MWC 2016: ''ਚ LG G5 ਦਾ ਮਾਡਿਊਲਰ ਫੀਚਰ ਬਣਿਆ ਚਰਚਾ ਦਾ ਵਿਸ਼ਾ
Monday, Feb 22, 2016 - 02:38 PM (IST)
ਜਲੰਧਰ— ਬਾਰਸਿਲੋਨਾ ''ਚ ਅੱਜ ਤੋਂ ਸ਼ੁਰੂ ਹੋਣ ਵਾਲੀ ਮੋਬਾਇਲ ਵਰਲਡ ਕਾਂਗਰਸ MWC 2016 ''ਚ ਸਮਾਰਟਫੋਨ ਜਗਤ ਦੀਆਂ ਮਹਾਨ ਕੰਪਨੀਆਂ ਦੀ ਭੀੜ ਲਗੀ ਗਈ ਹੈ। ਇਸ ਈਵੇਂਟ ''ਚ ਇਕ ਤੋਂ ਵੱਧ ਇਕ ਸਮਾਰਟਫੋਨਸ, ਟੈਬਲੇਟਸ ਅਤੇ ਹੋਰ ਗੈਜੇਟਸ ਕੰਪਨੀਆਂ ਆਪਣੇ ਡਿਵਾਇਸ ਪੇਸ਼ ਕਰਣਗੀ। ਇਸ ਈਵੇਂਟ ''ਚ LG ਨੇ ਆਪਣਾ ਨਵਾਂ ਪ੍ਰੀਮੀਅਮ ਫਲੈਗਸ਼ਿਪ ਸਮਾਰਟਫੋਨ G5 ਲਾਂਚ ਕੀਤਾ ਹੈ ਜੋ ਮਡੀਊਲਰ ਫੀਚਰ MWC 2016 ''ਚ ਸੁਰਖਿਆਂ ਬਟੋਰ ਰਿਹਾ ਹੈ। ਇਸ ਸਮਾਰਟਫੋਨ ਨੂੰ ਤੁਸੀਂ ਥੋੜ੍ਹਾ ਜਿਹਾ ਮਾਡਿਊਲ ਕਰ ਕੇ ਡਿਜ਼ੀਟਲ ਕੈਮਰਾ, ਅਤੇ ਹਾਈ-ਕੁਆਲਿਟੀ ਆਡੀਓ ਚਿਪ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹਨ।
ਇਸ ਡਿਵਾਇਸ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ G5 ਚ 5.3 ਇੰਚ ਦੀ ਡਿਸਪਲੇ ਹੈ ਅਤੇ ਇਹ ਸਮਾਰਟਫੋਨ ਐਕਟਾ-ਕੋਰ ਪ੍ਰੋਸੈਸਰ ਨਾਲ ਆਵੇਗਾ। 4 GB ਦੀ ਦਮਦਾਰ ਰੈਮ ਇਸ ਨੂੰ LG ਦਾ ਸਭ ਤੋਂ ਸ਼ਾਨਦਾਰ ਸਮਾਰਟਫੋਨ ਬਣਾਉਂਦੀ ਹੈ। ਹੁਣ ਕੈਮਰੇ ਦੀ ਗੱਲ ਕਰਦੇ ਹਾਂ ਉਮੀਦ ਦੇ ਮੁਤਾਬਕ ਇਹ ਫੋਨ ਡਿਊਲ ਕੈਮਰੇ ਨਾਲ ਆਵੇਗਾ ਜੋ ਤੁਹਾਨੂੰ ਵਾਈਡ ਐਂਗਲ (ਸ਼ਾਨਦਾਰ ਤਸਵੀਰ) ਤਸਵੀਰਾਂ ਦੀ ਆਪਸ਼ਨ ਦਵੇਗਾ। 16 MP ਦਾ ਰਿਅਰ ਕੈਮਰਾ ਹੋਵੇਗਾ ਅਤੇ 8MP ਦਾ ਫਰੰਟ ਫੇਸਿੰਗ ਕੈਮਰਾ ਹੋਵੇਗਾ। ਇਸ ਤੋਂ ਇਲਾਵਾ ਐੱਨ. ਐੱਫ. ਸੀ ਬਲੂਟੁੱਥ, ਵਾਈ-ਫਾਈ ਅਤੇ 4G ਸਪੋਰਟ ਮਿਲੇਗੀ।
ਪਾਵਰ ਬੈਕਅਪ ਲਈ ਇਸ ''ਚ 2,600 MaH ਦੀ ਬੈਟਰੀ ਦਿੱਤੀ ਗਈ ਹੈ। ਆਟੋ ਫੋਕਸ ਨਾਲ, ਐਕਸਪੋਜਰ ਲਾਕ, ਸ਼ਟਰ ਸਪੀਡ, ਰਿਕਾਰਡ, ਜੂਮ ਅਤੇ ਫਿਜ਼ੀਕਲ ਬਟਨ ਜਿਹੇ ਫੀਚਰ ਦਾ ਉਪਯੋਗ ਕੀਤਾ ਜਾ ਸਕਦਾ ਹੈ। ਇਸ ਫੋਨ ਦੀ ਸਭ ਤੋਂ ਗੱਲ ਇਹ ਹੈ ਕਿ ਇਸ ਸਮਾਰਟਫੋਨ ਦੀ ਸਾਈਡ ''ਚ ਤੁਹਾਨੂੰ ਇਕ ਬਟਨ ਨਜ਼ਰ ਆਵੇਗਾ। ਜਿਸ ਨੂੰ ਦਬਾਉਦੇ ਹੀ ਫੋਨ ਦਾ ਹੇਂਠਲਾ ਹਿੱਸਾ ਬੈਟਰੀ ਦੇ ਨਾਲ ਬਾਹਰ ਆ ਜਾਵੇਗਾ। ਜਿਸ ਨੂੰ ਕਈ ਤਰ੍ਹਾਂ ਦੇ ਵੱਖ-ਵੱਖ ਮਾਡਿਊਲਰ ਦੇ ਨਾਲ ਇਸਤੇਮਾਲ ਕਰ ਸਕੋਗੇ। ਜਿਸ ''ਚ ਦੋ (ਕੈਮਰਾ ਅਤੇ ਸਾਊਂਡ ਚਿੱਪ) ਦਾ ਉਦਾਹਰਣ ਅਸੀਂ ਤੁਹਾਨੂੰ ਦੇ ਚੁੱਕੇ ਹਾਂ।