Motorola ਦਾ 108MP ਕੈਮਰਾ ਨਾਲ ਆ ਰਿਹੈ ਸਭ ਤੋਂ ਪਤਲਾ 5G ਫੋਨ
Thursday, Aug 12, 2021 - 12:11 PM (IST)

ਨਵੀਂ ਦਿੱਲੀ- ਮੋਟੋਰੋਲਾ ਆਪਣੇ ਦੋ ਨਵੇਂ ਸਮਾਰਟਫੋਨ ਮੋਟੋਰੋਲਾ ਐਜ 20 ਅਤੇ ਮੋਟੋਰੋਲਾ ਐਜ 20 ਫਿਊਜ਼ਨ ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕਰਨ ਜਾ ਰਹੀ ਹੈ। ਇਨ੍ਹਾਂ ਦੀ ਲਾਂਚਿੰਗ 17 ਅਗਸਤ ਨੂੰ ਕੀਤੀ ਜਾਣੀ ਹੈ। ਫੋਨ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਵਿਕਰੀ ਲਈ ਉਪਲਬਧ ਹੋਣਗੇ। ਦੋਵਾਂ ਫੋਨਸ ਨੂੰ ਫਲਿੱਪਕਾਰਟ 'ਤੇ ਲਿਸਟ ਕੀਤਾ ਗਿਆ ਹੈ। ਫਲਿੱਪਕਾਰਟ ਲਿਸਟਿੰਗ ਵਿਚ ਇਨ੍ਹਾਂ ਸਮਾਰਟ ਫੋਨਸ ਦੀਆਂ ਸਾਰੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦਾ ਖੁਲਾਸਾ ਹੋਇਆ ਹੈ।
ਕੰਪਨੀ ਨੇ ਫਲਿੱਪਕਾਰਟ 'ਤੇ ਦਾਅਵਾ ਕੀਤਾ ਹੈ ਕਿ ਇਹ ਭਾਰਤ ਦਾ ਸਭ ਤੋਂ ਪਤਲਾ 5-ਜੀ ਸਮਾਰਟ ਫੋਨ ਹੋਵੇਗਾ। ਇਸ ਦੀ ਮੋਟਾਈ ਸਿਰਫ 6.99mm ਹੋਵੇਗੀ। ਤਸਵੀਰਾਂ 'ਚ ਦੇਖੇ ਜਾਣ 'ਤੇ ਵੀ ਫੋਨ ਕਾਫੀ ਪ੍ਰੀਮੀਅਮ ਲੱਗਦਾ ਹੈ। ਇਸ ਵਿੱਚ ਪਿਛਲੇ ਪਾਸੇ ਤਿੰਨ ਰੀਅਰ ਕੈਮਰਾ ਸੈਟਅਪ ਅਤੇ ਮੈਟਲ ਬਾਡੀ ਫਰੇਮ ਵੇਖਿਆ ਜਾ ਸਕਦਾ ਹੈ। ਫਲਿੱਪਕਾਰਟ ਅਨੁਸਾਰ, ਇਸ ਵਿਚ AMOLED ਡਿਸਪਲੇਅ ਹੋਵੇਗਾ, ਜੋ 144Hz ਰਿਫਰੈਸ਼ ਰੇਟ ਤੇ HDR10+ਨੂੰ ਸਪੋਰਟ ਕਰਦਾ ਹੈ। ਇਸ ਵਿਚ 8GB ਰੈਮ ਅਤੇ ਸਨੈਪਡ੍ਰੈਗਨ 778 ਪ੍ਰੋਸੈਸਰ ਹੈ।
Edge 20 Fusion ਦੇ ਸੰਭਾਵਤ ਫੀਚਰਜ਼
ਇਸ ਸਮਾਰਟਫੋਨ 'ਚ 6.7 ਇੰਚ ਦੀ OLED ਡਿਸਪਲੇਅ ਮਿਲ ਸਕਦੀ ਹੈ, ਜੋ 90Hz ਰਿਫਰੈਸ਼ ਰੇਟ ਹੋਵੇਗੀ। ਫੋਨ ਵਿਚ 8 ਜੀ. ਬੀ. ਰੈਮ ਦੇ ਨਾਲ ਆਕਟਾ-ਕੋਰ ਮੀਡੀਆਟੈਕ ਡਾਈਮੈਂਸਿਟੀ 720 ਪ੍ਰੋਸੈਸਰ ਮਿਲਣ ਦੀ ਉਮੀਦ ਹੈ। ਮੋਟੋਰੋਲਾ ਐਜ 20 ਫਿਊਜ਼ਨ ਵਿਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੋਣ ਦੀ ਉਮੀਦ ਹੈ, ਜਿਸ ਵਿਚ 108 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਸ਼ੂਟਰ ਅਤੇ 2 ਮੈਗਾਪਿਕਸਲ ਦਾ ਡੂੰਘਾਈ ਸੈਂਸਰ ਸ਼ਾਮਲ ਹੋਵੇਗਾ। ਸੈਲਫੀ ਲਈ ਇਸ ਵਿਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ। ਮੋਟੋਰੋਲਾ ਐਜ 20 ਫਿਊਜ਼ਨ ਵਿਚ 30W ਟਰਬੋਪਾਵਰ ਫਾਸਟ ਚਾਰਜਿੰਗ ਨਾਲ 5,000mAh ਦੀ ਬੈਟਰੀ ਹੋ ਸਕਦੀ ਹੈ।