ਮੋਟੋਰੋਲਾ ਪੀ40 ਦੇ ਸਪੈਸੀਫਿਕੇਸ਼ਨ ਹੋਏ ਲੀਕ, ਮਿਲੇਗਾ 48MP ਦਾ ਪੰਚ ਹੋਲ ਫ੍ਰੰਟ ਸ਼ੂਟਰ ਕੈਮਰਾ

Friday, Jan 04, 2019 - 03:25 PM (IST)

ਮੋਟੋਰੋਲਾ ਪੀ40 ਦੇ ਸਪੈਸੀਫਿਕੇਸ਼ਨ ਹੋਏ ਲੀਕ, ਮਿਲੇਗਾ 48MP ਦਾ ਪੰਚ ਹੋਲ ਫ੍ਰੰਟ ਸ਼ੂਟਰ ਕੈਮਰਾ

ਗੈਜੇਟ ਡੈਸਕ- Motorola ਪਿਛਲੇ ਕੁਝ ਸਮੇਂ ਤੋਂ ਆਪਣੇ ਨਵੇਂ P-Series ਦੇ ਸਮਾਰਟਫੋਨਜ਼ 'ਤੇ ਕੰਮ ਕਰ ਰਿਹਾ ਹੈ। ਇਸ ਸੀਰੀਜ 'ਚ ਕੰਪਨੀ Motorola P40 ਨਾਂ ਨਾਲ ਅਗਲਾ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਸ ਸਮਾਰਟਫੋਨ ਨੂੰ ਮੌਜੂਦਾ ਮੋਟੋਰੋਲਾ ਪੀ30 ਦਾ ਸਕਸੈਸਰ ਕਿਹਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਲੀਕ ਜਾਣਕਾਰੀ ਮੁਤਾਬਕ ਮੋਟੋਰੋਲਾ ਪੀ40 ਪੰਚ-ਹੋਲ ਫਰੰਟ ਸ਼ੂਟਰ ਕੈਮਰਾ ਤੇ ਪਤਲੇ ਬੇਜ਼ਲਸ ਦੇ ਨਾਲ ਆਵੇਗਾ। ਹੁਣ ਇਸ ਫੋਨ ਨੂੰ ਲੈ ਕੇ ਇਕ ਨਵੀਂ ਲੀਕ ਸਾਹਮਣੇ ਆਈ ਹੈ ਜਿਸ 'ਚ ਇਸ ਫੋਨ ਦੇ ਸਪੈਸੀਫਿਕੇਸ਼ਨਸ ਦੇ ਬਾਰੇ 'ਚ ਦੱਸਿਆ ਗਿਆ ਹੈ।

