ਭਾਰਤ ''ਚ ਲਾਂਚ ਹੋਈ MX9 ਇਲੈਕਟ੍ਰਿਕ ਬਾਈਕ, ਜਾਣੋ ਕੀਮਤ ਤੇ ਖੂਬੀਆਂ
Thursday, Sep 21, 2023 - 01:29 PM (IST)

ਆਟੋ ਡੈਸਕ- ਮੈਕਸ ਆਟੋ ਕੰਪਨੀ ਨੇ ਆਪਣੀ ਇਲੈਕਟ੍ਰਿਕ ਬਾਈਕ MX9 ਨੂੰ ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਹੈ। ਇਸ ਬਾਈਕ ਦੀ ਕੀਮਤ 1,45,999 ਰੁਪਏ ਐਕਸ ਸ਼ੋਅਰੂਮ ਹੈ। ਇਸ ਇਲੈਕਟ੍ਰਿਕ ਬਾਈਕ ਨੂੰ ਦੋ ਰੰਗਾਂ 'ਚ ਖਰੀਦਿਆ ਜਾ ਸਕਦਾ ਹੈ, ਜਿਸ ਵਿਚ ਪਹਿਲਾ ਡਿਊਲਟੋਨ ਗ੍ਰੇਅ ਐਂਡ ਬਲੈਕ ਅਤੇ ਦੂਜਾ ਬਲੈਕ ਹੈ। ਇਹ ਬਾਈਕ ਟਾਰਕ ਕ੍ਰੈਟੋਸ, ਰਿਵਾਲਟ ਆਰ.ਵੀ. 400 ਅਤੇ ਹੋਪ ਆਕਸੋ ਨੂੰ ਟੱਕਰ ਦੇਵੇਗੀ।
ਪਾਵਰਟ੍ਰੇਨ
MX9 ਇਲੈਕਟ੍ਰਿਕ ਬਾਈਕ 'ਚ 3.2 ਕਿਲੋਵਾਟ LIP04 ਬੈਟਰੀ ਪੈਕ ਦਿੱਤਾ ਗਿਆ ਹੈ। ਇਸ ਵਿਚ ਮੌਜੂਦਾ ਈ.ਵੀ. ਸਪੋਰਟ 4000 ਵਾਟ ਹਬ ਮੋਟਰ 140 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦੀ ਹੈ। ਇਸ ਬਾਈਕ ਦੀ ਸਿੰਗਲ ਚਾਰਜ 'ਤੇ ਬੈਟਰੀ ਰੇਂਜ 110-140 ਕਿਲੋਮੀਟਰ ਤਕ ਦੀ ਹੈ। ਇਸ ਇਲੈਕਟ੍ਰਿਕ ਬਾਈਕ ਦੀ ਟਾਪ ਸਪੀਡ 80kmph ਹੈ।
ਫੀਚਰਜ਼
MX9 ਇਲੈਕਟ੍ਰਿਕ ਬਾਈਕ 'ਚ 17 ਇੰਚ ਦੇ ਵ੍ਹੀਲ ਅਤੇ ਬਿਹਤਰੀਨ ਬ੍ਰਾਈਟਨੈੱਟ, ਵਾਈਡ ਐਂਗਲ ਅਤੇ ਰੋਸ਼ਨੀ ਵਾਲੀ ਐੱਲ.ਈ.ਡੀ. ਹੈੱਡਲਾਈਟ, ਟੀ.ਐੱਫ.ਟੀ. ਸਕਰੀਨ, ਨੈਵੀਗੇਸ਼ਨ, ਸਾਊਂਡ ਸਿਸਟਮ, ਸਮਾਰਟ ਐਪ, ਕਰੂਜ਼ ਕੰਟਰੋਲ, ਰਿਵਰਸ ਅਸਿਸਟ, ਐਂਟੀ-ਸਕਿਡ ਅਤੇ ਹਿੱਲ ਅਸਿਸਟ ਅਤੇ ਪਾਕਿੰਗ ਅਸਿਸਟ ਵਰਗੇ ਫੀਚਰਜ਼ ਦਿੱਤੇ ਗਏ ਹਨ।