ਬੰਦ ਨਹੀਂ ਹੋ ਰਿਹੈ MS Paint, ਹੁਣ ਇੰਝ ਕਰ ਸਕੋਗੇ ਇਸ ਦਾ ਇਸਤੇਮਾਲ

Wednesday, Jul 26, 2017 - 01:11 PM (IST)

ਬੰਦ ਨਹੀਂ ਹੋ ਰਿਹੈ MS Paint, ਹੁਣ ਇੰਝ ਕਰ ਸਕੋਗੇ ਇਸ ਦਾ ਇਸਤੇਮਾਲ

ਜਲੰਧਰ- ਹਾਲ ਹੀ 'ਚ ਖਬਰ ਆਈ ਸੀ ਕਿ ਸਾਫਟਵੇਅਰ ਦਿੱਗਜ ਕੰਪਨੀ ਮਾਈਕ੍ਰੋਸਾਫਟ ਵਿੰਡੋਜ਼ 10 ਦੇ ਕ੍ਰਿਏਟਰ ਅਪਡੇਟ 'ਚ MS Paint ਨੂੰ ਸਪੋਰਟ ਨਹੀਂ ਦੇਵੇਗੀ। ਉਥੇ ਹੀ ਮੀਡੀਆ 'ਚ ਇਸ ਬਾਰੇ ਜਾਣਕਾਰੀ ਆਉਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਸਾਈਟ 'ਤੇ ਇਸ ਨੂੰ ਲੈ ਕੇ ਦੁਖ ਜਤਾਉਣਾ ਸ਼ੁਰੂ ਕਰ ਦਿੱਤਾ ਸੀ। ਟਵਿਟਰ ਅਤੇ ਫੇਸਬੁੱਕ 'ਤੇ MS Paint ਟ੍ਰੈਂਡ ਕਰਨ ਲੱਗਾ ਸੀ, ਜਿਸ ਤੋਂ ਬਾਅਦ ਯੂਜ਼ਰਜ਼ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰ ਰਹੇ ਸਨ। 
ਇਸ ਨੂੰ ਦੇਖਦੇ ਹੋਏ ਮਾਈਕ੍ਰੋਸਾਫਟ ਨੇ ਐਲਾਨ ਕੀਤਾ ਕਿ MS Paint ਨੂੰ ਖਤਮ ਨਹੀਂ ਕੀਤਾ ਜਾਵੇਗਾ। ਕੰਪਨੀ ਨੇ ਆਪਣੇ ਬਲਾਗ ਪੋਸਟ 'ਚ ਲਿਖਿਆ ਕਿ ਅਸੀਂ ਅਜੇ ਵੀ MS Paint ਨਾਲ ਪਿਆਰ ਕਰਦੇ ਹਾਂ। ਨਾਲ ਹੀ ਕਿਹਾ ਗਿਆ ਹੈ ਕਿ ਅੇਜ ਅਸੀਂ MS Paint ਲਈ ਲੋਕਾਂ ਵੱਲੋਂ ਉਨ੍ਹਾਂ ਦੀ ਸਪੋਰਟ ਅਤੇ ਉਸ ਨਾਲ ਜੁੜੀਆਂ ਯਾਦਾਂ ਦੇਖੀਆਂ। ਇਸ ਨਾਲ ਅਸੀਂ ਇਹ ਸਮਝਿਆ ਹੈ ਕਿ ਇਸ MS Paint ਦੇ ਕਾਫੀ ਫੈਨ ਹਨ। ਸਾਨੂੰ MS Paint ਨਾਲ ਲਈ ਇੰਨਾ ਪਿਆਰ ਦੇਖ ਕੇ ਚੰਗਾ ਲੱਗਾ। 

 

 

Children of the future will never know the joy of spending hours doing this on Microsoft Paint #MSpaint

 

ਜਿਸ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ MS Paint ਕਿਤੇ ਨਹੀਂ ਜਾ ਰਿਹਾ ਹੈ। ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ MS Paint ਇੱਥੇ ਹੀ ਰਹੇਗਾ। ਯੂਜ਼ਰਜ਼ ਵਿੰਡੋਜ਼ ਸਟੋਰ ਤੋਂ MS Paint ਨੂੰ ਫਰੀ 'ਚ ਡਾਊਨਲੋਡ ਕਰ ਸਕਦੇ ਹਨ। ਜਿਸ ਤੋਂ ਬਾਅਦ ਇਹ ਗੱਲ ਸਾਫ ਹੈ ਕਿ ਵਿੰਡੋਜ਼ 10 ਦੇ ਅਗਲੇ ਕ੍ਰਿਏਟਰ ਅਪਡੇਟ ਤੋਂ MS Paint ਨੂੰ ਹਟਾ ਦਿੱਤਾ ਜਾਵੇਗਾ ਪਰ ਵਿੰਡੋਜ਼ ਸਟੋਰ 'ਤੇ ਉਪਲੱਬਧ ਹੋਵੇਗਾ। ਮਤਲਬ ਕਿ ਪਹਿਲਾਂ ਦੀ ਤਰ੍ਹਾਂ ਇਹ ਵਿੰਡੋਜ਼ 10 ਦੇ ਡਿਫਾਲਟ ਪ੍ਰੋਗਰਾਮ ਦੀ ਲਿਸਟ 'ਚ ਨਹੀਂ ਹੋਵੇਗਾ। 
ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਅਜਿਹਾ ਕਰਨ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਇਸ ਤੋਂ ਪਹਿਲਾਂ ਵੀ MS Paint 3D ਨੂੰ ਲਿਆਇਆ ਗਿਆ ਸੀ, ਜਿਸ ਨੂੰ ਉਂਨਾ ਪਸੰਦ ਨਹੀਂ ਕੀਤਾ ਗਿਆ। ਅਗਲੇ ਅਪਡੇਟ 'ਚ Paint 3D 'ਚ ਨਵੇਂ ਫੀਚਰਜ਼ ਵੀ ਜੋੜੇ ਜਾਣਗੇ। ਇੰਨਾ ਹੀ ਨਹੀਂ ਪੁਰਾਣੇ MS Paint ਵਾਲੇ ਕੁਝ ਟੂਲਸ ਜਿਵੇਂ- ਲਾਈਨ/ਕਰਵ ਟੂਲ ਅਤੇ 2ਡੀ ਆਰਟ ਫੀਚਰ ਵੀ ਨਵੇਂ Paint 3D 'ਚ ਜੋੜੇ ਜਾਣਗੇ ਤਾਂ ਜੋ ਲੋਕ ਇਸ ਨੂੰ ਡਿਫਾਲਟ ਦੇ ਤੌਰ 'ਤੇ ਇਸਤੇਮਾਲ ਕਰਨ।


Related News