ਮੋਟੋ ਜੀ8 ਪਾਵਰ ਲਾਈਟ ਦਾ ਕਮਾਲ, 20 ਸਕਿੰਟਾਂ ''ਚ ਵਿਕ ਗਏ ਸਾਰੇ ਫੋਨ

05/30/2020 11:01:12 AM

ਗੈਜੇਟ ਡੈਸਕ— ਮੋਟੋਰੋਲਾ ਨੇ 21 ਮਈ ਨੂੰ ਭਾਰਤ 'ਚ ਆਪਣਾ 5000 ਐੱਮ.ਏ.ਐੱਚ. ਦੀ ਬੈਟਰੀ ਵਾਲਾ ਸਮਾਰਟਫੋਨ ਮੋਟੋ ਜੀ8 ਪਾਵਰ ਲਾਈਟ ਲਾਂਚ ਕੀਤਾ ਸੀ। ਇਸ ਸਸਤੇ ਸਮਾਰਟਫੋਨ ਦੀ 29 ਮਈ ਨੂੰ ਪਹਿਲੀ ਸੇਲ ਹੋਈ ਸੀ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਨੂੰ ਲੋਕ ਇੰਨਾ ਪਸੰਦ ਕਰ ਰਹੇ ਹਨ ਕਿ ਸੇਲ 'ਚ 20 ਸਕਿੰਟਾਂ 'ਚ ਹੀ ਇਹ ਆਊਟ ਆਫ ਸਟਾਕ ਹੋ ਗਿਆ। ਇਹ ਫੋਨ ਵਿਸ਼ੇਸ਼ ਤੌਰ 'ਤੇ ਆਨਲਾਈਨ ਵੈੱਬਸਾਈਟ ਫਲਿਪਕਾਰਟ 'ਤੇ ਵੇਚਿਆ ਜਾ ਰਿਹਾ ਹੈ। ਦੱਸ ਦੇਈਏ ਕਿ ਫੋਨ ਦੀ ਕੀਮਤ 8,999 ਰੁਪਏ ਹੈ। ਇਸ ਫੋਨ ਦਾ ਸਿੱਧਾ ਮੁਕਾਬਲਾ Realme Nar੍ਰo ੧੦1 ਅਤੇ ਰੈੱਡਮੀ 8 ਵਰਗੇ ਸਮਾਰਟਫੋਨਜ਼ ਨਾਲ ਹੈ। 

3 ਦਿਨਾਂ ਦਾ ਬੈਟਰੀ ਬੈਕਅਪ
ਫੋਨ 'ਚ 5000 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਮਿਲਦੀ ਹੈ, ਜੋ 10 ਵਾਟ ਫਾਸਟ ਚਾਰਜਿੰਗ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਇਕ ਵਾਰ ਪੂਰਾ ਚਾਰਜ ਹੋ ਕੇ 3 ਦਿਨਾਂ ਦਾ ਬੈਟਰੀ ਬੈਕਅਪ ਦੇਵੇਗਾ। ਪੂਰਾ ਚਾਰਜ ਕਰਕੇ ਇਸ ਫੋਨ ਨਾਲ 19 ਘੰਟਿਆਂ ਤਕ ਵੀਡੀਓ ਦੇਖੀ ਜਾ ਸਕਦੀ ਹੈ ਅਤੇ 100 ਘੰਟਿਆਂ ਤਕ ਗਾਣੇ ਸੁਣੇ ਜਾ ਸਕਦੇ ਹਨ।


Rakesh

Content Editor

Related News