MWC 2017 Shanghai: Samsung ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲਿਆ '''' ਬੈਸਟ ਸਮਾਰਟਫੋਨ '''' ਦਾ ਖਿਤਾਬ
Friday, Jun 30, 2017 - 06:50 PM (IST)
ਜਲੰਧਰ-ਹਾਲ ਹੀ 'ਚ ਸੈਮਸੰਗ ਵੱਲੋਂ ਪੇਸ਼ ਕੀਤੇ ਗਏ Samsung Galaxy S8 ਅਤੇ Samsung Galaxy S8 ਪਲੱਸ ਨੂੰ Shanghai 'ਚ ਚੱਲ ਰਹੇ MWC 2017 'ਚ ਬੈਸਟ ਸਮਾਰਟਫੋਨ ਦਾ ਖਿਤਾਬ ਮਿਲਿਆ ਹੈ। ਇਬ ਐਵਾਰਡ ਸਮਾਰਟਫੋਨਜ਼ ਨੂੰ ਏਸ਼ੀਆਂ ਮੋਬਾਇਲ ਐਵਾਰਡ ਕਾਨਫਰੰਸ 'ਚ ਦਿੱਤਾ ਗਿਆ ਹੈ ਇਹ ਇਵੇਂਟ ਹਰ ਸਾਲ ਆਨਰ ਮੋਬਾਇਲ ਇਨੋਵੇਸ਼ਨਸ ਦੁਆਰਾ ਕੀਤਾ ਜਾਂਦਾ ਹੈ ਅਤੇ ਹੁਣ ਇਹ ਏਸ਼ੀਆ ਦਾ ਸਭ ਤੋਂ ਵੱਡਾ ਮੋਬਾਇਲ ਇਵੇਂਟ ਬਣ ਗਿਆ ਹੈ।
ਸੈਮਸੰਗ ਵੱਲੋ ਇਕ ਪ੍ਰੈਸ ਰੀਲੀਜ਼ ਦੇ ਦੁਆਰਾ ਸੈਮਸੰਗ ਇਨ੍ਹਾਂ ਫੋਨਜ਼ ਨੂੰ ਉਸ ਪੈਨਲ ਦੇ ਦੁਆਰਾ ਬੈਸਟ ਸਮਾਰਟਫੋਨ ਚੁਣਿਆ ਗਿਆ ਹੈ ਜਿਸ 'ਚ ਵੱਡੇ ਪੱਤਰਕਾਰ, ਮਾਹਿਰ ਅਤੇ ਬਜ਼ਾਰ ਇੰਨਫਲੂਇੰਸ ਮੌਜ਼ੂਦ ਹੈ ਅਤੇ ਜਿਸ ਅਧਾਰ 'ਤੇ ਸੈਮਸੰਗ ਦੇ ਇਨ੍ਹਾਂ ਫੋਨਜ਼ ਨੂੰ ਬੈਸਟ ਸਮਾਰਟਫੋਨ ਚੁਣਿਆ ਗਿਆ ਹੈ ਉਨ੍ਹਾਂ 'ਚ ਫੋਨਜ਼ ਦਾ ਫਿਜੀਕਲ ਡਿਜ਼ਾਇੰਨ,UX,ਪਰਫੋਰਮਸ, ਇਸਤੇਮਾਲ ਕਰਨ 'ਚ ਸਰਲਤਾ, ਵੈਲਯੂ ਫਾਰ ਮਨੀ ਅਤੇ ਇੰਨੋਵੇਸ਼ਨ ਨੂੰ ਦੇਖ ਕੇ ਚੁਣਿਆ ਗਿਆ ਹੈ।
ਇਨ੍ਹਾਂ ਫੋਨਜ਼ ਨੂੰ ਇਹ ਐਵਾਰਡ MWC ਬਾਰਸੀਲੋਨਾ 'ਚ ਹੀ ਮਿਲ ਜਾਂਦਾ ਪਰ ਉਸ ਸਮੇਂ ਇਹ ਫੋਨਜ਼ ਲਾਂਚ ਨਹੀਂ ਹੋਏ ਸੀ। ਜੇਕਰ ਇਨ੍ਹਾਂ ਫੋਨਜ਼ ਦੇ ਸਪੈਕਸ ਦੀ ਚਰਚਾ ਕਰੀਏ ਤਾਂ ਸੈਮਸੰਗ Galaxy S8 'ਚ 5.8 ਇੰਚ ਦਾ ਸੁਪਰ ਅਮੋਲਡ QHD ਡਿਸਪਲੇ ਦਿੱਤਾ ਗਿਆ ਹੈ। Galaxy S8 ਪਲੱਸ 'ਚ 6.2 ਇੰਚ ਦਾ ਸੁਪਰ ਅਮੋਲਡ QHD ਡਿਸਪਲੇ ਉਪਲੱਬਧ ਹੈ ਦੋਨੋ ਹੀਂ ਸਮਾਰਟਫੋਨ ਦੀ ਸਕਰੀਨ ਕਾਰਨਿੰਗ ਗੋਰਿਲਾ ਗਲਾਸ 5 ਤੋਂ ਕੋਟੇਡ ਹੈ।
