ਆ ਰਿਹੈ Motorola ਦਾ ਨਵਾਂ ਧਮਾਕੇਦਾਰ ਸਮਾਰਟਫੋਨ, ਹੋਣਗੀਆਂ ਇਹ ਖੂਬੀਆਂ

Tuesday, Mar 26, 2024 - 12:54 PM (IST)

ਆ ਰਿਹੈ Motorola ਦਾ ਨਵਾਂ ਧਮਾਕੇਦਾਰ ਸਮਾਰਟਫੋਨ, ਹੋਣਗੀਆਂ ਇਹ ਖੂਬੀਆਂ

ਗੈਜੇਟ ਡੈਸਕ- ਮੋਟੋਰੋਲਾ ਇਨ੍ਹੀ ਦਿਨੀਂ ਨਵਾਂ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸਨੂੰ ਕੰਪਨੀ Motorola Razr 50 Ultra ਦੇ ਨਾਂ ਨਾਲ ਲਾਂਚ ਕਰ ਸਕਦੀ ਹੈ। ਇਹ Razr 40 Ultra ਦੇ ਅਪਗ੍ਰੇਡ ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ। ਇਸ ਫੋਨ 'ਚ ਕਈ ਅਪਗ੍ਰੇਡ ਫੀਚਰਜ਼ ਮਿਲ ਸਕਦੇ ਹਨ ਅਤੇ ਇਹ ਇਸ ਸਾਲ ਦੇ ਅਖੀਰ 'ਚ ਆ ਸਕਦਾ ਹੈ। 

ਜਾਣਕਾਰੀ ਮੁਤਾਬਕ, Razr 50 Ultra ਨੂੰ ਯੂਰਪੀਅਨ ਇਕਨੋਮਿਕ ਕਮਿਸ਼ਨ ਸਰਟੀਫਿਕੇਸ਼ਨ ਸਾਈਟ 'ਤੇ ਦੇਖਿਆ ਗਿਆ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਇਸਦੀ ਲਾਂਚ ਤਾਰੀਖ਼ ਨੇੜੇ ਹੈ। ਇਸ ਫੋਨ ਨੂੰ XT2453-1 ਮਾਡਲ ਨੰਬਰ ਦੇ ਨਾਲ ਦੇਖਿਆ ਗਿਾ ਹੈ। ਪਿਛਲੇ ਸਾਲ ਲਾਂਚ ਹੋਏ 40 ਅਲਟਰਾ ਨੂੰ ਵੀ ਇਸੇ ਮਾਡਲ ਨੰਬਰ ਨਾਲ ਸਪਾਟ ਕੀਤਾ ਗਿਆ ਸੀ। Motorola Razr 50 Ultra ਕਲੇਮਸ਼ੈਲ ਸਟਾਇਲ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਵੱਲੋਂ ਫੋਨ ਨੂੰ ਲੈ ਕੇ ਕੁਝ ਵੀ ਅਪਡੇਟ ਨਹੀਂ ਦਿੱਤਾ ਗਿਆ।


author

Rakesh

Content Editor

Related News