Motorola ਦਾ ਧਾਕੜ ਫੋਨ ਜਲਦ ਹੋਣ ਵਾਲੈ ਲਾਂਚ ! ਕੀਮਤ ਜਾਣ ਉਡਣਗੇ ਹੋਸ਼

Wednesday, Nov 11, 2026 - 01:24 PM (IST)

Motorola ਦਾ ਧਾਕੜ ਫੋਨ ਜਲਦ ਹੋਣ ਵਾਲੈ ਲਾਂਚ ! ਕੀਮਤ ਜਾਣ ਉਡਣਗੇ ਹੋਸ਼

ਗੈਜੇਟ ਡੈਸਕ - Motorola ਜਲਦ ਹੀ ਆਪਣਾ ਇਕ ਹੋਰ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ ਜੋ  Moto One ਦੇ ਨਾਂ ਵਜੋਂ ਪੇਸ਼ ਹੋਵੇਗਾ। ਇਸ ਮੱਧ-ਬਜਟ ਵਾਲੇ ਮੋਟੋਰੋਲਾ ਸਮਾਰਟਫੋਨ ਨੂੰ WPC ਅਤੇ Geekbench ਵਰਗੇ ਸਰਟੀਫਿਕੇਸ਼ਨ ਵੈੱਬਸਾਈਟਾਂ 'ਤੇ ਦੇਖਿਆ ਗਿਆ ਹੈ। ਰਿਪੋਰਟਾਂ ਅਨੁਸਾਰ, ਕੰਪਨੀ ਇਸ ਫੋਨ 'ਚ ਵਾਇਰਲੈੱਸ ਚਾਰਜਿੰਗ ਦਾ ਸਮਰਥਨ ਕਰੇਗੀ। ਫੋਨ ਦੇ ਬੈਕ ਅਤੇ ਫਰੰਟ ਪੈਨਲਾਂ ਦਾ ਡਿਜ਼ਾਈਨ ਵੀ ਸਾਹਮਣੇ ਆਇਆ ਹੈ। ਇਸ ਸਮਾਰਟਫੋਨ ਨੂੰ ਮੋਟੋਰੋਲਾ ਐਜ ਸੀਰੀਜ਼ ਅਤੇ ਸਿਗਨੇਚਰ ਸੀਰੀਜ਼ ਦੇ ਵਿਚਕਾਰ ਰੱਖਿਆ ਜਾ ਸਕਦਾ ਹੈ।

ਮੋਟੋਰੋਲਾ ਸਿਗਨੇਚਰ 27 ਨੂੰ ਹਾਲ ਹੀ 'ਚ ਕੰਪਨੀ ਵੱਲੋਂ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਗਿਆ ਸੀ। ਇਹ ਸਮਾਰਟਫੋਨ ਯੂਰਪੀਅਨ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ ਵਾਇਰਲੈੱਸ ਪਾਵਰ ਕੰਸੋਰਟੀਅਮ (WPC) ਸਰਟੀਫਿਕੇਸ਼ਨ ਵੈੱਬਸਾਈਟ ਅਤੇ ਗੀਕਬੈਂਚ 'ਤੇ ਮਾਡਲ ਨੰਬਰ XT2771-1 ਨਾਲ ਦੇਖਿਆ ਗਿਆ ਹੈ। ਫੋਨ ਦੀ ਕਾਰਗੁਜ਼ਾਰੀ ਨਾਲ ਸਬੰਧਤ ਜਾਣਕਾਰੀ ਸਰਟੀਫਿਕੇਸ਼ਨ ਵੈੱਬਸਾਈਟ 'ਤੇ ਵੀ ਸਾਹਮਣੇ ਆਈ ਹੈ।

