Moto Z2 Play ਸਮਾਰਟਫੋਨ ਹੁਣ ਫਲਿੱਪਕਾਰਟ ਅਤੇ ਆਫਲਾਈਨ ਖਰੀਦਣ ਦੇ ਲਈ ਉਪਲੱਬਧ
Thursday, Jun 15, 2017 - 12:41 PM (IST)

ਜਲੰਧਰ-ਲੈਨੋਵੋ ਨੇ ਭਾਰਤ 'ਚ ਪਿਛਲੇ ਸਾਲ ਆਪਣਾ ਮੋਟੋ ਜ਼ੈੱਡ 2 ਪਲੇ ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਇਹ ਡਿਵਾਇਸ ਫਲਿੱਪਕਾਰਟ ਅਤੇ ਆਫਲਾਈਨ ਸਟੋਰ ਦੇ ਰਾਹੀਂ ਖਰੀਦਣ ਦੇ ਲਈ ਉਪਲੱਬਧ ਹੈ। Moto Z2 Play ਦੀ ਸਭ ਤੋਂ ਅਹਿਮ ਖਾਸੀਅਤ ਹੈ ਇਸ 'ਚ ਦਿੱਤਾ ਗਿਆ ਮੋਟੋ ਮੋਡਸ Mods ਦੇ ਲਈ ਸਪੋਟ Moto Z2Play ਦੀ ਕੀਮਤ 27,999 ਰੁਪਏ ਹੈ।
Moto Z2 Play ਦੀ ਪਹਿਲੀ ਸੇਲ 'ਚ ਫਲਿੱਪਕਾਰਟ ਨੇ 'ਨੋ ਕਾਸਟ ਈ.ਐੱਮ.ਆਈ.' ਆਪਸ਼ਨ ਦੇ ਨਾਲ ਲਿਸਟ ਦਿੱਤਾ ਹੈ। Axis Bank ਬਜ਼ ਕ੍ਰੈਡਿਟ Card holders ਨੂੰ 5 ਪ੍ਰਤੀਸ਼ਤ ਦਾ ਇੰਸਟੈਂਟ ਡਿਸਕਾਊਂਟ ਵੀ ਮਿਲੇਗਾ। ਗਾਹਕ ਐਕਸਚੇਂਜ਼ ਆਫਰ ਦੇ ਤਹਿਤ 2,000 ਰੁਪਏ ਦਾ ਅੰਤੀਰਿਕਤ ਛੂਟ ਮਿਲ ਰਹੀਂ ਹੈ ਅਤੇ ਚੁਣਿੰਦਾ ਮੋਡਸ Mods ਖਰੀਦਣ 'ਤੇ 55 ਪ੍ਰਤੀਸ਼ਤ ਤੱਕ ਛੂਟ ਮਿਲ ਰਹੀਂ ਹੈ ਜੇਕਰ ਤੁਸੀਂ ਮੋਟੋ ਜ਼ੈੱਡ 2 ਪਲੇ ਦੇ ਨਾਲ ਹੈਸਲਬਲੈਡ ਟੂ ਜੂਮ ਕੈਮਰਾ ਅਤੇ ਜੀ.ਬੀ. ਐੱਲ. ਸਾਊਂਡਬੂਸਟ ਸਪੀਕਰ ਮੋਡਸ ਵੀ ਖਰੀਦਣ ਹੈ ਤਾਂ ਮੋਡਸ 'ਤੇ 57 ਪ੍ਰਤੀਸ਼ਤ ਤੱਕ ਦੀ ਛੂਟ ਦੇ ਨਾਲ 45,997 ਰੁਪਏ ਚੁਕਾਉਣੇ ਹੋਣਗੇ।
ਫਲਿੱਪਕਾਰਟ 599 ਰੁਪਏ 'ਚ ਬਾਈਬੈਕ ਗਾਰੰਟੀ ਆਫਰ ਵੀ ਕਰ ਰਹੀਂ ਹੈ। ਇਸ ਦੇ ਤਹਿਤ ਯੂਜ਼ਰ ਨੂੰ ਛੇ ਤੋਂ ਅੱਠ ਮਹੀਨੇ ਦੇ ਅੰਦਰ ਮੋਟੋ ਜ਼ੈੱਡ 2 ਪਲੇ ਫਲਿੱਪਕਾਰਟ 'ਤੇ ਐਕਸਚੇਂਜ਼ ਕਰਨ 'ਚੇ ਗਾਰੰਟੀ 11,000 ਰੁਪਏ ਮਿਲਣਗੇ 9 ਤੋਂ 12 ਮਹੀਨੇ ਦੇ ਅੰਦਰ ਐਕਸਚੇਂਜ਼ ਕਰਨ 'ਤੇ, ਐਕਸਚੇਂਜ਼ ਵੈਲਿਊ 8,500 ਰੁਪਏ ਰਹਿ ਜਾਵੇਗੀ। ਇਸ ਦੇ ਇਲਾਵਾ ਲੈਨੋਵੋ ਨੇ ਜਿਓ ਯੂਜ਼ਰ ਦੇ ਲਈ ਅੰਤੀਰਿਕਤ 100GB ਰਿਲਾਇੰਸ ਜਿਓ 4G. ਡਾਟਾ ਦੇਣ ਦਾ ਵੀ ਐਲਾਨ ਕੀਤਾ ਹੈ।