ਸੈਮਸੰਗ Galaxy S8 ਅਤੇ Galaxy S8 ਪਲੱਸ ਸਮਾਰਟਫੋਨ ਕੰਪਨੀ ਦੇ Exynos 8895 octa-core ਪ੍ਰੋਸੈਸਰ 'ਤੇ ਅਧਾਰਿਤ ਹੈ. ਇਨ੍ਹਾਂ ਸਮਾਰਟਫੋਨ 'ਚ 4 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਇਸ ਦੇ ਇਲਾਵਾ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 256 ਜੀ.ਬੀ ਤੱਕ ਐਕਸਪੈਂਡੇਬਲ ਡਾਟਾ ਸਟੋਰ ਕਰ ਸਕਦੇ ਹੈ। ਐਂਡਰਾਈਡ 7.0 ਨਾਗਟ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਇਨ੍ਹਾਂ ਸਮਾਰਟਫੋਨ 'ਚ ਹਾਈਬ੍ਰਿਡ ਮਿਸ ਸਲਾਟ ਦਿੱਤਾ ਗਿਆ ਹੈ ਜਿਸ 'ਚ ਦੋ ਸਿਮ ਜਾਂ ਫਿਰ ਇਕ ਮਾਈਕਰੋਐੱਸਡੀ ਅਤੇ ਇਕ ਸਿਮ ਕਾਰਡ ਦੀ ਉਪਯੋਗ ਕੀਤਾ ਜਾ ਸਕਦਾ ਹੈ
ਸੈਮਸੰਗ Galaxy S8 'ਚ ਪਾਵਰ ਬੈਕਅਪ ਦੇ ਲਈ 3000 ਐੱਮ.ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ ਜਦਕਿ ਗਲੈਕਸੀ ਐੱਸ8 ਪਲੱਸ 'ਚ 3500 ਐੱਮ.ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ ਫੋਟੋਗ੍ਰਾਫੀ ਦੇ ਲਈ ਦੋਨੋਂ ਹੀ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਡਿਊਲ ਕੈਮਰਾ ਦਿੱਤਾ ਗਿਆ ਹੈ ਜਦਕਿ ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ ਆਟੋ ਫੋਕਸ ਦੇ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜ਼ੂਦ ਹੈ ਇਨ੍ਹਾਂ ਸਮਾਰਟਫੋਨ 'ਚ ਆਲਵੇਜ਼ ਆਨ ਡਿਸਪਲੇ ਦੀ ਸੁਵਿਧਾ ਦਿੱਤੀ ਗਈ ਹੈ। ਇਸ ਦੇ ਇਲਾਵਾ ਇਹ ਆਈ.ਪੀ.68 ਸਰਟੀਫਾਇਡ ਹੈ ਜੋ ਕਿ ਇਸ ਨੂੰ ਪਾਣੀ, ਧੂੜ-ਮਿੱਟੀ ਅਵਰੋਧਕ ਬਣਾਉਦਾ ਹੈ।