ਇਸ ਮੋਟੋਰੋਲਾ ਸਮਾਰਟਫੋਨ 'ਚ ਸੈਲਫੀ ਕੈਮਰੇ ਲਈ ਪੰਚ-ਹੋਲ ਕਟਆਉਟ ਦੇ ਨਾਲ ਇਕ ਫਲੈਟ-ਲੁੱਕ ਡਿਸਪਲੇਅ ਹੋਵੇਗਾ। ਇਸ ਸਮਾਰਟਫੋਨ ਦੀ ਦਿੱਖ ਇਸ ਸਾਲ ਦੇ ਸ਼ੁਰੂ 'ਚ ਲਾਂਚ ਕੀਤੇ ਗਏ ਮੋਟੋਰੋਲਾ ਸਿਗਨੇਚਰ ਵਰਗੀ ਹੈ। ਇਸ ਦੇ ਰੀਅਰ ਕੈਮਰਾ ਡਿਜ਼ਾਈਨ 'ਚ ਇਕ ਵਰਗ-ਆਕਾਰ ਵਾਲਾ ਕੈਮਰਾ ਮੋਡੀਊਲ ਹੈ। ਇਸ ਫੋਨ ਦੇ ਪਿਛਲੇ ਹਿੱਸੇ 'ਚ ਐਜ ਸੀਰੀਜ਼ ਵਾਂਗ ਹੀ ਵੀਗਨ ਲੈਦਰ ਫਿਨਿਸ਼ ਹੋ ਸਕਦੀ ਹੈ।

Motorola Moto One ਨੂੰ WPC 'ਤੇ ਦੇਖਿਆ ਗਿਆ ਹੈ, ਜਿਸ ਨਾਲ ਇਸਦੇ ਵਾਇਰਲੈੱਸ ਚਾਰਜਿੰਗ ਸਪੋਰਟ ਬਾਰੇ ਵੇਰਵੇ ਸਾਹਮਣੇ ਆਏ ਹਨ। ਇਹ ਫੋਨ Qi EPP ਪ੍ਰਮਾਣਿਤ ਵਾਇਰਲੈੱਸ ਚਾਰਜਿੰਗ ਦਾ ਸਮਰਥਨ ਕਰੇਗਾ। ਇਸ ਫੋਨ 'ਚ 15W ਵਾਇਰਲੈੱਸ ਚਾਰਜਿੰਗ ਹੋਵੇਗੀ। ਇਸ ਸਾਲ ਲਾਂਚ ਕੀਤਾ ਗਿਆ ਮੋਟੋਰੋਲਾ ਸਿਗਨੇਚਰ 50W ਵਾਇਰਲੈੱਸ ਚਾਰਜਿੰਗ ਅਤੇ 90W ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਮੋਟੋਰੋਲਾ ਸਿਗਨੇਚਰ ਭਾਰਤ 'ਚ ₹59,999 ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਫੋਨ ਨੂੰ ਭਾਰਤ 'ਚ 16GB RAM ਅਤੇ 1TB ਤੱਕ ਸਟੋਰੇਜ ਦੇ ਨਾਲ ਲਾਂਚ ਕੀਤਾ ਹੈ।

ਇਸ ਮੋਟੋਰੋਲਾ ਫੋਨ ਨੂੰ ਗੀਕਬੈਂਚ 'ਤੇ ਵੀ ਦੇਖਿਆ ਗਿਆ ਹੈ। ਕੰਪਨੀ ਵੱਲੋਂ ਇਸ ਫੋਨ ਨੂੰ SM8845, ਜਾਂ Qualcomm Snapdragon 8 Gen 5 ਚਿੱਪਸੈੱਟ, 12GB RAM ਦੇ ਨਾਲ ਪ੍ਰਦਾਨ ਕਰਨ ਦੀ ਉਮੀਦ ਹੈ। ਇਹ ਮੋਟੋਰੋਲਾ ਫੋਨ ਐਂਡਰਾਇਡ 16 ਓਪਰੇਟਿੰਗ ਸਿਸਟਮ 'ਤੇ ਚੱਲੇਗਾ। ਇਸਨੇ ਸਿੰਗਲ-ਕੋਰ 'ਚ ਗੀਕਬੈਂਚ 'ਤੇ 2109 ਅਤੇ ਮਲਟੀ-ਕੋਰ 'ਚ 8586 ਸਕੋਰ ਕੀਤੇ। ਇਸ ਫੋਨ ਦੀ ਬੈਟਰੀ ਜਾਂ ਹੋਰ ਫੀਚਰਜ਼ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

 


author

Sunaina

Content Editor

Related News