਿਕੇਸ਼ਨਸ
Friday, Feb 19, 2016 - 02:05 PM (IST)

ਜਲੰਧਰ— ਇਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ-ਅੰਦਰ 17 ਮਾਰਚ ਨੂੰ ਨੀਡ ਫਾਰ ਸਪੀਡ ਪੀ. ਸੀ ''ਤੇ ਆਉਣ ਵਾਲੀ ਹੈ। ਡਿਵੈਲਪਰ ghost games ਇਸ ਗੱਲ ਦੀ ਘੋਸ਼ਣਾ ਕੀਤੀ ਹੈ ਕਿ ਤੁਹਾਨੂੰ ਇਸ ਗੇਮ ਨੂੰ ਆਪਣੇ ਪੀ.ਸੀ ''ਤੇ ਚਲਾਉਣ ਲਈ ਕਿਹੜੇ ਫੀਚਰਸ ਦੀ ਜ਼ਰੂਰਤ ਹੋਵੇਗੀ।
Need for Speed minimum requirements:
ਓ.ਐੱਸ (OS): 64 ਬਿਟ ਵਿੰਡੋਜ਼ 7 ਅਤੇ ਉਸ ਤੋਂ ਬਾਅਦ ਦੀ ਵਿੰਡੋਜ਼
ਪ੍ਰੋਸੈਸਰ: ਇੰਟੈੱਲ ਕੋਰ ਆਈ3-4130 ''ਤੇ 4 ਹਾਰਡਵੇਅਰ ਥ੍ਰੈਡਸ ਦੇ ਬਰਾਬਰ
ਮੈਮਰੀ: 6GB ਰੈਮ
ਗ੍ਰਾਫਿਕਸ ਕਾਰਡ: NVIDIA ਜੀ-ਫੋਰਸ ਜੀ. ਟੀ.ਐਕਸ 750 ਟੀ. ਆਈ 2ਜੀਬੀ, AMD Radeon HD 7850 2GB ਅਤੇ ਡੀ. ਐਕਸ11 ਦੇ ਅਨੁਕੂਲ ਜੀ. ਪੀ. ਯੂ ਨਾਲ 2GB ਮੈਮਰੀ ਲਗੀ ਹੋਵੇ।
Ghost Games ਦੇ ਮੁਤਾਬਕ ਤੁਸੀਂ 720 ਪਿਕਸਲ ਰੈਜ਼ੋਲਿਊਸ਼ਨ ''ਤੇ 30 ਫ੍ਰੈਮਸ ਪ੍ਰਤੀ ਸੈਕਿੰਡ ਦੀ ਪਰਫਾਰਮੈਨਸ ਦੀ ਉਮੀਦ ਕਰ ਸਕਦੇ ਹੋ।
Need for Speed recommended requirements:
ਓ.ਐੱਸ(OS): 64 ਬਿਟ ਵਿੰਡੋਜ਼ 7 ਅਤੇ ਉਸ ਤੋਂ ਬਾਅਦ ਦੀ ਵਿੰਡੋਜ਼
ਪ੍ਰੋਸੈਸਰ: ਇੰਟੈੱਲ ਕੋਰ ਆਈ-5-4690 ਅਤੇ 4 ਹਾਰਡਵੇਅਰ ਥ੍ਰੈਡਸ ਦੇ ਬਰਾਬਰ
ਮੈਮਰੀ: 8GB ਰੈਮ
ਗ੍ਰਾਫਿਕਸ ਕਾਰਡ: navdia ਜੀ-ਫੋਰਸ ਜੀ. ਟੀ. ਐਕਸ 970 4GB, AMD Radeon ਆਰ-9 290, 4GB ਅਤੇ ਡੀ. ਐਕਸ11 ਦੇ ਅਨੁਕੂਲ ਜੀ.ਪੀ.ਯੂ ਨਾਲ 4GB ਮੈਮਰੀ।
ਹਾਰਡ ਡ੍ਰਾਇਵ: 30GB ਫ੍ਰੀ ਸਪੇਸ
ਡਿਵੈਲਪਰ ਦਾ ਕਹਿਣਾ ਹੈ ਕਿ ਇਨ੍ਹਾਂ ਫੀਚਰਸ ਵਾਲੇ ਪੀ. ਸੀ ਨਾਲ ਯੂਜ਼ਰ 1080 ਪਿਕਸਲ ਰੈਜ਼ੋਲਿਊਸ਼ਨ ''ਤੇ 60 ਫਰੇਮਸ ਪ੍ਰਤੀ ਸੈਕਿੰਡ ''ਤੇ ਇਹ ਗੇਮ ਖੇਡ ਸਕਦਾ ਹੈ। ਜੇਕਰ ਤੁਹਾਡੇ ਕੋਲ Origin Access ਦਾ ਸਬਸਕ੍ਰਿਪਸ਼ਨ ਹੈ ਤਾਂ ਤੁਸੀਂ 10 ਮਾਰਚ ਨੂੰ ਇਸ ਗੇਮ ਨੂੰ ਚੈੱਕ ਕਰ ਸਕਦੇ ਹੋ ਜਿਸ ਦੇ ਸਟੈਂਡਰਡ ਐਡੀਸ਼ਨ ਦੀ ਕੀਮਤ 3,499 ਰੁਪਏ ਅਤੇ ਡੀਲਕਸ ਐਡੀਸ਼ਨ ਦੀ ਕੀਮਤ 3,999 ਰੁਪਏ ਹੋਵੇਗੀ।
ਸਾਰੇ 51 ਪੀ. ਸੀ ਗੇਮਸ ਦੀ ਤਰ੍ਹਾਂ ਭਾਰਤ ''ਚ ਇਸ ਦੀ ਡਿਸਕ ਨਹੀਂ ਖਰੀਦੀ ਜਾ ਸਕੇਗੀ, ਇਸ ਨੂੰ ਕੰਪਨੀ ਦੀ Origin Access ਨਾਲ ਹੀ ਖੇਡਣੀ ਹੋਵੇਗੀ।