ਅੱਜ ਭਾਰਤ 'ਚ ਲਾਂਚ ਹੋਵੇਗਾ Moto Z2 Play ਸਮਾਰਟਫੋਨ
Thursday, Jun 08, 2017 - 11:41 AM (IST)

ਜਲੰਧਰ- ਲੇਨੋਵੋ ਮੋਟੋਰੋਲਾ ਅੱਜ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਮੋਟੋ ਜ਼ੈੱਡ2 ਪਲੇ ਸਮਾਰਟਫੋਨ ਨੂੰ ਲਾਂਚਕਰਨ ਵਾਲੀ ਹੈ। ਨਾਲ ਹੀ ਇਸ ਸਮਾਰਟਫੋਨ ਨੂੰ ਲਾਂਚ ਇਵੈਂਟ ਦੀ ਲਾਈਵ ਸਟ੍ਰਿਮਿੰਗ ਕੀਤੀ ਜਾਵੇਗੀ। ਹਾਲ ਹੀ 'ਚ ਮੋਟੋ ਜ਼ੈੱਡ2 ਪਲੇ ਨੂੰ ਅਮਰੀਕਾ 'ਚ ਲਾਂਚ ਕੀਤਾ ਗਿਆ ਸੀ। ਅਮਰੀਕੀ ਮਾਰਕੀਟ 'ਚ ਇਸ ਸਮਾਰਟਫੋਨ ਦੀ ਕੀਮਤ 499 ਅਮਰੀਕੀ ਡਾਲਰ (ਕਰੀਬ 32,200 ਰੁਪਏ) ਹੈ। ਇਸ ਸਮਾਰਟਫੋਨ ਦੀ ਪ੍ਰੀ-ਆਰਡਰ ਬੂਕਿੰਗ ਵੀ 8 ਜੂਨ ਤੋਂ ਸ਼ੁਰੂ ਹੋਵੇਗੀ। ਇਵੈਂਟ ਦੁਪਹਿਰ 12 ਵਜੇ ਅਯੋਜਿਤ ਹੋਵੇਗਾ। Moto Z2 Play ਸਮਾਰਟਫੋਨ ਅੱਜ ਫਲਿੱਪਕਾਰਟ 'ਤੇ ਪ੍ਰੀ-ਆਰਡਰ ਲਈ ਹੋਵੇਗਾ ਉਪਲੱਬਧ।
ਮੋਟੋ ਜ਼ੈੱਡ2 ਪਲੇ ਸਮਾਰਟਫੋਨ ਮੋਟੋ ਜ਼ੈੱਡ ਪਲੇ ਦਾ ਸਕਸੇਸਰ ਵਰਜਨ ਹੋ ਸਕਦਾ ਹੈ। ਮੋਟੋ ਜ਼ੈੱਡ2 ਪਲੇ ਸਮਾਰਟਫੋਨ 'ਚ 3000 ਐੱਮ. ਏ. ਐੱਚ. ਦੀ ਬੈਟਰੀ ਨਾਲ ਆਵੇਗਾ। ਇਸ ਸਮਾਰਟਫੋਨ 'ਚ ਇਕ ਨਾਨ-ਰਿਮੂਵੇਬਲ ਲਿਥੀਅਮ ਆਇਨ ਬੈਟਰੀ ਹੋਵੇਗੀ। ਪਿਛਲੇ ਸਾਲ ਮੋਟ ਜ਼ੈੱਡ ਪਲੇ ਸਮਾਰਟਫੋਨ ਨੂੰ 3510 ਐੱਮ. ਏ. ਐੱਚ. ਸਮਰੱਥਾ ਦੀ ਬੈਟਰੀ ਨਾਲ ਪੇਸ਼ ਕੀਤਾ ਗਿਆ ਸੀ।
ਮੋਟੋ ਜ਼ੈੱਡ2 ਪਲੇ ਸਮਾਰਟਫੋਨ 'ਚ 5.5 ਇੰਚ ਦੀ ਫੁੱਲ ਐੱਚ. ਡੀ. 1080p ਡਿਸਪਲੇ, ਇਕ ਆਕਟਾ-ਕੋਰ ਸਨੈਪਡ੍ਰੈਗਨ 626 ਪ੍ਰੋਸੈਸਰ ਨਾਲ 4 ਜੀ. ਬੀ. ਰੈਮ ਅਤੇ 64 ਜੀ. ਬੀ. ਦੀ ਇੰਟਰਨਲ ਸਟੋਰੇਜ ਹੋਣ ਵਾਲੀ ਹੈ। ਫੋਟੋਗ੍ਰਾਫੀ ਲਈ 12 ਮੈਗਾਪਿਕਸਲ ਦਾ ਰਿਅਰ ਕੈਮਰਾ ਡਿਊਲ ਪਿਕਸਲ ਆਟੋਫੋਕਸ ਨਾਲ ਹੋਣ ਵਾਲਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਾਰਟਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ ਫਿੰਗਰਪ੍ਰਿੰਟ ਸੈਂਸਰ ਨੂੰ ਸਮਾਰਟਫੋਨ ਦੇ ਫਰੰਟ 'ਚ ਰੱਖਿਆ ਜਾ ਸਕਦਾ ਹੈ। ਇਸ ਸਮਾਰਟਫਓਨ ਨੂੰ ਐਂਡਰਾਇਡ 7.1 ਨੂਗਟ 'ਤੇ ਆਧਾਰਿਤ ਹੋ ਸਕਦਾ ਹੈ।