OnePlus ਦੇ ਇਸ ਫੋਨ ''ਚ ਮਿਲੇਗਾ ਹੁਣ ਤੱਕ ਦਾ ਸਭ ਤੋਂ ਵੱਡਾ ਵਾਇਡ ਡਿਸਪਲੇਅ ! ਫੀਚਰਜ਼ ਵੀ ਹੋਣਗੇ ਅਪਗ੍ਰੇਡ
Wednesday, Nov 11, 2026 - 02:34 PM (IST)
ਗੈਜੇਟ ਡੈਸਕ - ਚੀਨ 'ਚ OnePlus 16 ਨੂੰ ਲਾਂਚ ਹੋਏ ਕੁਝ ਦਿਨ ਹੀ ਹੋਏ ਹਨ ਅਤੇ ਆਉਣ ਵਾਲੇ ਮਾਡਲ ਬਾਰੇ ਖ਼ਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਚੀਨੀ ਕੰਪਨੀ ਦਾ ਇਹ ਫਲੈਗਸ਼ਿਪ ਫੋਨ Huawei Pura View X ਵਾਂਗ ਚੌੜੀ ਡਿਸਪਲੇਅ ਦੇ ਨਾਲ ਆ ਸਕਦਾ ਹੈ। ਇਸ ਫੋਨ ਨੂੰ ਆਪਣੀ ਬੈਟਰੀ ਅਤੇ ਹੋਰ ਫੀਚਰਜ਼ 'ਚ ਅਪਗ੍ਰੇਡ ਮਿਲਣ ਦੀ ਸੰਭਾਵਨਾ ਹੈ। ਕੰਪਨੀ ਜਲਦੀ ਹੀ ਭਾਰਤੀ ਬਾਜ਼ਾਰ 'ਚ OnePlus 16 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਹਾਲ ਹੀ 'ਚ ਮੁੰਬਈ 'ਚ ਇਕ ਬੰਦ ਦਰਵਾਜ਼ੇ ਦੀ ਮੀਟਿੰਗ ਵੀ ਹੋਈ ਸੀ।
ਚੀਨੀ ਟਿਪਸਟਰ ਸਮਾਰਟ ਪਿਕਾਚੂ ਵੱਲੋਂ OnePlus 17 ਇਹ ਜਾਣਕਾਰੀ ਸਾਹਮਣੇ ਆਈ ਹੈ। ਡਿਜੀਟਲ ਚੈਟ ਸਟੇਸ਼ਨ (DCS) ਨੇ ਪਹਿਲਾਂ ਵੀਬੋ 'ਤੇ ਇਸ ਸਮਾਰਟਫੋਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। OnePlus 17 'ਚ ਕੰਪਨੀ ਦੀ ਹੁਣ ਤੱਕ ਦੀ ਸਭ ਤੋਂ ਚੌੜੀ ਡਿਸਪਲੇਅ ਹੋ ਸਕਦੀ ਹੈ। ਹਾਲਾਂਕਿ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਰਿਪੋਰਟਾਂ ਦੱਸਦੀਆਂ ਹਨ ਕਿ ਓਪੋ ਦਾ ਸਬ-ਬ੍ਰਾਂਡ ਇਕ ਚੌੜੀ ਡਿਸਪਲੇਅ ਵਾਲੇ ਡਿਵਾਈਸ 'ਤੇ ਕੰਮ ਕਰ ਰਿਹਾ ਹੈ। ਕੰਪਨੀ ਇਸਨੂੰ ਆਪਣੇ ਕੰਪੈਕਟ ਡਿਵਾਈਸਾਂ, OnePlus 15T ਜਾਂ OnePlus 15s ਦੇ ਵਿਕਲਪ ਵਜੋਂ ਲਾਂਚ ਕਰ ਸਕਦੀ ਹੈ, ਜੋ ਇਸ ਸਾਲ ਲਾਂਚ ਕੀਤੇ ਗਏ ਸਨ।