ਲੀਕ ਦੇ ਮੁਤਾਬਕ ਮੋਟੋਰੋਲਾ ਪੀ40 'ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਰੀਅਰ ਸ਼ੂਟਰ ਤੇ 5 ਮੈਗਾਪਿਕਸਲ ਦਾ ਸਕੈਂਡਰੀ ਰੀਅਰ ਸ਼ੂਟਰ ਦਿੱਤਾ ਗਿਆ ਹੈ। ਟਵਿਟਰ ਯੂਜ਼ਰ ਐਂਡਰੀ ਯਾਤੀਮ ਦੇ ਰਾਹੀਂ ਜਾਰੀ ਕੀਤੀ ਗਈ ਲੀਕ 'ਚ ਕਿਹਾ ਗਿਆ ਹੈ ਕਿ ਇਹ ਫੋਨ ਆਊਟ-ਆਫ-ਦ-ਬਾਕਸ ਐਂਡਰਾਇਡ 9.0 ਪਾਈ ਓ. ਐੱਸ 'ਤੇ ਕੰਮ ਕਰੇਗਾ। 6 ਜੀ. ਬੀ. ਰੈਮ+ 64 ਜੀ. ਬੀ. ਇੰਟਰਨਲ ਸਟੋਰੇਜ ਤੇ 6 ਜੀ. ਬੀ ਰੈਮ+ 128 ਜੀ. ਬੀ. ਇੰਟਰਨਲ ਸਟੋਰੇਜ ਦੇ ਨਾਲ ਆਉਣ ਵਾਲਾ ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 675 ਐੱਸ. ਓ. ਸੀ. ਪ੍ਰੋਸੈਸਰ 'ਤੇ ਕੰਮ ਕਰੇਗਾ।PunjabKesariਫੋਨ 'ਚ 6.2 ਇੰਚ ਦੀ ਫੁੱਲ ਐੱਚ. ਡੀ+ ਆਈ. ਪੀ. ਐੱਸ ਡਿਸਪਲੇਅ ਦਿੱਤੀ ਗਈ ਹੈ ਤੇ ਇਸ ਦੇ ਸਾਰਿਆਂ ਪਾਸੇ ਯੂਨੀਫਾਰਮ ਬੇਜ਼ਲਸ ਮੌਜੂਦ ਹਨ। ਰੀਅਰ ਪੈਨਲ ਦੀ ਜੇਕਰ ਗੱਲ ਕਰੀਏ ਤਾਂ ਪੀ40 'ਚ ਕਾਰਨਿੰਗ ਗੋਰਿਲਾ ਗਲਾਸ ਦੇ ਨਾਲ ਗਲਾਸ ਫਿਨੀਸ਼ ਵਾਲਾ ਰੀਫਲੈਕਟਿਵ ਪੈਨਲ ਦਿੱਤਾ ਗਿਆ ਹੈ। ਰੀਅਰ ਪੈਨਲ 'ਚ ਫੋਨ ਦਾ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ ਜਿਸ ਨੂੰ ਮੋਟੋਰੋਲਾ ਦੇ ਲੋਗੋ ਦੇ ਅੰਦਰ ਪਲੇਸ ਕੀਤਾ ਗਿਆ ਹੈ। ਫੋਨ ਦੀ ਬਾਇਆਮੈਟ੍ਰਿਕ ਸਕਿਓਰਿਟੀ ਨੂੰ ਧਿਆਨ 'ਚ ਰੱਖਦੇ ਹੋਏ ਮੋਟੋਰੋਲਾ ਨੇ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਹੀ ਇਸ 'ਚ ਫੇਸ ਅਨਲਾਕ ਫੀਚਰ ਵੀ ਉਪਲੱਬਧ ਕਰਾਇਆ ਹੈ। ਫੋਨ ਦੇ ਬੈਕ 'ਚ ਹੇਠਾਂ ਦੀ ਪਾਸੇ ਐਂਡ੍ਰਾਇਡ ਵਨ ਦਾ ਲੋਗੋ ਮੌਜੂਦ ਹੈ ਜੋ ਇਸ ਗੱਲ ਨੂੰ ਪੱਕਾ ਕਰਦਾ ਹੈ ਕਿ ਇਸ ਡਿਵਾਈਸ ਨੂੰ ਸਮੇਂ-ਸਮੇਂ 'ਤੇ ਸਾਫਟਵੇਅਰ ਤੇ ਸਕਿਓਰਿਟੀ ਅਪਡੇਟਸ ਮਿਲਦੀਆਂ ਰਹਿਣਗੀਆਂ।PunjabKesari ਆਪਟਿਕਸ ਦੀਆਂ ਜਿੱਥੇ ਤੱਕ ਗੱਲ ਹੈ ਤਾਂ ਫੋਨ 'ਚ 48 ਮੈਗਾਪਿਕਸਲ ਦਾ Sony IMX586 ਸੈਂਸਰ ਤੇ 5 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ ਏ. ਆਈ ਅਸਿਸਟ  ਦੇ ਨਾਲ 12 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਕੁਨੈਕਟੀਵਿਟੀ ਤੇ ਚਾਰਜਿੰਗ ਲਈ ਫੋਨ 'ਚ ਡਿਊਲ ਸਿਮ ਸੈੱਟਅਪ ਤੇ USB Type-C ਪੋਰਟ ਦੇ ਨਾਲ 4,132 mAh ਦੀ ਬੈਟਰੀ ਦਿੱਤੀ ਗਈ ਹੈ।  ਇਸ ਦੇ ਨਾਲ ਹੀ ਬੇਜਲ ਦੇ ਟਾਪ 'ਚ 3.5 ਐੱਮ. ਐੱਮ ਦੀ ਆਡੀਓ ਹੈੱਡਫੋਨ ਜੈੱਕ ਮੌਜੂਦ ਹੈ।


Related News