MWC 2017: LG ਨੇ ਲਾਂਚ ਕੀਤਾ ਨਵਾਂ G6 ਸਮਾਰਟਫੋਨ
Sunday, Feb 26, 2017 - 06:02 PM (IST)
ਜਲੰਧਰ- ਮੋਬਾਇਲ ਇੰਡਸਟਰੀ ਨਾਲ ਜੁੜੇ ਦੁਨੀਆ ਦੇ ਸਭ ਤੋਂ ਵੱਡੇ ਈਵੈਂਟ MWC 2017 (Mobile World Congress) ਨੂੰ ਸਪੇਨ ਦੇ ਸ਼ਹਿਰ ਬਾਰਸਿਲੋਨਾ ''ਚ 27 ਫਰਵਰੀ ਤੋਂ 2 ਮਾਰਚ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਈਵੈਂਟ ਨੂੰ ਲੈ ਕੇ ਪ੍ਰੀ ਈਵੈਂਟ ਅਨਾਊਂਸਮੈਂਟ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਐਲਾਨਾਂ ਤੋਂ ਬਾਅਦ TCL ਵੱਲੋਂ BlackBerry KeyOne ਦਾ ਐਲਾਨ ਕੀਤਾ ਜਾ ਚੁੱਕਾ ਹੈ। ਜਾਣਕਾਰੀ ਮੁਤਾਬਕ ਅੱਜ (26 ਫਰਵਰੀ ਨੂੰ) LG G6, Motorola Moto G5, Huawei V9, P10 ਅਤੇ Nokia ਸਮਾਰਟਫੋਨਜ਼ ਤੋਂ ਪਰਦਾ ਚੁੱਕਿਆ ਜਾਵੇਗਾ।
ਇਸ ਦੌਰਾਨ ਸਭ ਤੋਂ ਪਹਿਲਾਂ ਐੱਲ.ਜੀ. ਨੇ ਆਪਣੇ ਯੂਟਿਊਬ ਚੈਨਲ ''ਤੇ ਨਵੇਂ ਐੱਲ.ਜੀ. ਜੀ6 ਸਮਾਰਟਫੋਨ ਨੂੰ ਲੈ ਕੇ ਲਾਈਵ ਸਟਰੀਮਿੰਗ ਸ਼ੁਰੂ ਕਰ ਦਿੱਤੀ ਹੈ।
LG G6 ਦੇ ਫੀਚਰਜ਼-
1. ਐੱਲ.ਜੀ. ਦੇ ਇਸ ਬੇਜ਼ਲ ਲੈੱਸ ਡਿਸਪਲੇ ਵਾਲੇ ਨਵੇਂ ਸਮਾਰਟਫੋਨ ''ਚ 5.7-ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਐੱਲ.ਜੀ. ਜੀ6 ਨਾਲ ਯੂਜ਼ਰਸ Temple Run 2 ਵਰਗੀਆਂ ਗੇਮਾਂ ਨੂੰ 18:9 ਫੋਰਮੇਟ ''ਚ ਖੇਡ ਸਕਦੇ ਹਨ।
2. ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਇਕ ਹੱਥ ਨਾਲ ਵੀ ਆਸਾਨੀ ਨਾਲ ਯੂਜ਼ ਕੀਤਾ ਜਾ ਸਕਦਾ ਹੈ।
3. ਇਸ ਨੂੰ ਕਾਲੇ, ਚਿੱਟੇ ਅਤੇ ਪਲੈਟਿਨਮ ਰੰਗਾਂ ''ਚ ਉਪਲੱਬਧ ਕੀਤਾ ਜਾਵੇਗਾ।
4. LG ਨੇ ਕਿਹਾ ਹੈ ਕਿ ਇਸ ਵਿਚ 3300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਯੂਜ਼ਰਸ ਨੂੰ ਲੰਬੇ ਸਮੇਂ ਤੱਕ ਸਮਾਰਟਫੋਨ ਯੂਜ਼ ਕਰਨ ''ਚ ਮਦਦ ਕਰੇਗੀ।
5. LG G6 ''ਚ ਨਵਾਂ ਗੂਗਲ ਅਸਿਸਟੈਂਟ ਫੀਚਰ ਦਿੱਤਾ ਗਿਆ ਹੈ ਜੋ ਹੋਮ ਬਟਨ ਨੂੰ ਲੰਬੇ ਸਮੇਂ ਤੱਕ ਪ੍ਰੈੱਸ ਕਰਨ ਅਤੇ Ok Google ਕਹਿਣ ''ਤੇ ਆਨ ਹੋ ਜਾਵੇਗਾ। ਇਸ ਫੀਚਰ ਨੂੰ ਇਸ ਤੋਂ ਪਹਿਲਾਂ ਪਿਕਸਲ ਫੋਨਜ਼ ''ਚ ਦਿੱਤਾ ਜਾ ਚੁੱਕਾ ਹੈ।