Motorola ਦੇ ਫੋਲਡੇਬਲ ਫੋਨ ਦੀਆਂ ਤਸਵੀਰਾਂ ਲੀਕ, 13 ਨਵੰਬਰ ਨੂੰ ਹੋਵੇਗਾ ਲਾਂਚ!

11/01/2019 12:23:25 PM

ਗੈਜੇਟ ਡੈਸਕ– ਸੈਮਸੰਗ ਦੁਆਰਾ ਗਲੈਕਸੀ ਫੋਲਡ ਸਮਾਰਟਫੋਨ ਲਾਂਚ ਕਰਨ ਤੋਂ ਬਾਅਦ ਹੁਣ ਮੋਟੋਰੋਲਾ ਵੀ ਆਪਣੇ ਫੋਲਡੇਬਲ ਸਮਾਰਟਫੋਨ ਨੂੰ ਬਾਜ਼ਾਰ ’ਚ ਉਤਾਰਨ ਵਾਲੀ ਹੈ। ਰਿਪੋਰਟ ਮੁਤਾਬਕ, ਮੋਟੋਰੋਲਾ ਦਾ ਨਵਾਂ ਰੇਜ਼ਰ ਫੋਨ ਫੋਲਡੇਬਲ ਡਿਸਪਲੇਅ ਦੇ ਨਾਲ ਆਏਗਾ। ਉਥੇ ਹੀ ਇਸ ਵਿਚ ਇਕ ਸੈਕੇਂਡਰੀ ਡਿਸਪਲੇਅ ਵੀ ਦਿੱਤੀ ਗਈ ਹੋਵੇਗੀ। ਇਸ ਸਮਾਰਟਫੋਨ ਦੀਆਂ ਤਸਵੀਰਾਂ ਲੀਕ ਹੋ ਗਈਆਂ ਹਨ ਜਿਨ੍ਹਾਂ ’ਚ ਇਸ ਦੇ ਸ਼ਾਨਦਾਰ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ। 

PunjabKesari

ਟਿਪਸਟਰ ਈਵਾਨ ਬਲਾਸ ਨੇ ਇਸ ਸਮਾਰਟਫੋਨ ਦੀਆਂ ਤਸਵੀਰਾਂ ਆਨਲਾਈਨ ਸ਼ੇਅਰ ਕੀਤੀਆਂ ਹਨ। ਮੋਟੋਰੋਲਾ ਦਾ ਨਵਾਂ ਰੇਜ਼ਰ ਫੋਨ ਕਰਵਡ ਡਿਸਪਲੇਅ ਦੇ ਨਾਲ ਲਾਂਚ ਹੋਵੇਗਾ, ਜਿਸ ਨੂੰ ਵਿਚਕਾਰੋਂ ਮੋੜਿਆ ਜਾ ਸਕੇਗਾ। ਇਸ ਸਮਾਰਟਫੋਨ ਨੂੰ ਕੰਪਨੀ 13 ਨਵੰਬਰ ਨੂੰ ਆਯੋਜਿਤ ਇਕ ਈਵੈਂਟ ’ਚ ਲਾਂਚ ਕਰ ਸਕਦੀ ਹੈ। 

PunjabKesari

ਲੀਕ ਹੋਏ ਫੀਚਰਜ਼
ਇਸ ਸਮਾਰਟਫੋਨ ’ਚ 6.2 ਇੰਚ ਦੀ ਡਿਸਪਲੇਅ ਹੋਵੇਗੀ ਅਤੇ ਇਸ ਵਿਚ ਸਨੈਪਡ੍ਰੈਗਨ 710 ਪ੍ਰੋਸੈਸਰ ਮਿਲ ਸਕਦਾ ਹੈ। ਮੇਨ ਡਿਸਪਲੇਅ ਤੋਂ ਇਲਾਵਾ ਇਸ ਫੋਨ ’ਚ ਇਕ ਆਊਟਰ ਡਿਸਪਲੇਅ ਵੀ ਮੌਜੂਦ ਹੋਵੇਗੀ ਜੋ ਕਿ ਲਿਮਟਿਡ ਫੰਕਸ਼ੰਸ ਨੂੰ ਸਪੋਰਟ ਕਰੇਗੀ। ਨਾਲ ਹੀ ਇਸ ਵਿਚ 2730mAh ਦੀ ਬੈਟਰੀ ਮਿਲ ਸਕਦੀ ਹੈ। 

PunjabKesari

ਇੰਨੀ ਹੋ ਸਕਦੀ ਹੈ ਕੀਮਤ
ਮੋਟੋ ਰੇਜ਼ਰ, ਸੈਮਸੰਗ ਦੁਆਰਾ ਲਾਂਚ ਕੀਤੇ ਗਏ ਗਲੈਕਸੀ ਫੋਲਡ ਸਮਾਰਟਫੋਨ ਤੋਂ ਸਸਤਾ ਹੋਵੇਗਾ ਕਿਉਂਕਿ ਕੰਪਨੀ ਇਸ ਵਿਚ ਲੇਟੈਸਟ ਪ੍ਰੋਸੈਸਰ ਨਹੀਂ ਦੇਵੇਗੀ। ਇਸ ਦੀ ਕੀਮਤ 1,500 ਡਾਲਰ (ਕਰੀਬ 1 ਲੱਖ ਰੁਪਏ) ਦੇ ਕਰੀਬ ਹੋਵੇਗੀ। ਉਮੀਦ ਹੈ ਕਿ ਇਸ ਨੂੰ ਵਾਈਟ, ਬਲੈਕ ਅਤੇ ਗੋਲਡ ਰੰਗ ’ਚ ਉਪਲੱਬਧ ਕੀਤਾ ਜਾਵੇਗਾ। 


Related News