ਨਾਸਾ ਤੇ ਜਰਮਨੀ ਨੇ ਫਲਾਈਂਗ ਆਬਜ਼ਰਵੇਟਰੀ ਮਿਸ਼ਨ ਨੂੰ 4 ਸਾਲ ਲਈ ਵਧਾਇਆ
Sunday, Jun 05, 2016 - 02:01 PM (IST)

ਜਲੰਧਰ : ਪਲੂਟੋ ਨੂੰ ਹੋਰ ਨਜ਼ਦੀਕੀ ਨਾਲ ਜਾਣਨ ਲਈ ਸੋਫੀਆ (SOFIA) ਨਾਂ ਦੇ ਏਅਰਬੋਰਨ ਟੈਲੀਸਕੋਪ ਨੇ ਬਹੁਤ ਸਾਥ ਦਿੱਤਾ ਹੈ। ਯੂਨੀਵਰਸ ਨੂੰ ਜਾਣਨ ਲਈ ਇਸ ਦਾ ਮਿਸ਼ਨ 2020 ਤੱਕ ਚੱਲੇਗਾ ਕਿਉਂਕਿ ਨਾਸਾ ਤੇ ਜਰਮਨ ਐਰੋਸਪੇਸ ਸੈਂਟਰ ਨੇ ਆਪਣੇ ਇਸ ਜੁਆਇੰਟ ਪ੍ਰਾਜੈਕਟ ਨੂੰ 4 ਸਾਲ ਲਈ ਐਕਸਟੈਂਡ ਕਰ ਦਿੱਤਾ ਹੈ। ਸੋਫੀਆ (SOFIA) ਇਕ 17-ਟੋਨ ਵਾਲਾ ਇਮਫ੍ਰਾਰੈੱਡ ਟੈਲੀਸਕੋਪ ਹੈ, ਜਿਸ ਦਾ ਡਾਇਆਮੀਟਰ 8.9 ਫੁੱਟ ਹੈ।
ਸੋਫੀਆ ਹੁਣ ਤੱਕ 25,010 ਘੰਟਿਆਂ ਦੀ ਉਡਾਨ ਭਰ ਚੁੱਕਾ ਹੈ। ਇਸ ਦੌਰਾਨ ਇਸ ਨੇ ਅਲੱਗ-ਅਲੱਗ ਗ੍ਰਹਿਆਂ, ਕਾਮੈਟਸ, ਤਾਰਿਆਂ ਆਦਿ ਦੀ ਜਾਣਕਾਰੀ ਇਕੱਠੀ ਕੀਤੀ ਹੈ। ਹਾਲਾਂਕਿ ਇਸ ਦੇ ਮਿਸ਼ਨ ਨੂੰ 2020 ਤੱਕ ਵਧਾ ਦਿੱਤਾ ਗਿਆ ਹੈ ਪਰ ਇਹ ਵੀ ਜ਼ਿਕਰਯੋਗ ਹੈ ਕਿ ਇਸ ਏਅਰਕ੍ਰਾਫਟ ਨੂੰ 2030 ਤੱਕ ਚੱਲਣ ਲਈ ਹੀ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਨਾਸ ਤੇ ਡੀ. ਐੱਲ. ਆਰ. 2018 ''ਚ ਇਕ ਵਾਰ ਫਿਰ ਆਪਣੀ ਪਾਰਟਨਰਸ਼ਿਪ ਨੂੰ ਅੱਗੇ ਵਧਾਉਣ ਲਈ ਮੀਟਿੰਗ ਕਰਨਗੇ।