Moto Z2 Play ਦੇ ਸਪੈਸੀਫਿਕੇਸ਼ਨ
ਇਸ ਸਮਾਰਟਫੋਨ 'ਚ 5.5-ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਸੁਪਰ ਐਮੋਲੇਡ ਡਿਸਪਲੇ ਹੈ, ਜਿਸ 'ਤੇ ਕਾਰਨਿੰਗ ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਸਮਾਰਟਫੋਨ 'ਚ 2.2 ਗੀਗਾਹਰਟਜ਼ ਸਨੈਪਡਰੈਗਨ 626 ਆਕਟਾ-ਕੋਰ ਪ੍ਰੋਸੇਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਦੋ ਵੇਰਿਅੰਟ 'ਚ ਲਾਂਚ ਕੀਤਾ ਹੈ। Moto Z2 Play ਸਮਾਰਟਫੋਨ 'ਚ 4ਜੀ. ਬੀ ਰੈਮ ਦੇ ਨਾਲ 64ਜੀ. ਬੀ ਸਟੋਰੇਜ ਮੈਮਰੀ ਦਿੱਤੀ ਹੈ। ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ ਇਸ ਸਮਾਰਟਫੋਨ 'ਚ ਸਟੋਰੇਜ਼ ਵੀ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
ਫੋਟੋਗਰਾਫੀ ਲਈ Moto Z2 Play 'ਚ 12-ਮੈਗਾਪਿਕਸਲ ਦਾ ਰਿਅਰ ਸੈਂਸਰ ਕੈਮਰਾ ਦਿੱਤਾ ਗਿਆ ਹੈ। ਇਹ ਲੇਜ਼ਰ ਅਤੇ ਡਿਊਲ ਆਟੋਫੋਕਸ ਲੈਂਨਜ਼ ਦੇ ਨਾਲ ਆਉਂਦਾ ਹੈ। ਉਥੇ ਹੀ, ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਾਰਟਫੋਨ 'ਚ 5-ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਇਸ ਦੇ ਨਾਲ ਪਹਿਲੀ ਵਾਰ Moto ਨੇ ਡਿਊਲ ਸੀ. ਸੀ. ਟੀ ਫਲੈਸ਼ ਦਿੱਤਾ ਹੈ। Moto Z2 Play ਐਂਡ੍ਰਾਇਡ 7.1.1 ਨੂਗਟ 'ਤੇ ਅਧਾਰਿਤ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3,000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ।