108MP ਕੈਮਰੇ ਵਾਲਾ Motorola Edge+ ਭਾਰਤ ''ਚ ਲਾਂਚ, ਜਾਣੋ ਕੀਮਤ

5/19/2020 2:00:32 PM

ਗੈਜੇਟ ਡੈਸਕ— ਟੈੱਕ ਕੰਪਨੀ ਮੋਟੋਰੋਲਾ ਨੇ ਆਪਣੇ ਨਵੇਂ ਸਮਾਰਟਫੋਨ ਮੋਟੋ ਐੱਜ ਪਲੱਸ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਯੂਜ਼ਰਜ਼ ਨੂੰ ਇਸ ਸਮਾਰਟਫੋਨ 'ਚ ਐੱਚ.ਡੀ. ਕਰਵਡ ਡਿਸਪਲੇਅ, ਲੇਟੈਸਟ ਪ੍ਰੋਸੈਸਰ ਅਤੇ 108 ਮੈਗਾਪਿਕਸਲ ਦਾ ਕੈਮਰਾ ਮਿਲਿਆ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਤੋਂ ਪਹਿਲਾਂ ਮੋਟੋਰੋਲਾ ਐੱਜ ਪਲੱਸ ਸਮਾਰਟਫੋਨ ਨੂੰ ਅਮਰੀਕਾ ਦੇ ਇਲੈਕਟ੍ਰੋਨਿਕ ਬਾਜ਼ਾਰ 'ਚ ਪੇਸ਼ ਕੀਤਾ ਸੀ। ਤਾਂ ਆਓ ਜਾਣਦੇ ਹਾਂ ਮੋਟੋਰੋਲਾ ਐੱਜ ਪਲੱਸ ਸਮਾਰਟਫੋਨ ਦੀ ਕੀਮਤ ਅਤੇ ਫੀਚਰਜ਼ ਬਾਰੇ...

ਫੋਨ ਦੀ ਕੀਮਤ
ਮੋਟੋਰੋਲਾ ਐੱਜ ਪਲੱਸ ਸਮਾਰਟਫੋਨ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 74,999 ਰੁਪਏ ਹੈ। ਇਸ ਸਮਾਰਟਫੋਨ ਨੂੰ ਸਮੋਕੀ ਸੰਗਰੀਆ ਅਤੇ ਠੰਡਰ ਗ੍ਰੇਅ ਰੰਗ 'ਚ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ। ਉਥੇ ਹੀ ਮੋਟੋਰੋਲਾ ਐੱਜ ਪਲੱਸ ਸਮਾਰਟਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਫੋਨ ਦੀ ਵਿਕਰੀ 26 ਮਈ ਤੋਂ ਸ਼ੁਰੂ ਹੋਵੇਗੀ। ਉਥੇ ਹੀ ਦੂਜੇ ਪਾਸੇ ਆਫਰਜ਼ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਖਰੀਦਾਰੀ ਕਰਨ 'ਤੇ 7,500 ਰੁਪਏ ਦਾ ਡਿਸਕਾਊਂਟ ਮਿਲੇਗਾ। ਨਾਲ ਹੀ ਇਸ ਸਮਾਰਟਫੋਨ ਨੂੰ ਐਕਸਚੇਂਜ ਅਤੇ ਨੋ-ਕਾਸਟ ਈ.ਐੱਮ.ਆਈ. ਆਫਰ ਦੇ ਨਾਲ ਖਰੀਦਿਆ ਜਾ ਸਕਦਾ ਹੈ। 

ਫੋਨ ਦੇ ਫੀਚਰਜ਼
ਮੋਟੋਰੋਲਾ ਐੱਜ ਪਲੱਸ ਸਮਾਰਟਫੋਨ 'ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ. ਨਾਲ ਹੀ ਇਸ ਸਮਾਰਟਫੋਨ 'ਚ ਬਿਹਤਰ ਪਰਫਾਰਮੈਂਸ ਲਈ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਦੀ ਸੁਪੋਰਟ ਦਿੱਤੀ ਗਈ ਹੈ। ਉਥੇ ਹੀ ਇਹ ਸਮਾਰਟਫੋਨ ਲੇਟੈਸਟ ਐਂਡਰਾਇਡ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। 

ਕੈਮਰਾ
ਇਸ ਫੋਨ 'ਚ ਕਵਾਡ ਕੈਮਰਾ ਸੈੱਟਅਪ ਮਿਲਿਆ ਹੈ, ਜਿਸ ਵਿਚ 108 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 16 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ, 8 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਅਤੇ ਟਾਈਮ-ਆਫ-ਫਾਈਟ ਸੈਂਸਰ ਮੌਜੂਦ ਹੈ। ਇਸ ਤੋਂ ਇਲਾਵਾ ਇਸ ਫੋਨ ਦੇ ਫਰੰਟ 'ਚ 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। 

ਬੈਟਰੀ
ਫੋਨ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ 18 ਵਾਟ ਟਰਬੋ ਪਾਵਰ ਵਾਇਰ ਚਾਰਜਿੰਗ, 18 ਵਾਟ ਵਾਇਰਲੈੱਸ ਚਾਰਜਿੰਗ ਅਤੇ 5 ਵਾਟ ਵਾਇਰਲੈੱਸ ਰਿਵਰਸ ਪਾਵਰ ਸ਼ੇਅਰਿੰਗ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ ਵਰਜ਼ਨ 5.1, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਪੋਰਟ ਟਾਈਪ-ਸੀ ਵਰਗੇ ਕੁਨੈਕਟਿਵਿਟੀ ਫੀਚਰ ਦਿੱਤੇ ਹਨ।


Rakesh

Content Editor Rakesh