Motorola ਦੇ ਇਨ੍ਹਾਂ ਸਮਾਰਟਫੋਂਸ ਨੂੰ ਜਲਦ ਮਿਲੇਗੀ ਐਂਡ੍ਰਾਇਡ 7.0 Nougat ਅਪਡੇਟ
Wednesday, Oct 05, 2016 - 02:14 PM (IST)

ਜਲੰਧਰ : ਮੋਟੋਰੋਲਾ ਨੋ ਆਪਣੀ ਵੈੱਬਸਾਈਟ ''ਤੇ ਇਕ ਬਹੁਤ ਹੀ ਜ਼ਰੂਰੀ ਅਨਾਊਂਸਮੈਂਟ ਕੀਤੀ ਹੈ। ਇਸ ''ਚ ਉਨ੍ਹਾਂ ਦੱਸਿਆ ਕਿ ਅਗਲੇ ਕੁਝ ਮਹੀਨਿਆਂ ''ਚ ਮੋਟੋਰੋਲਾ ਦੇ ਕਈ ਫੋਂਸ ''ਚ ਐਂਡ੍ਰਾਇਡ 7 ਨੁਗਟ ਦੀ ਅਪਡੇਟ ਮਿਲਣੀ ਸ਼ੁਰੂ ਹੋ ਜਾਵੇਗੀ। ਕੰਪਨੀ ਵੱਲੋਂ ਇਸ ਨੂੰ ''ਸਵੀਟੈਸਟ ਓ. ਐੱਸ. ਅਪਡੇਟ'' ਨਾਂ ਦਿੱਤਾ ਗਿਆ ਹੈ ਜਿਸ ''ਚ ਤੁਸੀਂ ਡਬਲ ਟੈਪ ਕਰ ਕੇ ਦੂਸਰੀਆਂ ਐਪਸ ''ਚ ਸਵਿੱਚ ਕਰ ਸਕੋਗੇ ਤੇ ਨੋਟੀਫਿਕੇਸ਼ਨ ਵਿੰਡੋ ''ਤੋਂ ਵੀ ਕਈ ਤਰ੍ਹਾਂ ਦੀ ਫੰਕਸ਼ਨੈਲਿਟੀ ਨੂੰ ਸੰਭਵ ਕਰ ਸਕੋਗੇ। ਇਸ ਅਪਡੇਟ ''ਚ ਕਈ ਬੈਟਰੀ ਸੇਵਿੰਗ ਫੀਚਰਜ਼ ਨਾਲ ਆਵੇਗੀ।
ਮੋਟੋਰੋਲਾ ਦੇ ਇਨ੍ਹਾਂ ਸਮਾਰਟਫੋਂਸ ਨੂੰ ਮਿਲੇਗੀ ਐਂਡ੍ਰਾਇਡ 7 ਨੁਗਟ ਅਪਡੇਟ:
Moto 7 (4th Gen), Moto 7 Plus (4th Gen), Moto 7 Play (4th 7en), Moto X Pure Edition (3rd Gen), Moto X Style, Moto X Play, Moto X Force, Droid Turbo 2, Droid Maxx 2, Moto Z, Moto Z Droid, Moto Z Force Droid, Moto Z Play, Moto Z Play Droid ਤੇ Nexus 6।