ਪਿਛਲੇ ਮਹੀਨੇ ਚੀਨ 'ਚ ਲਾਂਚ ਕੀਤੇ ਗਏ OnePlus 16 'ਚ 6.78-ਇੰਚ ਦੀ AMOLED ਡਿਸਪਲੇਅ ਹੈ ਜੋ 185Hz ਤੱਕ ਰਿਫਰੈਸ਼ ਰੇਟਾਂ ਲਈ ਸਪੋਰਟ ਕਰਦੀ ਹੈ। ਕੰਪਨੀ ਨੇ ਇਸ ਫੋਨ 'ਚ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ Qualcomm Snapdragon 8 Elite Extreme Gen 6 ਚਿੱਪਸੈੱਟ ਦੀ ਵਰਤੋਂ ਕੀਤੀ ਹੈ। ਕੰਪਨੀ 240Hz ਰਿਫਰੈਸ਼ ਰੇਟ ਵਾਲੇ ਡਿਸਪਲੇਅ ਦੀ ਵੀ ਜਾਂਚ ਕਰ ਰਹੀ ਹੈ। ਅਜਿਹੀ ਸਥਿਤੀ 'ਚ, ਇਸ ਆਉਣ ਵਾਲੇ ਡਿਵਾਈਸ 'ਚ ਇਕ ਚੌੜੀ ਡਿਸਪਲੇਅ ਦੇ ਨਾਲ ਇਹ ਅਪਗ੍ਰੇਡ ਦੇਖਿਆ ਜਾ ਸਕਦਾ ਹੈ।
ਇਸ ਦੌਰਾਨ, ਭਾਰਤ 'ਚ OnePlus 16 ਦੇ ਲਾਂਚ ਹੋਣ ਦੀ ਸੰਭਾਵਨਾ ਵੱਧ ਗਈ ਹੈ। ਚੀਨੀ ਕੰਪਨੀ ਦਾ ਇਹ ਫੋਨ ਜਲਦੀ ਹੀ ਭਾਰਤੀ ਬਾਜ਼ਾਰ 'ਚ ਆ ਸਕਦਾ ਹੈ। ਪਹਿਲਾਂ, ਅਜਿਹੀਆਂ ਰਿਪੋਰਟਾਂ ਸਨ ਕਿ ਇਹ OnePlus ਫੋਨ ਸਿਰਫ਼ ਚੀਨ 'ਚ ਹੀ ਲਾਂਚ ਕੀਤਾ ਜਾਵੇਗਾ। ਭਾਰਤੀ ਟਿਪਸਟਰ ਅਭਿਸ਼ੇਕ ਯਾਦਵ ਨੇ ਦਾਅਵਾ ਕੀਤਾ ਹੈ ਕਿ ਇਹ ਫੋਨ ਭਾਰਤ 'ਚ ਲਾਂਚ ਲਈ ਤਿਆਰ ਹੈ।
ਟਿਪਸਟਰ ਦੇ ਅਨੁਸਾਰ, ਕੰਪਨੀ ਦੀ ਲੀਡਰਸ਼ਿਪ ਟੀਮ ਨੇ ਇਸ ਮਕਸਦ ਲਈ ਮੁੰਬਈ 'ਚ ਇਕ ਪ੍ਰਾਈਵੇਟ ਮੀਟਿੰਗ ਕੀਤੀ। ਕੰਪਨੀ ਇਸ ਫੋਨ ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮੀਟਿੰਗ 'ਚ ਫੋਨ ਦੀ ਕੀਮਤ ਤੋਂ ਲੈ ਕੇ ਇਸਦੀ ਮਾਰਕੀਟ ਸਥਿਤੀ ਤੱਕ ਹਰ ਚੀਜ਼ 'ਤੇ ਚਰਚਾ ਕੀਤੀ ਗਈ। ਇਸ ਸਮਾਰਟਫੋਨ ਦੇ ਨਾਲ OnePlus 16R ਵੀ ਲਾਂਚ ਹੋਣ ਦੀ ਉਮੀਦ ਹੈ।
OnePlus 16 16GB ਤੱਕ RAM ਅਤੇ 1TB ਅੰਦਰੂਨੀ ਸਟੋਰੇਜ ਦਾ ਸਮਰਥਨ ਕਰੇਗਾ। ਇਸ ਸਮਾਰਟਫੋਨ 'ਚ ਨੈੱਟਵਰਕ ਲਈ G3 ਚਿਪਸ, ਡਿਸਪਲੇ ਲਈ P4 ਅਤੇ ਟੱਚ ਲਈ T3 ਹਨ। ਇਹ ਫੋਨ 9000mAh ਬੈਟਰੀ ਰਾਹੀਂ ਸਮਰਥਤ ਹੈ ਜੋ 100W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਲਈ ਸਪੋਰਟ ਕਰਦਾ ਹੈ।
