13 ਨਵੰਬਰ ਨੂੰ ਆ ਰਹੇ ਐਪਲ ਦੇ 2 ਨਵੇਂ ਧਾਕੜ ਪ੍ਰੋਡਕਟਸ, ਮਿਲਣਗੇ ਸ਼ਾਨਦਾਰ ਫੀਚਰਜ਼

Tuesday, Nov 10, 2026 - 09:20 PM (IST)

13 ਨਵੰਬਰ ਨੂੰ ਆ ਰਹੇ ਐਪਲ ਦੇ 2 ਨਵੇਂ ਧਾਕੜ ਪ੍ਰੋਡਕਟਸ, ਮਿਲਣਗੇ ਸ਼ਾਨਦਾਰ ਫੀਚਰਜ਼

ਗੈਜੇਟ ਡੈਸਕ : ਤਕਨਾਲੋਜੀ ਖੇਤਰ ਦੀ ਦਿੱਗਜ ਕੰਪਨੀ ਐਪਲ (Apple) 13 ਨਵੰਬਰ ਨੂੰ ਬਾਜ਼ਾਰ ਵਿੱਚ ਦੋ ਨਵੇਂ ਜ਼ਬਰਦਸਤ ਪ੍ਰੋਡਕਟਸ ਉਤਾਰਨ ਜਾ ਰਹੀ ਹੈ। ਕੰਪਨੀ ਵੱਲੋਂ ਨਵਾਂ ਸਮਾਰਟ ਹੋਮ ਡਿਸਪਲੇਅ Apple HomeView ਅਤੇ Apple TV 4K ਦੀ ਚੌਥੀ ਜਨਰੇਸ਼ਨ (4th Generation) ਲਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਦੋਵਾਂ ਡਿਵਾਈਸਾਂ ਦੀ ਪ੍ਰੀ-ਬੁਕਿੰਗ ਅਕਤੂਬਰ ਦੇ ਮੱਧ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ 13 ਨਵੰਬਰ ਤੋਂ ਇਹ ਗਾਹਕਾਂ ਲਈ ਵਿਕਰੀ ਵਾਸਤੇ ਉਪਲਬਧ ਹੋ ਜਾਣਗੇ। ਕੰਪਨੀ ਨੇ ਇਨ੍ਹਾਂ ਦੋਵਾਂ ਪ੍ਰੋਡਕਟ ਦੀ ਕੀਮਤ 299 ਅਮਰੀਕੀ ਡਾਲਰ ਰੱਖੀ ਹੈ।

ਐਪਲ ਹੋਮਵਿਊ ਕੰਪਨੀ ਦਾ ਇੱਕ ਨਵਾਂ ਸਮਾਰਟ ਹੋਮ ਡਿਸਪਲੇਅ ਹੈ, ਜੋ ਘਰ ਵਿੱਚ ਮਨੋਰੰਜਨ ਅਤੇ ਸਮਾਰਟ ਹੋਮ ਡਿਵਾਈਸਾਂ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ। ਇਹ ਡਿਵਾਈਸ 'Apple Intelligence' ਅਤੇ 'Siri AI' ਨਾਲ ਲੈਸ ਹੈ। ਕੰਪਨੀ ਇਸ ਨੂੰ ਦੋ ਵੇਰੀਐਂਟਾਂ—ਮੇਜ਼ (ਟੇਬਲ) 'ਤੇ ਰੱਖਣ ਵਾਲੇ ਅਤੇ ਕੰਧ 'ਤੇ ਲਗਾਉਣ ਵਾਲੇ ਮਾਡਲ ਵਿੱਚ ਪੇਸ਼ ਕਰ ਰਹੀ ਹੈ। 

ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਫੇਸ ਰਿਕਗਨਿਸ਼ਨ ਫੀਚਰ ਹੈ, ਜੋ ਇੱਕ ਵਾਰ ਵਿੱਚ 6 ਯੂਜ਼ਰਜ਼ ਤੱਕ ਦੇ ਚਿਹਰਿਆਂ ਨੂੰ ਪਛਾਣ ਸਕਦਾ ਹੈ ਅਤੇ ਹਰ ਯੂਜ਼ਰ ਨੂੰ ਉਸ ਦੀ ਪਸੰਦ ਅਨੁਸਾਰ ਅਲੱਗ ਹੋਮ ਸਕ੍ਰੀਨ ਦਿਖਾਏਗਾ। ਹਾਲਾਂਕਿ, ਨਿਯਮਾਂ ਦੀਆਂ ਪਾਬੰਦੀਆਂ ਕਾਰਨ ਫਿਲਹਾਲ ਇਸ ਨੂੰ ਯੂਰਪੀਅਨ ਯੂਨੀਅਨ (EU) ਦੇ ਦੇਸ਼ਾਂ ਵਿੱਚ ਨਹੀਂ ਵੇਚਿਆ ਜਾਵੇਗਾ।

ਐਪਲ ਦੀ ਚੌਥੀ ਜਨਰੇਸ਼ਨ ਵਾਲੇ Apple TV 4K ਵਿੱਚ ਇਸ ਵਾਰ ਪਾਵਰਫੁੱਲ A19 ਚਿੱਪ ਅਤੇ Siri AI ਦਾ ਸਪੋਰਟ ਦਿੱਤਾ ਗਿਆ ਹੈ, ਜਿਸ ਨਾਲ ਬਿਹਤਰ ਵਾਇਸ ਕੰਟਰੋਲ ਮਿਲੇਗਾ। ਇਸ ਵਿੱਚ 128GB ਦੀ ਇੰਟਰਨਲ ਸਟੋਰੇਜ ਮਿਲੇਗੀ। ਇਸ ਦੇ ਨਾਲ ਹੀ ਅਪਡੇਟਿਡ 'Siri Remote' ਦਿੱਤਾ ਗਿਆ ਹੈ, ਜਿਸ ਵਿੱਚ Find My ਫੀਚਰ ਸ਼ਾਮਲ ਹੈ, ਤਾਂ ਜੋ ਰਿਮੋਟ ਗੁਆਚਣ 'ਤੇ ਉਸ ਨੂੰ ਆਸਾਨੀ ਨਾਲ ਲੱਭਿਆ ਜਾ ਸਕੇ। ਇਹ 'HomePod mini 2' ਨਾਲ ਮਿਲ ਕੇ 4 ਸਪੀਕਰਾਂ ਵਾਲੇ ਸਰਰਾਊਂਡ ਸਾਊਂਡ (Surround Sound) ਸੈੱਟਅੱਪ ਨੂੰ ਵੀ ਸਪੋਰਟ ਕਰਦਾ ਹੈ।


author

Inder Prajapati

Content Editor

Related News