ਡੂਓ ਵੀਡੀਓ ਕਾਲਿੰਗ ਐਪ ਨਾਲ ਇਸ ਸਮਾਰਟਫੋਨ ਲਈ ਜਾਰੀ ਹੋਈ ਐਂਡ੍ਰਾਇਡ ਨੂਗਟ ਅਪਡੇਟ

Sunday, Jul 02, 2017 - 02:56 PM (IST)

ਡੂਓ ਵੀਡੀਓ ਕਾਲਿੰਗ ਐਪ ਨਾਲ ਇਸ ਸਮਾਰਟਫੋਨ ਲਈ ਜਾਰੀ ਹੋਈ ਐਂਡ੍ਰਾਇਡ ਨੂਗਟ ਅਪਡੇਟ

ਜਲੰਧਰ- ਮੋਟੋਰੋਲਾ ਨੇ ਆਖ਼ਿਰਕਾਰ ਮੋਟੋ M ਸਮਾਰਟਫੋਨ ਲਈ ਭਾਰਤ 'ਚ ਐਂਡ੍ਰਾਇਡ ਨੂਗਟ ਅਪਡੇਟ ਜਾਰੀ ਕਰ ਦਿੱਤਾ ਹੈ। ਹਾਲ ਹੀ 'ਚ ਇਸ ਦੀ ਜਾਣਕਾਰੀ TechAroider ਦੁਆਰਾ ਦਿੱਤੀ ਗਈ ਹੈ। ਇਹ ਸਮਾਰਟਫੋਨ ਭਾਰਤ 'ਚ ਪਿਛਲੇ ਸਾਲ 15,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ। ਜਿਸ ਸਮੇਂ ਇਸ 'ਚ ਐਂਡਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ਦਿੱਤਾ ਗਿਆ ਸੀ।

ਇਸ ਨਵੇਂ ਅਪਡੇਟ ਦੀ ਤਾਂ ਇਹ XT1663_S356_170621_ROW ਬਿਲਡ ਨੰਬਰ ਦੇ ਨਾਲ ਹੈ । ਨੂਗਟ ਅਪਡੇਟ  ਤੋਂ ਇਲਾਵਾ ਇਸ ਦੇ ਨਾਲ ਡੁਓ ਵੀਡੀਓ ਕਾਲਿੰਗ ਐਪ ਦੀ ਸਹੂਲਤ ਮਿਲੇਗੀ ਅਤੇ ਇਸਦੇ ਚੇਂਜਲਾਗ 'ਚ ਵੀ ਕੋਈ ਬਦਲਾਵ ਨਹੀਂ ਆਵੇਗਾ। ਇਸ ਨਵੀਂ ਅਪਡੇਟ ਦਾ ਸਾਇਜ਼ 1499MB ਸਾਇਜ ਹੈ। ਇਹ ਅਪਡੇਟ ਓਵਰ ਦ ਏਅਰ (OTA) ਰਾਹੀਂ ਯੂਜ਼ਰਸ ਨੂੰ ਉਪਲੱਬਧ ਕਰਾਇਆ ਜਾ ਰਿਹਾ ਹੈ ਜਿਸ ਕਾਰਨ ਸਾਰੇ ਯੂਜਰਸ ਨੂੰ ਇਹ ਅਪਡੇਟ ਮਿਲਣ 'ਚ ਥੋੜ੍ਹਾ ਜਿਹਾ ਸਮਾਂ ਲਗੇਗਾ। 

ਇਸ ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਨਵੇਂ ਫੀਚਰਸ ਇੰਪਰੂਵਡ ਗੂਗਲ ਕੀ-ਬੋਰਡ ਬਿਹਤਰ ਨੋਟੀਫਿਕੇਸ਼ਨ ਫੀਚਰ, ਕਵਿੱਕ ਸੈਟਿੰਗਸ ਬਟਨ, ਐਪਸ ਦੇ ਡਾਊਨਲੋਡ ਲਈ ਜ਼ਿਆਦਾ ਸਪੇਸ, ਸਿਸਟਮ ਅਪਗਰੇਡੇਸ਼ਨ ਅਤੇ ਐਪ ਇੰਸਟਾਲੇਸ਼ਨ ਦੀ ਤੇਜ਼ ਸਪੀਡ ਆਦਿ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਸਪਿਲਟ ਸਕ੍ਰੀਨ ਮਲਟੀ-ਟਾਸਕਿੰਗ, ਬਿਹਤਰ ਬੈਟਰੀ ਲਾਈਫ ਅਤੇ ਨੋਟੀਫਿਕੇਸ਼ਨ ਅਤੇ ਰੀਸੇਂਟ ਐਪਲੀਕੇਸ਼ਨ ਵਿੰਡੋ ਦੀ ਖੂਬੀ ਵੀ ਰਹੇਗੀ। ਇਸ 'ਚ ਹੋਰ ਫੀਚਰਸ 'ਚ ਹੋਮ ਸਕ੍ਰੀਨ ਸੈਟਿੰਗਸ, ਐਂਟੀਵਾਇਰਸ ਸਕੈਨ ਫੀਚਰ ਅਤੇ ਨਵੀਂ ਰਿੰਗਟੋਨਸ ਦੀ ਸਹੂਲਤ ਵੀ ਯੂਜਰਸ ਨੂੰ ਮਿਲੇਗੀ। ਇਸ ਲੇਟੈਸਟ OS ਵਰਜ਼ਨ ਦੇ ਨਾਲ ਰੀਸੇਂਟ ਬਟਨ 'ਤੇ ਡਬਲ ਟੈਪ ਦੀ ਸਹੂਲਤ ਮਿਲੇਗੀ। ਜਿਸਦੇ ਨਾਲ ਦੋ ਐਪਸ ਦੇ ਇਸਤੇਮਾਲ ਦੇ 'ਚ ਅਸਾਨੀ ਨਾਲ ਸਵਿੱਚ ਕੀਤਾ ਜਾ ਸਕੇਂਗਾ। ਉਥੇ ਹੀ ਬਿਹਤਰ ਬੈਟਰੀ ਲਾਈਫ ਲਈ ਇਸ 'ਚ ਡੋਜ਼ ਆਨ ਦ ਗੋ ਫੀਚਰ ਦਿੱਤਾ ਗਿਆ ਹੈ। ਜੋ ਸਮਾਰਟਫੋਨ ਦੇ ਪਾਕੇਟ 'ਚ ਰੱਖੇ ਹੋਣ 'ਤੇ ਆਪਣੇ ਆਪ ਹੀ ਐਕਟਿਵੇਟ ਹੋ ਜਾਂਦਾ ਹੈ।


Related News