144Hz ਦੀ ਐਮੋਲੇਡ ਡਿਸਪਲੇਅ ਨਾਲ ਲਾਂਚ ਹੋਇਆ Motorola Edge 20 Pro

Saturday, Oct 02, 2021 - 03:47 PM (IST)

144Hz ਦੀ ਐਮੋਲੇਡ ਡਿਸਪਲੇਅ ਨਾਲ ਲਾਂਚ ਹੋਇਆ Motorola Edge 20 Pro

ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ ਨਵੇਂ ਸਮਾਰਟਫੋਨ ਮੋਟੋਰੋਲਾ ਐੱਜ 20 ਪ੍ਰੋ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ 144Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ ਐਮੋਲੇਡ ਡਿਸਪਲੇਅ ਨਾਲ ਲਿਆਇਆ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਰੀਅਰ ’ਚ 108 ਮੈਗਾਪਿਕਸਲ ਦਾ ਮੇਨ ਕੈਮਰਾ ਮਿਲਦਾ ਹੈ ਜੋ ਕਿ 50x ਸੁਪਰ ਜ਼ੂਮ ਨੂੰ ਸਪੋਰਟ ਕਰਦਾ ਹੈ। ਇਸ ਦੀ ਬਾਡੀ ਪ੍ਰੀਮੀਅਮ ਗਲਾਸ ਅਤੇ ਮੈਟਲ ਦੀ ਬਣੀ ਹੈ ਅਤੇ ਇਹ 11 5ਜੀ ਬੈਂਡਸ ਨੂੰ ਸਪੋਰਟ ਕਰਦਾ ਹੈ। 

Motorola edge 20 pro ਦੀ ਕੀਮਤ
ਇਸ ਸਮਾਰਟਫੋਨ ਦੀ ਕੀਮਤ 36,999 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ ਫਲਿਪਕਾਰਟ ’ਤੇ 3 ਅਕਤੂਬਰ ਤੋਂ ਸ਼ੁਰੂ ਹੋਵੇਗੀ। ਐਕਸਿਸ ਬੈਂਕ ਅਤੇ ICICI ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ ਗਾਹਕਾਂ ਨੂੰ 1,500 ਰੁਪਏ ਦੀ ਵਿਸ਼ੇਸ਼ ਛੋਟ ਮਿਲੇਗੀ। 

Motorola edge 20 pro ਦੇ ਫੀਚਰਜ਼
ਡਿਸਪਲੇਅ    - 6.7 ਇੰਚ ਦੀ ਫੁਲ ਐੱਚ.ਡੀ. ਪਲੱਸ, ਮੈਕਸ ਵਿਜ਼ਨ ਐਮੋਲੇਡ (1080x2400 ਪਿਕਸਲ ਰੈਜ਼ੋਲਿਊਸ਼) 144Hz ਰਿਫ੍ਰੈਸ਼ ਰੇਟ
ਪ੍ਰੋਸੈਸਰ    - ਸਨੈਪਡ੍ਰੈਗਨ 870
ਓ.ਐੱਸ.    - ਐਂਡਰਾਇਡ 11’ਤੇ ਆਧਾਰਿਤ My UX
ਰੀਅਰ ਕੈਮਰਾ    - 108MP (ਪ੍ਰਾਈਮਰੀ ਸੈਂਸਰ)+ 8MP (ਟੈਲੀਫੋਟੋ)+ 16MP (ਅਲਟਰਾ ਵਾਈਡ)
ਫਰੰਟ ਕੈਮਰਾ    - 32MP
ਬੈਟਰੀ    - 4,500mAh
ਕੁਨੈਕਟੀਵਿਟੀ    - 5G, 4G LTE, Wi-Fi 6, ਬਲੂਟੁੱਥ v5.1, GPS/A-GPS, NFC ਅਤੇ ਟਾਈਪ-C ਪੋਰਟ


author

Rakesh

Content Editor

Related News